ਜਲੰਧਰ ‘ਚ ਬਜ਼ੁਰਗ ਸਣੇ ਦੋ ਮਹਿਲਾਵਾਂ ਪਾਜ਼ਿਟਿਵ

TeamGlobalPunjab
1 Min Read

ਜਲੰਧਰ:ਸ਼ਹਿਰ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬੁੱਧਵਾਰ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਬਜ਼ੁਰਗ ਸਣੇ ਦੋ ਮਹਿਲਾਵਾਂ ਨੂੰ ਕੋਰੋਨਾ ਹੋਣ ਦੇ ਨਾਲ ਜਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ 199 ਤੱਕ ਪਹੁੰਚ ਗਈ ਹੈ। ਜਲੰਧਰ ਤੋਂ ਭੇਜੇ ਸੈਂਪਲਾਂ ਵਿੱਚ ਤਿੰਨ ਮਰੀਜ਼ਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਇਨ੍ਹਾਂ ਵਿੱਚ ਇੱਕ ਗੁਰਦਾਸਪੁਰ ਦਾ ਮਰੀਜ਼ ਸ਼ਾਮਲ ਹੈ। ਦੂਜੀ ਮਹਿਲਾ ਦਿੱਲੀ ਤੋਂ ਆਈ ਸੀ।

ਸ਼ਹਿਰ ਵਿੱਚ ਜੋ ਮਹਿਲਾਵਾਂ ਪਾਜ਼ਿਟਿਵ ਪਾਈਆਂ ਗਈਆਂ ਉਨ੍ਹਾਂ ਵਿੱਚ ਇੱਕ ਇਸ਼ਵਰ ਕਲੋਨੀ ਦੀ ਰਹਿਣ ਵਾਲੀ 66 ਸਾਲਾ ਬਜ਼ੁਰਗ ਸ਼ਾਮਲ ਹੈ। ਉਹ ਕਿਡਨੀ ਹਸਪਤਾਲ ਵਿੱਚ ਦਾਖਲ ਸਨ। ਕਿਡਨੀ ਹਸਪਤਾਲ ਵਿੱਚ ਪਹਿਲਾਂ ਪੰਜ ਲੋਕ ਪਾਜ਼ਿਟਿਵ ਮਿਲਣ ਤੋਂ ਬਾਅਦ ਸਿਹਤ ਵਿਭਾਗ ਨੇ ਉੱਥੇ ਦਾਖਲ ਮਰੀਜ਼ਾਂ ਦੇ ਵੀ ਸੈਂਪਲ ਲਏ ਸਨ। ਇਨ੍ਹਾਂ ‘ਚੋਂ ਉਕਤ ਬਜ਼ੁਰਗ ਅਤੇ ਇੱਕ ਹੋਰ ਮਰੀਜ਼ ਪਾਜ਼ਿਟਿਵ ਪਾਇਆ ਗਿਆ। ਦੂਜਾ ਮਰੀਜ਼ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਅਤੇ ਉਸਦਾ ਪਰਿਵਾਰ ਉਸਨੂੰ ਸੀਐਮਸੀ ਲੁਧਿਆਨਾ ਲੈ ਗਿਆ। ਬਜ਼ੁਰਗ ਨੂੰ ਹੁਣ ਸਿਵਲ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ । ਇਸੇ ਤਰ੍ਹਾਂ ਸੰਤੋਸ਼ੀ ਨਗਰ ਰਹਿਣ ਵਾਲੀ 45 ਸਾਲਾ ਮਹਿਲਾ ਨੂੰ ਕੋਰੋਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਪਿਛਲੇ ਦਿਨੀਂ ਦਿੱਲੀ ਤੋਂ ਆਈ ਸੀ।

Share this Article
Leave a comment