ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੀ ਪ੍ਰਾਚੀਰ ’ਤੇ ਲਗਾਤਾਰ ਅੱਠਵੀਂ ਵਾਰ ਲਹਿਰਾਇਆ ਤਿਰੰਗਾ ,ਕਿਹਾ-ਇਹ ਵਰ੍ਹਾ ਦੇਸ਼ ਵਾਸੀਆਂ ‘ਚ ਨਵੀਂ ਊਰਜਾ ਤੇ ਨਵਚੇਤਨਾ ਦਾ ਸੰਚਾਰ ਕਰੇ

TeamGlobalPunjab
3 Min Read

ਨਵੀਂ ਦਿੱਲੀ : ਦੇਸ਼ ਅੱਜ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੀ ਪ੍ਰਾਚੀਰ ’ਤੇ ਲਗਾਤਾਰ ਅੱਠਵੀਂ ਵਾਰ ਤਿਰੰਗਾ ਲਹਿਰਾਇਆ। ਇਸ ਸਮੇਂ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਥਲਸੈਨਾ ਦੀ 2233 ਫੀਲਡ ਬੈਟਰੀ ਤੋਪਾਂ ਦੀ ਸਲਾਮੀ ਦਿੱਤੀ ਗਈ।ਇਸ ਮੌਕੇ ਹਵਾਈ ਫ਼ੌਜ ਦੇ ਦੋ ਐੱਮਆਈ-17 1ਵੀ ਹੈਲੀਕਾਪਟਰਾਂ ਵੱਲੋਂ ਪਹਿਲੀ ਵਾਰ ਸਮਾਗਮ ਵਾਲੀ ਥਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਝੰਡਾ ਲਹਿਰਾਉਣ ਵੇਲੇ ਥਲਸੈਨਾ, ਹਵਾਈ ਫੌਜ, ਜਲਸੈਨਾ ਤੇ ਦਿੱਲੀ ਪੁਲਿਸ ਦੀਆਂ ਵੱਖ-ਵੱਖ ਟੁਕੜੀਆਂ ਨੇ ਰਾਸ਼ਟਰ-ਸੈਲਿਊਟ ਦਿੱਤਾ।

ਇਸ ਵਿਸ਼ੇਸ਼ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ 75ਵੇਂ ਸੁਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿਤੀਆਂ। ‘ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਇਹ ਸਾਲ ਦੇਸ਼ ਵਾਸੀਆਂ ਵਿੱਚ ਨਵੀਂ ਊਰਜਾ ਅਤੇ ਨਵੀਂ ਚੇਤਨਾ ਪੈਦਾ ਕਰੇਗਾ।ਮੋਦੀ ਨੇ ਕਿਹਾ, ‘ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਹੋਣ, ਦੇਸ਼ ਨੂੰ ਇਕਜੁੱਟ ਰਾਸ਼ਟਰ ‘ਚ ਬਦਲਣ ਵਾਲੇ ਸਰਦਾਰ ਪਟੇਲ ਹੋਣ ਜਾਂ ਭਾਰਤ ਨੂੰ ਭਵਿੱਖ ਦਾ ਰਾਹ ਦਿਖਾਉਣ ਵਾਲੇ ਬਾਬਾ ਸਾਹਬ ਅੰਬੇਦਕਰ, ਦੇਸ਼ ਅਜਿਹੇ ਹਰ ਵਿਅਕਤੀ ਨੂੰ ਯਾਦ ਕਰ ਰਿਹਾ ਹੈ, ਦੇਸ਼ ਇਨਾਂ ਸਭ ਦਾ ਕਰਜ਼ਦਾਰ ਹੈ।’ ਪੀਐਮ ਨੇ ਕਿਹਾ ਕੋਰੋਨਾ ਦਾ ਇਹ ਕਾਲਖੰਡ ਵੱਡੀ ਚੁਣੌਤੀ ਦੇ ਰੂਪ ‘ਚ ਆਇਆ। ਉਨ੍ਹਾਂ ਕਿਹਾ ਕਿ ਪ੍ਰਗਤੀ ਦੇ ਰਾਹ ‘ਤੇ ਵਧ ਰਹੇ ਸਾਡੇ ਦੇਸ਼ ਦੇ ਸਾਹਮਣੇ ਪੂਰੀ ਮਨੁੱਖ ਜਾਤੀ ਦੇ ਸਾਹਮਣੇ ਕੋਰੋਨਾ ਦਾ ਇਹ ਕਾਲਖੰਡ ਵੱਡੀ ਚੁਣੌਤੀ ਦੇ ਰੂਪ ‘ਚ ਆਇਆ ਹੈ। ਭਾਰਤ ਵਾਸੀਆਂ ਨੇ ਸੰਯਮ ਤੇ ਧੀਰਜ ਨਾਲ ਇਸ ਲੜਾਈ ਨੂੰ ਲੜਿਆ ਹੈ। ਕੋਰੋਨਾ ਕੌਮੀਂਤਰੀ ਮਹਾਂਮਾਰੀ ‘ਚ ਸਾਡੇ ਡਾਕਟਰ, ਸਾਡੀਆਂ ਨਰਸਾਂ, ਸਾਡੇ ਪੈਰਾਮੈਡੀਕਲ ਸਟਾਫ, ਸਫਾਈਕਰਮੀ, ਵੈਕਸੀਨ ਬਣਾਉਣ ‘ਚ ਜੁੱਟੇ ਵਿਗਿਆਨੀ ਹੋਣ, ਸੇਵਾ ‘ਚ ਜੁੱਟੇ ਨਾਗਰਿਕ ਹੋਣ, ਉਹ ਸਭ ਮਾਣ ਦੇ ਅਧਿਕਾਰੀ ਹਨ।

ਪ੍ਰਧਾਨ ਮੰਤਰੀ ਨੇ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਸਮਾਗਮ ਦੀ ਸ਼ੁਰੂਆਤ ਇਸ ਵਰ੍ਹੇ ਮਾਰਚ ਮਹੀਨੇ ਗੁਜਰਾਤ ਵਿੱਚ ਸਾਬਰਮਤੀ ਆਸ਼ਰਮ ਤੋਂ ਕੀਤੀ ਸੀ। ਇਹ ਸਮਾਗਮ 15 ਅਗਸਤ 2023 ਤੱਕ ਜਾਰੀ ਰਹਿਣਗੇ।

ਆਜ਼ਾਦੀ ਦਿਹਾੜੇ ’ਤੇ ਰਾਸ਼ਟਰੀ ਰਾਜਧਾਨੀ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਥਾਂ-ਥਾਂ ’ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਾਫ਼ੀ ਗਿਣਤੀ ’ਚ ਸੁਰੱਖਿਆਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਚੈਕਿੰਗ ਤੋਂ ਬਾਅਦ ਹੀ ਕਿਸੇ ਨੂੰ ਜਾਣ ਦਿੱਤਾ ਜਾ ਰਿਹਾ ਹੈ।

- Advertisement -

Share this Article
Leave a comment