IND vs PAK, T20 ਵਿਸ਼ਵ ਕੱਪ 2022:ਦੀਵਾਲੀ ਮੌਕੇ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤ ਆਪਣੇ ਨਾਮ ਕੀਤੀ ਹੈ। ਭਾਰਤੀ ਟੀਮ ਦੇ ਖਿਡਾਰੀ ਅਸ਼ਵਿਨ ਨੇ ਆਖਰੀ ਗੇਂਦ ‘ਤੇ 1 ਰਨ ਬਣਾ ਕੇ ਭਾਰਤ ਨੂੰ 4 ਵਿਕਟਾਂ ਨਾਲ ਧਮਾਕੇਦਾਰ ਜਿੱਤ ਦਵਾਈ ਹੈ। ਇਸ ਮੈਚ ਦੌਰਾਨ ਵਿਰਾਟ ਕੋਹਲੀ ਵੱਲੋਂ ਵੀ ਵਧੀਆ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨਾਬਾਦ 82 ਦੌੜਾਂ ਦੀ ਪਾਰੀ ਖੇਡੀ। ਵਿਰਾਟ ਤੋਂ ਇਲਾਵਾ ਹਾਰਦਿਕ ਪਾਂਡੇ ਨੇ ਵੀ ਸ਼ਾਨਦਾਰ ਪਾਰੀ ਖੇਡੀ, ਦੋਵਾਂ ਵਿਚਾਲੇ 113 ਦੌੜਾਂ ਦੀ ਸਾਂਝੇਦਾਰੀ ਹੋਈ। ਜਿਸ ਨੇ ਮੈਚ ਦਾ ਪਾਸਾ ਹੀ ਪਲਟ ਦਿੱਤਾ। ਹਾਰਦਿਕ ਨੇ 37 ਗੇਂਦਾਂ ਵਿੱਚ 40 ਦੌੜਾਂ ਬਣਾਈਆਂ ਜਦਕਿ ਵਿਰਾਟ ਨੇ 53 ਗੇਂਦਾਂ ਵਿੱਚ 82 ਦੌੜਾਂ ਬਣਾਈਆਂ ਜਿਸ ਵਿੱਚ 6 ਚੌਕੇ ਅਤੇ 4 ਛੱਕੇ ਸ਼ਾਮਲ ਸਨ।
Special win. Thank you to all our fans for turning up in numbers. 🇮🇳💙 pic.twitter.com/hAcbuYGa1H
— Virat Kohli (@imVkohli) October 23, 2022
ਆਖਰੀ 3 ਓਵਰਾਂ ‘ਚ ਭਾਰਤ ਨੇ 48 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਪਾਕਿਸਤਾਨ ਦੀ ਤਰਫੋਂ ਹੈਰਿਸ ਰਾਊਫ ਅਤੇ ਮੁਹੰਮਦ ਨਵਾਜ਼ ਨੇ 2-2 ਵਿਕਟਾਂ ਹਾਸਲ ਕੀਤੀਆਂ।ਇਸ ਤੋਂ ਪਹਿਲਾਂ ਪਾਕਿਸਤਾਨ ਨੇ ਪਹਿਲੇ 20 ਓਵਰਾਂ ‘ਚ 8 ਵਿਕਟਾਂ ‘ਤੇ 159 ਦੌੜਾਂ ਬਣਾਈਆਂ ਸਨ। ਪਾਕਿਸਤਾਨ ਲਈ ਸ਼ਾਨ ਮਸੂਦ ਨੇ ਅਰਧ ਸੈਂਕੜਾ ਜੜਿਆ ਅਤੇ ਇਫਤਿਖਾਰ ਅਹਿਮਦ ਨੇ ਤੇਜ਼ ਦੌੜਾਂ ਬਣਾ ਕੇ ਭਾਰਤੀ ਗੇਂਦਬਾਜ਼ਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਸਨ । ਭਾਰਤ ਲਈ ਮਸੂਦ ਨੇ 42 ਗੇਂਦਾਂ ‘ਤੇ 52 ਦੌੜਾਂ ਬਣਾਈਆਂ, ਜਦਕਿ ਇਫਤਿਖਾਰ ਅਹਿਮਦ ਨੇ 34 ਗੇਂਦਾਂ ‘ਤੇ 51 ਦੌੜਾਂ ਬਣਾਈਆਂ, ਭਾਰਤ ਲਈ ਹਾਰਦਿਕ ਅਤੇ ਅਰਸ਼ਦੀਪ ਨੇ 3-3 ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਭੁਵੀ ਅਤੇ ਸ਼ਮੀ ਦੇ ਖਾਤੇ ‘ਚ 1-1 ਵਿਕਟ ਆ ਗਈ।