ਟੀ-20 ਮੈਚ ‘ਚ ਦੌੜਾਂ ਦੇ ਹਿਸਾਬ ਨਾਲ ਭਾਰਤ ਨੂੰ ਮਿਲੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ

Prabhjot Kaur
1 Min Read

ਵੇਲਿੰਗਟਨ : ਭਾਵੇਂ ਕਿ ਵੱਨ-ਡੇਅ ਕ੍ਰਿਕਟ ਮੈਚ ‘ਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਟੀਮ ਨੂੰ ਹਰਾ ਦਿੱਤਾ ਸੀ ਪਰ ਇਸ ਹਾਰ ਤੋਂ ਬਾਅਦ ਨਿਊਜ਼ੀਲੈਂਡ ਟੀਮ ਨੇ ਟੀ-20 ਦੀ ਸ਼ੁਰੂਆਤ ਬੜੀ ਹੀ ਸ਼ਾਨਦਾਰ ਜਿੱਤ ਨਾਲ ਕੀਤੀ ਹੈ। ਇਸ ਮੈਚ ‘ਚ ਭਾਰਤੀ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਪਹਿਲਾਂ ਬੈਟਿੰਗ ਕਰਦਿਆਂ ਨਿਊਜ਼ੀਲੈਂਡ ਟੀਮ ਨੇ ਭਾਰਤੀ ਟੀਮ ਨੂੰ 80 ਦੌੜਾਂ ਦੇ ਫਾਂਸਲੇ ਨਾਲ ਵੱਡੀ ਹਾਰ ਦਿੱਤੀ ਅਤੇ ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ 3 ਮੈਚਾਂ ਦੀ ਟੀ-20 ਸੀਰੀਜ਼ ਵਿੱਚ 1-0 ਨਾਲ ਵਾਧਾ ਕੀਤਾ।

ਦੱਸ ਦਈਏ ਕਿ ਟੀ-20 ‘ਚ ਦੌੜਾਂ ਦੇ ਹਿਸਾਬ ਨਾਲ ਭਾਰਤ ਦੀ ਇਹ ਸਭ ਤੋਂ ਵੱਡੀ ਪਹਿਲੀ ਹਾਰ ਹੈ। ਇਸ ਤੋਂ ਪਹਿਲਾਂ ਸਾਲ 2010 ਦੌਰਾਨ ਆਸਟ੍ਰੇਲੀਆ ਦੇ ਬ੍ਰਿਜਟਾਊਨ ‘ਚ 7 ਮਈ ਨੂੰ ਖੇਡੇ ਗਏ ਟੀ-20 ਮੈਚ ਦੌਰਾਨ 47 ਦੌੜਾਂ ਦੇ ਵੱਡੇ ਫਾਂਸਲੇ ਨਾਲ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ਟੀਮ ਨੇ ਭਾਰਤੀ ਟੀਮ ਸਾਹਮਣੇ 249 ਦੌੜਾਂ ਦਾ ਟੀਚਾ ਰੱਖਿਆ ਸੀ। ਨਿਊਜ਼ੀਲੈਂਡ ਟੀਮ ਦਾ ਟੀ-20 ਮੈਚ ਦੌਰਾਨ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ ਇਸ ਤੋਂ ਪਹਿਲਾਂ ਸਾਲ 2010 ਦੌਰਾਨ 10 ਮਾਰਚ ਨੂੰ ਖੇਡੇ ਗਏ ਟੀ-20 ਮੈਚ ਦੌਰਾਨ ਇੰਨਾਂ ਵੱਡਾ ਸਕੋਰ ਸ਼੍ਰੀ ਲੰਕਾ ਵਿਰੁੱਧ ਕਲੰਬੋ ਵਿਖੇ ਬਣਾਇਆ ਗਿਆ ਸੀ।

 

Share this Article
Leave a comment