ਨਿਊਜ਼ ਡੈਸਕ: ਵਿਸ਼ਵ ਕੱਪ ਦੇ ਫਾਇਨਲ ਮੈਚ ਅੱਜ ਆਸਟਰੇਲੀਆ ਤੇ ਭਾਰਤ ਵਿਚਾਲੇ ਖੇਡਿਆ ਜਾ ਰਿਹਾ ਹੈ। ਮੈਚ ਨੂੰ ਲੈ ਕੇ ਦੇਸ਼ ਵਿੱਚ ਇੱਕ ਤਿਉਹਾਰ ਵਾਂਗ ਜਸ਼ਨ ਹੋ ਰਹੇ ਹਨ। 140 ਕਰੋੜ ਭਾਰਤੀਆਂ ਦੀ ਜ਼ਬਾਨ ‘ਤੇ ਟੀਮ ਇੰਡੀਆ ਲਈ ਜਿੱਤ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਮੇਤ ਚੰਡੀਗੜ੍ਹ ਵਿੱਚ ਵੀ ਅਜਿਹਾ ਹੀ ਜ਼ਸ਼ਨ ਦੇਖਣ ਨੂੰ ਮਿਲ ਰਿਹ ਹੈ।
ਲੁਧਿਆਣਾ ਵਿੱਚ ਸਰਾਭਾ ਨਗਰ ਵਪਾਰੀ ਐਸੋਸੀਏਸ਼ਨ ਵੱਲੋਂ ਸਰਾਭਾ ਨਗਰ ਦੇ ਮੁੱਖ ਬਾਜ਼ਾਰ ਵਿੱਚ 50X20 ਫੁੱਟ ਦੀ ਆਊਟਡੋਰ ਸਕਰੀਨ ਲਗਾਈ ਗਈ ਹੈ। ਇਸ ਵਾਰ ਸਕਰੀਨ ‘ਤੇ ਕੋਈ ਵੀ ਸਥਾਨਕ ਇਸ਼ਤਿਹਾਰ ਨਹੀਂ ਚੱਲੇਗਾ। ਲੋਕ ਸਿਰਫ਼ ਫਾਈਨਲ ਮੈਚ ਦਾ ਆਨੰਦ ਲੈਣਗੇ।
ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਦਿਖਾਉਣ ਲਈ ਹੋਟਲਾਂ, ਰੈਸਟੋਰੈਂਟਾਂ ਅਤੇ ਕਲੱਬਾਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਹੋਟਲ ‘ਚ ”ਆਊਟ ਆਫ ਸਟੇਡੀਅਮ”, ”ਇਨਿੰਗ ਬ੍ਰੇਕ” ਤੋਂ ”ਆਊਟ ਆਫ ਸਿਕਸ” ਅਤੇ ਕ੍ਰਿਕਟ ਥੀਮ ਵਾਲੇ ਮੇਨੂ ਤਿਆਰ ਕੀਤੇ ਗਏ ਹਨ।
All the best Team India!
140 crore Indians are cheering for you.
May you shine bright, play well and uphold the spirit of sportsmanship. https://t.co/NfQDT5ygxk
— Narendra Modi (@narendramodi) November 19, 2023
ਚੰਡੀਗੜ੍ਹ ਦੇ ਸੈਕਟਰ 19 ਵਿੱਚ ਇੱਕ ਢਾਬਾ ਸੰਚਾਲਕ ਨੇ ਆਪਣੇ ਢਾਬੇ ਦੇ ਬਾਹਰ ਇੱਕ ਬੈਨਰ ਲਾਇਆ ਹੋਇਆ ਹੈ। ਇਸ ‘ਚ ਉਨ੍ਹਾਂ ਨੇ ਭਾਰਤ ਦੀ ਜਿੱਤ ‘ਤੇ ਲੋਕਾਂ ਨੂੰ ਮੁਫਤ ਖਾਣਾ ਦੇਣ ਦਾ ਐਲਾਨ ਕੀਤਾ ਹੈ। ਢਾਬਾ ਸੰਚਾਲਕ ਦਾ ਕਹਿਣਾ ਹੈ ਕਿ ਜੇਕਰ ਭਾਰਤ ਆਸਟ੍ਰੇਲੀਆ ਨੂੰ ਹਰਾ ਕੇ ਵਿਸ਼ਵ ਕੱਪ ਫਾਈਨਲ ਮੈਚ ਜਿੱਤਦਾ ਹੈ ਤਾਂ ਉਹ 21 ਤਰੀਕ ਨੂੰ ਆਪਣੇ ਢਾਬੇ ‘ਤੇ ਲੋਕਾਂ ਨੂੰ ਮੁਫ਼ਤ ਖਾਣਾ ਖੁਆਏਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।