ਨਵੀਂ ਦਿੱਲੀ : – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਬੀਤੇ ਬੁੱਧਵਾਰ ਅਹਿਮਦਾਬਾਦ ‘ਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਕੀਤਾ। ਸਟੇਡੀਅਮ ਦਾ ਨਾਮ ਨਰਿੰਦਰ ਮੋਦੀ ਸਟੇਡੀਅਮ ਰੱਖਿਆ ਗਿਆ ਹੈ। ਸਟੇਡੀਅਮ ‘ਚ ਇਕੋ ਵੇਲੇ 1.32 ਲੱਖ ਦਰਸ਼ਕ ਬੈਠ ਕੇ ਮੈਚ ਦਾ ਆਨੰਦ ਲੈ ਸਕਣਗੇ। ਸਟੇਡੀਅਮ ‘ਚ ਕ੍ਰਿਕਟ ਮੈਦਾਨ ਤੋਂ ਇਲਾਵਾਂ ਸਵਿਮਿੰਗ ਪੂਲ ਤੇ ਜਿੰਮ ਆਦਿ ਸਣੇ ਹੋਰ ਕਈ ਅਤਿ-ਆਧੁਨਿਕ ਸਹੂਲਤਾਂ ਮੌਜੂਦ ਹਨ।
ਦੱਸ ਦਈਏ ਕਾਂਗਰਸ ਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਇਸ ਨੂੰ ਸਰਦਾਰ ਪਟੇਲ ਦਾ ਅਪਮਾਨ ਦੱਸਿਆ ਹੈ। ਇਸ ‘ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਿਰਫ ਸਟੇਡੀਅਮ ਦਾ ਨਾਮ ਬਦਲਿਆ ਗਿਆ ਹੈ। ਜਦਕਿ ਖੇਡ ਕੰਪਲੈਕਸ ਸਰਦਾਰ ਵੱਲਭਭਾਈ ਪਟੇਲ ਦੇ ਨਾਮ ‘ਤੇ ਰਹੇਗਾ।