Breaking News

ਸਿੱਖ ਨੂੰ ਦਾੜ੍ਹੀ ਰੱਖਣ ਕਾਰਨ ਕੰਪਨੀ ਨੇ ਨਹੀਂ ਦਿੱਤੀ ਸੀ ਨੌਕਰੀ, ਹੁਣ ਮਿਲੇਗਾ 70,000 ਡਾਲਰ ਦਾ ਮੁਆਵਜ਼ਾ

ਲੰਦਨ: ਯੂਕੇ ਅੰਦਰ ਇੱਕ ਅਜਿਹੇ ਸਿੱਖ ਵਿਅਕਤੀ ਨੂੰ 70 ਹਜ਼ਾਰ ਡਾਲਰ ਦਾ ਮੁਆਵਜ਼ਾ ਮਿਲਿਆ ਹੈ ਜਿਸ ਨੂੰ ਇੱਕ ਹੋਟਲ ਵੱਲੋਂ ਦਾੜ੍ਹੀ ਹੋਣ ਕਾਰਨ ਨੌਕਰੀ ਦੇਣ ਤੋਂ ਮਨਾਂ ਕਰ ਦਿੱਤਾ ਸੀ।

ਲੰਦਨ ਦੇ ਲਗਜ਼ਰੀ ਕਲੈਰਿਜਸ ਨਾਮਕ ਹੋਟਲ ( Luxury Claridges Hotel ) ਵੱਲੋਂ ਅਜਿਹਾ ਕੀਤਾ ਗਿਆ ਹੈ ਜਿੱਥੇ ਨੋ – ਬਿਅਰਡ ਪਾਲਿਸੀ ਰੱਖੀ ਗਈ ਹੈ।
ਇੱਕ ਬ੍ਰੀਟਿਸ਼ ਇੰਪਲਾਇਮੈਂਟ ਟਰਿਬਿਊਨਲ ( UK employment tribunal ) ਨੇ ਜਦੋਂ ਇਸ ਮਾਮਲੇ ‘ਤੇ ਸੁਣਵਾਈ ਕੀਤੀ ਤਾਂ ਉਨ੍ਹਾਂ ਪਾਇਆ ਕਿ ਨਿਊਜੀਲੈਂਡ ਦੇ ਰਹਿਣ ਵਾਲੇ ਰਮਨ ਸੇਠੀ ( Raman Sethi ) ਨੂੰ ਨੌਕਰੀ ਦਿੱਤੇ ਜਾਣ ਤੋਂ ਇਸ ਲਈ ਮਨਾ ਕਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਦਾੜ੍ਹੀ ਰੱਖੀ ਹੋਈ ਸੀ। ਉਨ੍ਹਾਂ ਨੂੰ ਨੌਕਰੀ ਦੇਣ ਤੋਂ ਰਿਕਰਿਉਟਮੈਂਟ ਏਜੰਸੀ ਐਲੀਮੈਂਟਸ ਪਰਸਨਲ ਸਰਵਿਸਜ਼ ਲਿਮਿਟੇਡ ਦੇ ਜਰਿਏ ਮਨਾ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਦੇ ਖਾਸ ਕਲਾਇੰਟਸ ਲਈ ਉਨ੍ਹਾਂ ਦੀ ਨੋ – ਬਿਅਰਡ ਪਾਲਿਸੀ ਹੈ।
ਹਾਲਾਂਕਿ ਜੱਜ ਹਾਲੀ ਸਟਾਉਟ ਨੇ ਪਾਇਆ ਕਿ ਹੋਟਲ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਫੈਸਲਾ ਕਰਨ ਕਿ ਕਿਸੇ ਸਿੱਖ ਨੂੰ ਧਾਰਮਿਕ ਆਧਾਰ ‘ਤੇ ਨੌਕਰੀ ਨਾਂ ਦੇਣ।

ਜੱਜ ਸਟਾਉਟ ਨੇ ਕਿਹਾ , ਏਜੰਸੀ ਨੇ ਕੋਈ ਵੀ ਅਜਿਹਾ ਸਬੂਤ ਪੇਸ਼ ਨਹੀਂ ਕੀਤਾ ਹੈ ਜਿਸਦੇ ਨਾਲ ਪਤਾ ਚਲੇ ਕਿ ਉਨ੍ਹਾਂ ਦੇ ਕਲਾਇੰਟਸ ਤੋਂ ਇਹ ਪੁੱਛਿਆ ਗਿਆ ਹੋਵੇ ਕਿ ਉਹ ਇੱਕ ਸਿੱਖ ਤੋਂ ਸੇਵਾਵਾਂ ਲੈਣੀਆਂ ਪਸੰਦ ਕਰਨਗੇ ਜਾਂ ਨਹੀਂ, ਜੇਕਰ ਉਹ ਧਾਰਮਿਕ ਕਾਰਨਾ ਕਰਕੇ ਸ਼ੇਵ ਨਾਂ ਕਰ ਸਕਦੇ ਹੋਣ।

ਉਨ੍ਹਾਂ ਨੇ ਆਪਣੇ ਫੈਸਲੇ ਦੇ ਅੰਤ ਵਿੱਚ ਕਿਹਾ , ਸਾਡੇ ਸਾਹਮਣੇ ਰੱਖੇ ਗਏ ਸਬੂਤਾਂ ਵਿੱਚ ਕੁੱਝ ਵੀ ਅਜਿਹਾ ਨਹੀਂ ਹੈ ਜਿਸਦੇ ਨਾਲ ਪਤਾ ਚਲਦਾ ਹੋਵੇ ਕਿ ਸਿੱਖਾਂ ਲਈ ਉਨ੍ਹਾਂ ਦੀ ਪਾਲਿਸੀ ਵਿੱਚ ਵਿਰੋਧ ਦੀ ਕੋਈ ਗੁੰਜਾਇਸ਼ ਨਹੀਂ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ 7 , 102 ਪਾਉਂਡ ਦਾ ਮੁਆਵਜ਼ਾ ਉਨ੍ਹਾਂ ਨੂੰ ਦੇਣ ਦਾ ਫੈਸਲਾ ਲਿਆ। ਜਿਸ ਵਿੱਚੋਂ 5 ਹਜ਼ਾਰ ਰੁਪਏ ਉਨ੍ਹਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਹਨ।

Check Also

CM ਮਾਨ ਨੇ ਕਿਹਾ ਸਿੱਧੂ ਤੇ ਮਜੀਠੀਆ ਇੱਕੋ-ਥਾਲੀ ਦੇ ਚੱਟੇ-ਵੱਟੇ, ਮਜੀਠੀਆ ਨੇ ਟਵੀਟ ਦਾ ਦਿਤਾ ਮੋੜਵਾਂ ਜਵਾਬ

ਚੰਡੀਗੜ੍ਹ :  CM ਮਾਨ ਨੇ ਅੱਜ ਸ਼ਾਇਰੀ ਵਾਲਾ ਇਕ ਟਵੀਟ ਕਰਕੇ ਆਪਣੇ ਸਿਆਸੀ ਵਿਰੋਧੀਆਂ ਨੂੰ …

Leave a Reply

Your email address will not be published. Required fields are marked *