ਟੋਰਾਂਟੋ ‘ਚ ਨੌਜਵਾਨ ‘ਤੇ ਲੱਗੇ ਮਹਿਲਾ ਦਾ ਜਿਨਸੀ ਸੋਸ਼ਣ ਕਰਨ ਦੇ ਦੋਸ਼, ਗ੍ਰਿਫਤਾਰ

Global Team
1 Min Read

ਟੋਰਾਂਟੋ : ਚੰਗੇ ਰੁਜ਼ਗਾਰ ਅਤੇ ਆਪਣੇ ਵਧੀਆ ਭਵਿੱਖ ਦੀ ਤਲਾਸ਼ ਵਿੱਚ ਹਰ ਦਿਨ ਵੱਡੀ ਗਿਣਤੀ ‘ਚ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ ਜਾਂਦੇ ਹਨ। ਜਿੱਥੇ ਉਨ੍ਹਾਂ ਆਪਣੇ ਕੰਮ ਜਰੀਏ ਵਿਦੇਸ਼ੀਆਂ ਪਾਸੋਂ ਵੀ ਲੋਹਾ ਮੰਨਵਾਇਆ ਹੈ। ਇਸ ਦੇ ਚਲਦਿਆਂ ਕੁਝ ਅਜਿਹੇ ਵੀ ਹਨ ਜਿਨ੍ਹਾਂ ਨੇ ਪੰਜਾਬ ਦਾ ਨਾਮ ਬਦਨਾਮ ਕੀਤਾ ਹੈ। ਤਾਜ਼ਾ ਮਾਮਲਾ ਵੀ ਕੁਝ ਅਜਿਹਾ ਹੈ। ਦਰਅਸਲ ਇੱਥੇ ਟੋਰਾਂਟੋ ‘ਚ ਇੱਕ ਪੰਜਾਬੀ ਨੌਜਵਾਨ ‘ਤੇ ਜਿਨਸੀ ਸੋਸ਼ਣ ਦੇ ਦੋਸ਼ ਲੱਗੇ ਹਨ।ਨੌਜਵਾਨ ਦੀ ਪਹਿਚਾਣ ਹਰਪ੍ਰੀਤ ਬਰਾੜ ਵਜੋਂ ਹੋਈ ਹੈ ਅਤੇ ਉਸ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਔਰਤ ਵੱਲੋਂ 30 ਅਕਤੂਬਰ ਵਾਲੇ ਦਿਨ ਸ਼ੇਅਰਿੰਗ ਐਪ ਜਰੀਏ ਰਾਈਡ ਬੁੱਕ ਕੀਤੀ ਗਈ ਸੀ।ਉਨ੍ਹਾਂ ਦੱਸਿਆ ਕਿ ਇਸ ਰਾਈਡ ਦੌਰਾਨ ਔਰਤ ਗੱਡੀ ਵਿੱਚ ਹੀ ਸੌਂ ਗਈ।ਜਿਸ ਦੌਰਾਨ ਔਰਤ ਦਾ ਹਰਪ੍ਰੀਤ ਬਰਾੜ ਵੱਲੋਂ ਮਹਿਲਾ ਦਾ ਜਿਣਸੀ ਸੋਸ਼ਣ ਕੀਤਾ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਰ ਕਰ ਲਿਆ ਹੈ। ਇਸ ਤੋਂ ਬਾਅਦ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅਜਿਹੇ ਹੋਰ ਵੀ ਪੀੜਤ ਹੋਣਗੇ। ਜਿਸ ਦੇ ਲਈ ਪੁਲਿਸ ਵੱਲੋਂ ਇੱਕ ਨੰਬਰ ਜਨਤਕ ਕੀਤਾ ਗਿਆ ਹੈ। ਜਿਸ ‘ਤੇ ਕਾਲ ਕਰਕੇ ਕੋਈ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਪੁਲਿਸ ਵੱਲੋਂ ਜਾਰੀ ਨੰਬਰ ਹੈ।416-803-3200 ਜਾਂ 416-803-3200

Share This Article
Leave a Comment