ਗੁਰੂਘਰ ‘ਚ ਵੜੇ ਸਿਰਫਿਰੇ ਨੇ ਕੁੱਟਿਆ ਗ੍ਰੰਥੀ, ਫਿਰ ਖੁਦ ਦੇ ਲਾਹੇ ਕੱਪੜੇ

Rajneet Kaur
2 Min Read

ਮੋਹਾਲੀ: ਮੋਹਾਲੀ ਦੇ ਪਿੰਡ ਸਿਲ ਜਿੱਥੇ ਇਕ ਵਿਅਕਤੀ ਵੱਲੋਂ ਗੁਰਦੁਆਰਾ ‘ਚ ਵੜ ਕੇ ਬੇਅਦਬੀ ਤੇ ਗ੍ਰੰਥੀ ਦੀ ਕੁੱਟਮਾਰ  ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਵਿਅਕਤੀ ਗੁਰਦੁਆਰਾ ਸਾਹਿਬ ‘ਚ ਦਾਖਲ ਹੋਇਆ ਤੇ  ਪਾਠ ਕਰ ਰਹੇ ਗ੍ਰੰਥੀ ਨੂੰ ਧੂਹ ਕੇ ਲੈ ਗਿਆ, ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੈ। ਨਾਲ ਹੀ ਦੋਸ਼ੀ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਸਨ।

ਗ੍ਰੰਥੀ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਪਾਠ ਕਰ ਰਿਹਾ ਸੀ। ਫਿਰ ਦੋਸ਼ੀ ਨੇ ਆ ਕੇ ਉਸ ਨੂੰ ਅੰਮ੍ਰਿਤ  ਛਕਾਉਣ ਲਈ ਕਿਹਾ। ਜਦੋਂ ਉਸ ਨੇ ਦੋਸ਼ੀ ਨੂੰ ਦੱਸਿਆ ਕਿ ਇੱਥੇ ਅੰਮ੍ਰਿਤ ਨਹੀਂ ਛਕਿਆ ਜਾਂਦਾ ਤਾਂ ਉਸ ਨੇ ਉਸ ਨੂੰ ਗੁਰਦੁਆਰਾ ਸਾਹਿਬ ਦੀ ਗੱਦੀ ਤੋਂ ਘਸੀਟ ਲਿਆ ਤੇ ਹੱਥੋਪਾਈ ਹੋਈ। ਬਾਅਦ ਵਿੱਚ ਉਸਨੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ।

ਪਿੰਡ ਵਾਸੀਆਂ ਨੇ ਦੱਸਿਆ ਕਿ ਮੁਲਜ਼ਮ ਪੈਟਰੋਲ ਪੰਪ ’ਤੇ ਕੰਮ ਕਰਦਾ ਹੈ। ਉਹ ਮਾਨਸਿਕ ਤੌਰ ‘ਤੇ ਵੀ ਠੀਕ ਹੈ। ਉਸ ਨੇ ਜਾਣਬੁੱਝ ਕੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment