PSEB ਦੇ 8ਵੀਂ ਦੇ ਨਤੀਜਿਆਂ ‘ਚ ਅੱਵਲ ਕੁੜੀਆਂ ਨੂੰ ਮਿਲਣਗੇ 51 ਹਜ਼ਾਰ ਨਾਲ ਹੀ ਅਧਿਆਪਕਾਂ ਨੂੰ ਵੀ ਕੀਤਾ ਜਾਵੇਗਾ ਸਨਮਾਨਿਤ: CM ਮਾਨ

Rajneet Kaur
1 Min Read

ਚੰਡੀਗੜ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਜਿਸ ਤੋਂ ਬਾਅਦ ਪੰਜਾਬ ਦੇ ਸੀਐਮ ਮਾਨ ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ PSEB ਦੇ 8ਵੀਂ ਦੇ ਨਤੀਜਿਆਂ ‘ਚ ਅੱਵਲ ਆਈਆਂ ਕੁੜੀਆਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਤਿੰਨਾਂ ਨੂੰ ਇਨਾਮ ਵਜੋਂ 51000-51000 ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇੰਨ੍ਹਾਂ ਵਿਦਿਆਰਥਣਾਂ ਦੇ ਅਧਿਆਪਕਾਂ ਨੂੰ ਵੀ ਕੀਤਾ ਸਨਮਾਨਿਤ ਜਾਵੇਗਾ।

- Advertisement -

ਦਸਣਯੋਗ ਹੈ ਕਿ ਜ਼ਿਲ੍ਹਾ ਮਾਨਸਾ ਦੇ ਬੁਢਲਾਡਾ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਨੇ ਪਹਿਲਾਂ ਸਥਾਨ ਅਤੇ ਗੁਰਅਕਿੰਤ ਕੌਰ ਨੇ 100 ਫੀਸਦ ਅੰਕਾਂ ਦੇ ਨਾਲ ਦੂਜਾ ਸਥਾਨ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਲੁਧਿਆਣਾ ਦੇ ਬੱਸੀਆਂ ਦੀ ਸਮਰਪ੍ਰੀਤ ਕੌਰ 99.67% ਦੇ ਅੰਕਾਂ ਦੇ ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment