ਮਨੀਪੁਰ ‘ਚ ਭਾਜਪਾ ਨੇ ਨਿਤੀਸ਼ ਕੁਮਾਰ ਨੂੰ ਦਿੱਤਾ ਵੱਡਾ ਝਟਕਾ,5 ਵਿਧਾਇਕ ਭਾਜਪਾ ‘ਚ ਸ਼ਾਮਲ

Rajneet Kaur
2 Min Read

ਨਵੀਂ ਦਿੱਲੀ:  ਬਿਹਾਰ ਵਿੱਚ ਮਹਾਗਠਜੋੜ ਨਾਲ ਸਰਕਾਰ ਬਣਾਉਣ ਵਾਲੀ ਜੇਡੀਯੂ ਨੂੰ ਮਨੀਪੁਰ ਵਿੱਚ ਭਾਜਪਾ ਨੇ ਵੱਡਾ ਝਟਕਾ ਦਿੱਤਾ ਹੈ। ਕੁਝ ਸਮਾਂ ਪਹਿਲਾਂ ਬਿਹਾਰ ਜਨਤਾ ਦਲ ਯੂਨਾਈਟਿਡ ਨੇ ਭਾਜਪਾ ਨਾਲ ਆਪਣੇ ਰਿਸ਼ਤੇ ਨੂੰ ਖਤਮ ਕਰਕੇ ਰਾਸ਼ਟਰੀ ਜਨਤਾ ਦਲ, ਕਾਂਗਰਸ ਅਤੇ ਹੋਰ ਪਾਰਟੀਆਂ ਨਾਲ ਮਿਲ ਕੇ ਨਵੀਂ ਸਰਕਾਰ ਬਣਾਈ ਸੀ। ਇਸ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਨੇ ਮਨੀਪੁਰ ਵਿੱਚ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਨੂੰ ਵੱਡਾ ਝਟਕਾ ਦਿੱਤਾ ਹੈ। ਮਨੀਪੁਰ ਵਿੱਚ ਜੇਡੀਯੂ ਦੇ 6 ਵਿੱਚੋਂ 5 ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਇਸ ਸਬੰਧੀ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਵਿਧਾਨ ਸਭਾ ਦੇ ਸਕੱਤਰ ਨੇ ਸਾਰੇ ਵਿਧਾਨ ਸਭਾ ਮੈਂਬਰਾਂ ਨੂੰ ਇਸ ਸਬੰਧੀ ਜਾਣੂ ਕਰਵਾ ਦਿੱਤਾ ਹੈ। ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਭਾਰਤੀ ਸੰਵਿਧਾਨ ਦੀ ਦਸਵੀਂ ਅਨੁਸੂਚੀ ਦੇ ਤਹਿਤ ਇਹ 5 ਵਿਧਾਇਕ ਹੁਣ ਵਿਧਾਨ ਸਭਾ ਵਿੱਚ ਭਾਜਪਾ ਨਾਲ ਸਬੰਧਤ ਹੋਣਗੇ। ਦੱਸ ਦੇਈਏ ਕਿ ਭਾਜਪਾ ਵਿੱਚ ਸ਼ਾਮਲ ਹੋਏ JDU ਦੇ 5 ਵਿਧਾਇਕਾਂ ਵਿੱਚ ਕੇਐਚ ਜੋਯਕਿਸ਼ਨ ਸਿੰਘ, ਨਾਗੁਰਸੰਗਲੂਰ ਸਨਤੇ, ਮੁਹੰਮਦ ਅਚਾਬ ਉਦੀਨ, ਤੰਜਮ ਅਰੁਣਕੁਮਾਰ ਅਤੇ ਐਲਐਮ ਖੋਟੇ ਦੇ ਨਾਮ ਸ਼ਾਮਲ ਹਨ।ਇਨ੍ਹਾਂ ਵਿਧਾਇਕਾਂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਮਨੀਪੁਰ ‘ਚ ਜੇਡੀਯੂ ਦਾ ਇਕ ਹੀ ਵਿਧਾਇਕ ਬਚਿਆ ਹੈ। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 60 ਮੈਂਬਰੀ ਰਾਜ ਵਿਧਾਨ ਸਭਾ ਵਿੱਚ 32 ਸੀਟਾਂ ਜਿੱਤੀਆਂ ਸਨ।

ਸੂਤਰਾਂ ਅਨੁਸਾਰ ਇਹ ਵਿਧਾਇਕ ਬਿਹਾਰ ਵਿੱਚ ਐਨਡੀਏ ਗਠਜੋੜ ਤੋਂ ਬਾਹਰ ਆਉਣ ਦੇ ਪਾਰਟੀ ਦੇ ਫੈਸਲੇ ਤੋਂ ਨਾਰਾਜ਼ ਸਨ। ਖਾਸ ਗੱਲ ਇਹ ਹੈ ਕਿ ਮਨੀਪੁਰ ‘ਚ ਜੇਡੀਯੂ ਦੇ ਵਿਧਾਇਕਾਂ ਨੇ ਭਾਜਪਾ ‘ਚ ਸ਼ਾਮਲ ਹੋਣ ਦਾ ਫੈਸਲਾ ਨਿਤੀਸ਼ ਕੁਮਾਰ ਦੇ ਉਸ ਐਲਾਨ ਤੋਂ ਬਾਅਦ ਲਿਆ ਹੈ, ਜਿਸ ‘ਚ ਉਨ੍ਹਾਂ ਨੇ ਮਨੀਪੁਰ ‘ਚ ਭਾਜਪਾ ਸਰਕਾਰ ਤੋਂ ਸਮਰਥਨ ਵਾਪਸ ਲੈਣ ਲਈ ਕਿਹਾ ਸੀ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment