ਜਲੰਧਰ ‘ਚ ਨਸ਼ੇ ‘ਚ ਟੱਲੀ DSP ਨੇ ਚਲਾਈ ਗੋਲੀ, ਪਾਰਕਿੰਗ ਨੂੰ ਲੈ ਕੇ ਹੋਇਆ ਸੀ ਵਿਵਾਦ

Rajneet Kaur
2 Min Read

 ਜਲੰਧਰ : ਜਲੰਧਰ ‘ਚ ਸ਼ਰਾਬ ਦੇ ਨਸ਼ੇ ‘ਚ ਧੁੱਤ DSP ਨੇ ਗੋਲੀਆਂ ਚਲਾ ਦਿੱਤੀਆਂ। ਥਾਣਾ ਮਕਸੂਦਾਂ ਅਧੀਨ ਆਉਂਦੀ ਅੱਧੀ ਖੂਹੀ ਪੁਲਿਸ ਚੌਕੀ ਦੇ ਘੇਰੇ ’ਚ ਪੈਂਦੇ ਪਿੰਡ ਬਸਤੀ ਇਬਰਾਹੀਮ ਖਾਂ ’ਚ ਦੇਰ ਰਾਤ ਸਮਾਗਮ ਦੌਰਾਨ ਦੋ ਧਿਰਾਂ ਵਿਚਾਲੇ ਹੋਏ ਵਿਵਾਦ ਦੌਰਾਨ ਪੁਲਿਸ ਮੁਲਾਜ਼ਮ ਵੱਲੋਂ ਲਾਅ ਦੇ ਵਿਦਿਆਰਥੀ ‘ਤੇ ਗੋਲ਼ੀ ਚਲਾਉਣ ਦੇ ਦੋਸ਼ ਲੱਗੇ ਹਨ।ਗੋਲੀ ਚਲਾਉਣ ਵਾਲਾ ਡੀਐਸਪੀ ਇਸ ਸਮੇਂ ਜਲੰਧਰ ਪੀਏਪੀ ਵਿੱਚ ਤਾਇਨਾਤ ਹੈ। ਕਾਰ ਪਾਰਕਿੰਗ ਨੂੰ ਲੈ ਕੇ ਡੀਐਸਪੀ ਦਾ ਨੌਜਵਾਨ ਨਾਲ ਝਗੜਾ ਹੋ ਗਿਆ। ਇਸ ਤੋਂ ਨਾਰਾਜ਼ ਹੋ ਕੇ ਡੀਐਸਪੀ ਨੇ ਗੋਲੀਆਂ ਚਲਾ ਦਿੱਤੀਆਂ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮਕਸੂਦਾ ਦੀ ਚੌਕੀ ਮੰਡ ਦੀ ਪੁਲਸ ਸ਼ਨੀਵਾਰ ਦੇਰ ਰਾਤ ਘਟਨਾ ਵਾਲੀ ਥਾਂ ‘ਤੇ ਜਾਂਚ ਲਈ ਪਹੁੰਚੀ। ਦੇਰ ਰਾਤ ਉਕਤ ਡੀਐਸਪੀ ਨੂੰ ,ਡੀਐਸਪੀ ਕਰਤਾਰਪੁਰ ਬਲਬੀਰ ਸਿੰਘ ਦੀ ਨਿਗਰਾਨੀ ਹੇਠ ਹਿਰਾਸਤ ਵਿੱਚ ਲੈ ਲਿਆ ਗਿਆ।

ਗੁਰਜੋਤ ਸਿੰਘ ਵਾਸੀ ਪਿੰਡ ਬਸਤੀ ਇਬਰਾਹੀਮ ਖਾਂ, ਮੰਡ ਮਕਸੂਦਾ ਨੇ ਦੱਸਿਆ ਕਿ ਸਰਪੰਚ ਸ਼ਨੀਵਾਰ ਦੇਰ ਰਾਤ ਪੀ.ਏ.ਪੀ. ਭੁਪਿੰਦਰ ਸਿੰਘ ਗਿੱਲ ਦੇ ਨੇੜੇ ਡੀ.ਐਸ.ਪੀ ਦਲਬੀਰ ਸਿੰਘ ਆਏ ਹੋਏ ਸਨ। ਦੋਵੇਂ ਪਿੰਡ ਵਿਚ ਇਕ ਪਾਰਕਿੰਗ ਦੇ ਗੇਟ ਦੇ ਬਾਹਰ ਆਪਣੀ ਕਾਰ ਖੜ੍ਹੀ ਕਰਕੇ ਸ਼ਰਾਬ ਪੀ ਰਹੇ ਸਨ। ਗੁਰਜੋਤ ਨੇ ਦੱਸਿਆ ਕਿ ਉਹ ਆਪਣੀ ਕਾਰ ਖੜ੍ਹੀ ਕਰਨ ਲਈ ਪਾਰਕਿੰਗ ਵਿਚ ਗਿਆ ਸੀ। ਜਦੋਂ ਉਸ ਨੇ ਕਾਰ ਸਾਈਡ ਵਿਚ ਕਰਨ ਨੂੰ ਕਿਹਾ ਤਾਂ ਡੀਐੱਸਪੀ ਗੁੱਸੇ ਵਿਚ ਆ ਗਿਆ। ਇਸ ‘ਤੇ ਡੀਐੱਸਪੀ ਨੇ ਪਿਸਤੌਲ ਕੱਢ ਲਈ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਪਰ ਉਹ ਕਿਸੇ ਤਰ੍ਹਾਂ ਬਚ ਗਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment