ਮੋਦੀ ਜੀ ਜਵਾਬ ਦੇਵੋ ਕਿਸਾਨਾਂ, ਮਜਦੂਰਾਂ ਨਾਲ ਕੀਤੇ ਵਾਅਦੇ ਪੂਰੇ ਕਿਉ ਨਹੀਂ ਕੀਤੇ? ਪੰਜਾਬ ਨੂੰ ਕੋਈ ਪੈਕਜ ਕਿਉਂ ਨਹੀ ਦਿੱਤਾ ? ਰੂਰਲ ਡਿਵੈਲਪਮੈਂਟ ਅਤੇ ਹੈਲਥ ਮਿਸ਼ਨ ਦਾ ਪੈਸਾ ਕਿਉਂ ਰੋਕਿਆ ?

Prabhjot Kaur
4 Min Read

ਪਟਿਆਲਾ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪੰਜਾਬ ਫੇਰੀ ਤੇ ਸੁਆਲ ਉਠਾਂਉਦੇ ਹੋਏ ਕਿਹਾ ਕਿ ਦੋ ਸਾਲ ਪਹਿਲਾ ਪੰਜਾਬ ਦੇ ਕਿਸਾਨਾ ਨਾਲ ਦਿੱਲੀ ਦੇ ਬਾਰਡਰਾਂ ਤੇ ਕੀਤਾ ਜੁਲਮ ਅੱਜ ਤੱਕ ਪੰਜਾਬ ਦੇ ਲੋਕ ਭੁੱਲੇ ਨਹੀਂ। ਮੋਦੀ ਜੀ ਦੀ ਕਾਰਗੁਜਾਰੀ ਪੂਰੀ ਤਰ੍ਹਾਂ ਪੰਜਾਬ ਵਿਰੋਧੀ ਹੈ। ਕਿਸਾਨ ਵਿਰੋਧੀ 3 ਕਾਲੇ ਕਾਨੂੰਨ ਵਾਪਿਸ ਲਏ ਗਏ ਤਾਂ ਮੋਦੀ ਜੀ ਦਾ ਐਲਾਨ ਸਿਰਫ ਐਲਾਨ ਹੀ ਰਹਿ ਗਿਆ। ਪੰਜਾਬ ਦੇ ਕਿਸਾਨਾਂ ਤੇ ਦਰਜ਼ ਕੀਤੇ ਮੁਕੱਦਮੇ ਵਾਪਿਸ ਨਹੀਂ ਲਏ ਗਏ, 700 ਤੋਂ ਵੱਧ ਕਿਸਾਨਾਂ, ਮਜਦੂਰਾਂ ਦੀਆਂ ਸ਼ਹੀਦੀਆਂ ਹੋ ਗਈਆਂ, ਮੋਦੀ ਜੀ ਵੱਲੋ ਕੋਈ ਰਾਹਤ ਨਹੀਂ ਦਿੱਤੀ ਗਈ। ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਕੋਈ ਇਨਸਾਫ ਨਹੀਂ। ਲੰਮਾ ਸਮਾਂ ਜੰਤਰ ਮੰਤਰ ਤੇ ਸ਼ਾਂਤਮਈ ਧਰਨੇ ਦੇ ਰਹੀਆਂ ਦੇਸ਼ ਦੀਆਂ ਬੱਚੀਆਂ ਨੂੰ ਕੋਈ ਇਨਸਾਫ ਨਹੀ ਦਿੱਤਾ ਗਿਆ।

ਦੇਸ਼ ਦੇ ਪਬਲਿਕ ਸੈਕਟਰ ਦੇ ਅਦਾਰੇ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਵੱਡੇ ਕਾਰਪੋਰੇਟ ਘਰਾਣਿਆਂ ਦਾ 16 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜਾ ਮੁਆਫ ਕੀਤਾ ਗਿਆ। ਪੰਜਾਬ ਦੇ ਕਿਸਾਨਾਂ, ਮਜਦੂਰਾਂ ਨੂੰ ਕੋਈ ਪੈਕਜ ਨਹੀ ਦਿੱਤਾ ਗਿਆ। ਪੰਜਾਬੀਆਂ ਨਾਲ ਇਹ ਵਿਤਕਰਾਂ ਕਿਉਂ ਮੋਦੀ ਜੀ ਜੁਆਬ ਦੇਣ। ਪੰਜਾਬ ਦੀ ਤਰੱਕੀ ਲਈ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਦਾ ਰੂਰਲ ਡਿਵੈਲਪਮੈਂਟ ਦਾ ਫੰਡ ਕਿਉ ਰੋਕਿਆ? ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਕਿਉ ਰੋਕਿਆ? ਪੰਜਾਬ ਵਿੱਚ ਕੁਦਰਤੀ ਆਫਤ ਹੜਾ ਸਮੇਂ ਕੋਈ ਪੈਕਜ਼ ਕਿਉ ਨਹੀਂ ਦਿੱਤਾ ਮੋਦੀ ਜੀ ਜੁਆਬ ਦੇਣ। ਅੱਜ ਪਿਛਲੇ ਦਸ ਸਾਲ ਪੰਜਾਬ ਨਾਲ, ਪੰਜਾਬ ਦੇ ਲੋਕਾਂ ਨਾਲ ਹਰ ਪੱਧਰ ਤੇ ਵਿਤਕਰਾ ਕਰ ਪੰਜਾਬ ਨੂੰ ਬਰਬਾਦ ਕਰਨ, ਪੰਜਾਬ ਨੂੰ ਆਰਥਿਕ ਮੰਦਹਾਲੀ ਵੱਲ ਧੱਕਣ, ਪੰਜਾਬ ਦੇ ਵਪਾਰੀਆਂ, ਕਾਰਖਾਨੇਦਾਰਾਂ ਨਾਲ ਵਿਤਕਰਾ ਕਰ ਮੋਦੀ ਜੀ ਅੱਜ ਪੰਜਾਬ ਵਿੱਚ ਕਿਸ ਨੈਤਿਕਤਾ ਨਾਲ ਆ ਰਹੇ ਹਨ।

ਦੂਜੇ ਪਾਸੇ ਜਿਸ ਪ੍ਰਨੀਤ ਕੋਰ ਜੀ ਦੀ ਮਦਦ ਲਈ ਮਾਨਯੋਗ ਮੋਦੀ ਜੀ ਪਟਿਆਲਾ ਆ ਰਹੇ ਹਨ, ਨੇ ਕਾਂਗਰਸ ਪਾਰਟੀ ਤੋਂ 1998 ਤੋਂ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਵਜ਼ੀਰ ਬਣ ਕੇ ਵੀ ਕਦੇ ਪੰਜਾਬ ਜਾਂ ਪਟਿਆਲਾ ਦੀ ਆਰਥਿਕ ਤਰੱਕੀ ਲਈ ਕੋਈ ਕੰਮ ਨਹੀਂ ਕੀਤਾ। ਸਿਰਫ ਮੈਂਬਰ ਪਾਰਲੀਮੈਂਟ ਨੂੰ ਮਿਲਣ ਵਾਲਾ ਫੰਡ ਵੀ ਚਹੇਤਿਆਂ ਰਾਹੀ ਹੀ ਵੰਡ ਦਿੱਤਾ ਗਿਆ। ਸਰਬੱਤ ਦੇ ਭਲੇ ਲਈ ਕੋਈ ਪ੍ਰੋਗਰਾਮ ਅਤੇ ਨੀਤੀ ਨਹੀਂ ਬਣਾਈ। ਦੋ ਵਾਰੀ ਇਸ ਘਰ ਵਿੱਚ ਮੁੱਖ ਮਤੰਰੀ ਦੀ ਕੁਰਸੀ ਮਿਲੀ, ਪਰੰਤੂ ਪਟਿਆਲਾ ਦੇ ਆਮ ਲੋਕਾਂ ਦੀ ਖੁਸ਼ਹਾਲੀ ਲਈ ਕੋਈ ਪ੍ਰੋਗਰਾਮ ਨਹੀਂ ਬਣਾਇਆ ਗਿਆ। ਕੁਝ ਚਹੇਤਿਆਂ ਨੂੰ ਆਰਥਿਕ ਲਾਭ ਦੇ ਕੇ ਆਮ ਜਨਤਾ ਨਾਲ ਧੋਖਾ ਹੀ ਕੀਤਾ। ਪਟਿਆਲਾ ਦੇ ਲੋਕ ਸਭ ਦੇਖ ਰਹੇ ਹਨ, ਇਸ ਲਈ ਮੁੜ ਸੱਤਾ ਦੀਆਂ ਪੋੜੀਆਂ ਨਹੀਂ ਚੜਨ ਦੇਣਗੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਸਾਲਾਂ ਵਿੱਚ ਹਰ ਪਰਿਵਾਰ ਨੂੰ 600 ਯੂਨਿਟ ਮੁਫਤ ਬਿਜਲੀ, ਮੁਹੱਲਾ ਕਲੀਨਿਕ, ਸਕੂਲਾਂ ਦੀ ਦਸ਼ਾ ਵਿੱਚ ਸੁਧਾਰ, 43000 ਨੋਕਰੀਆਂ, ਭੈਣਾ ਨੂੰ ਮੁਫਤ ਬੱਸ ਸਫਰ, ਕਿਸਾਨਾਂ ਨੂੰ ਮੁਫਤ ਬਿਜਲੀ ਅਤੇ ਪ੍ਰਾਈਵੇਟ ਥਰਮਲ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਕੇ ਹੋਰ ਲੋਕ ਭਲਾਈ ਦੇ ਸੈਂਕੜੇ ਕੰਮ ਕਰ ਕੇ ਪੰਜਾਬ ਦੀ ਜਨਤਾ ਦਾ ਪਿਆਰ ਅਤੇ ਵਿਸ਼ਵਾਸ ਜਿੱਤਿਆ ਹੈ। ਇਸ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਹਾਰ ਪੱਕੀ ਹੈ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਪੱਕੀ ਹੈ।

Share this Article
Leave a comment