Home / ਪੰਜਾਬ /  ਹੁਣ ਮੋਬਾਇਲ ਐਪ ਤੋਂ ਪਿਆਜ਼ ਵੀ ਮੰਗਾਏ ਜਾ ਸਕਣਗੇ, 70 ਰੁਪਏ ਕਿੱਲੋ ਵਾਲੇ ਮਿਲਣਗੇ 39 ਰੁਪਏ ਕਿੱਲੋ, ਨਹੀਂ ਯਕੀਨ ਤਾਂ ਕਿੱਲੋ ਮੰਗਵਾ ਕੇ ਦੇਖ ਲਓ

 ਹੁਣ ਮੋਬਾਇਲ ਐਪ ਤੋਂ ਪਿਆਜ਼ ਵੀ ਮੰਗਾਏ ਜਾ ਸਕਣਗੇ, 70 ਰੁਪਏ ਕਿੱਲੋ ਵਾਲੇ ਮਿਲਣਗੇ 39 ਰੁਪਏ ਕਿੱਲੋ, ਨਹੀਂ ਯਕੀਨ ਤਾਂ ਕਿੱਲੋ ਮੰਗਵਾ ਕੇ ਦੇਖ ਲਓ

ਚੰਡੀਗੜ੍ਹ : ਅੱਜ ਕੱਲ੍ਹ ਸਾਰੀਆਂ ਵਸਤਾਂ ਦੀ ਆਨਲਾਈਨ ਖਰੀਦਦਾਰੀ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜੋ ਆਨਲਾਈਨ ਖਰੀਦਦਾਰੀ ਨਾ ਕਰਦਾ ਹੋਵੇ। ਅਜਿਹੇ ਵਿੱਚ ਜਦੋਂ ਦੇਸ਼ ਅੰਦਰ ਜਦੋਂ ਪਿਆਜ਼ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਹਾ-ਹਾ-ਕਾਰ ਮੱਚੀ ਹੋਈ ਹੈ ਇਸ ਦੌਰਾਨ ਲੋਕਾਂ ਨੂੰ ਚੰਗੀ ਖ਼ਬਰ ਸੁਣਨ ਨੂੰ ਇਹ ਮਿਲੀ ਹੈ ਕਿ ਪਿਆਜ਼ ਹੁਣ ਤੁਸੀਂ ਇੰਟਰਨੈੱਟ ‘ਤੇ ਘਰ ਬੈਠੇ ਆਨਲਾਈਨ ਵੀ ਮੰਗਵਾ ਸਕਦੇ ਹੋ ਤੇ ਉਹ ਵੀ 70 ਰੁਪਏ ਕੀਮਤ ਵਾਲੇ ਪਿਆਜ਼ ਸਿਰਫ 39 ਰੁਪਏ ਕਿੱਲੋ। ਜਾਣਕਾਰੀ ਮੁਤਾਬਿਕ ਇਸ ਦੀ ਸ਼ੁਰੂਆਤ ਇੱਥੋਂ ਦੇ ਮਕੈਨੀਕਲ ਇੰਜਨੀਅਰ ਸੁਦਰਸ਼ਨ ਪਟੇਲ ਨੇ ਇੱਕ ਮੋਬਾਇਲ ਐਪ ਲਾਂਚ ਕਰਕੇ ਕੀਤੀ ਹੈ। ਇਸ ਐਪ ਰਾਹੀਂ ਆਲੂ ਅਤੇ ਪਿਆਜ਼ ਦੀਆਂ ਕੀਮਤਾਂ ਕ੍ਰਮਵਾਰ 20 ਰੁਪਏ ਅਤੇ 39 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਨਿਰਧਾਰਿਤ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਦਰਸ਼ਨ ਪਟੇਲ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਐਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਟਾਰਟ ਅਪ ਇੰਡੀਆ ਅਤੇ ਐਗਰੋਟੈਕ ਤੋਂ ਪ੍ਰਭਾਵਿਤ ਹੋ ਕੇ ਲਾਂਚ ਕੀਤਾ ਹੈ। ਭਾਰਤ ਵਿੱਚ ਇਨ੍ਹਾਂ ਦੋਵੇਂ ਵਸਤਾਂ ਦਾ ਬਜ਼ਾਰ 1 ਲੱਖ ਕਰੋੜ ਰੁਪਏ ਤੋਂ ਵੀ ਵਧੇਰੇ ਹੈ। ਪਟੇਲ ਨੇ ਦਾਅਵਾ ਕੀਤਾ ਹੈ  ਕਿ ਇਸੇ ਲਈ ਉਨ੍ਹਾਂ ਨੇ ਇਹ ਆਲੂ ਓਨੀਅਨ ਨਾਮ ਦੀ ਐਪ ਲਾਂਚ ਕੀਤੀ ਹੈ। ਜਿਸ ਬਾਰੇ ਪਤਾ ਲੱਗਾ ਹੈ ਕਿ ਇਸ ਐਪ ਦੀ ਚੰਡੀਗੜ੍ਹ ਵਿੱਚ ਸ਼ੁਰੂਆਤ ਵੀ ਹੋਣ ਜਾ ਰਹੀ ਹੈ ਅਤੇ ਇਸ ਦੇ 120 ਵਿਕਰੀ ਪੁਆਇੰਟ ਰੱਖੇ ਗਏ ਹਨ। ਪਟੇਲ ਅਨੁਸਾਰ ਉਨ੍ਹਾਂ ਵੱਲੋਂ ਇਹ ਪਿਆਜ਼ ਨਾਸਿਕ ਦੇ ਕਿਸਾਨਾਂ ਤੋਂ ਖਰੀਦੇ ਜਾ ਰਹੇ ਹਨ। ਹੋ ਗਏ ਨਾ ਖੁਸ਼? ਪਰ ਥੋੜਾ ਸੰਭਲ ਕੇ ਪਹਿਲਾਂ ਨੈੱਟ ਤੋਂ ਕਿੱਲੋ ਕੁ ਪਿਆਜ਼ ਹੀ ਮੰਗਵਾਇਓ ਕਿਉਂਕਿ ਜੇ ਗਲੇ ਸੜੇ ਨਿੱਕਲੇ ਤਾਂ ਐਵੇਂ ਸਾਨੂੰ ਕੋਸੋਂਗੇ।

Check Also

ਜਲੰਧਰ ‘ਚ ਐੱਸ.ਐੱਸ.ਪੀ. ਤੇ ਐਸ.ਡੀ.ਐਮ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਜਲੰਧਰ: ਪੰਜਾਬ ‘ਚ ਲਗਾਤਾਰ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਵੀਰਵਾਰ ਨੂੰ ਜਲੰਧਰ …

Leave a Reply

Your email address will not be published. Required fields are marked *