ਟੋਰਾਂਟੋ— ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ 40 ਸਾਲਾ ਸਿੱਖ ਵਿਅਕਤੀ ‘ਤੇ ਆਪਣੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਦਾ ਦੋਸ਼ ਲੱਗਾ ਹੈ। ਕੈਨੇਡੀਅਨ ਪੁਲਿਸ ਦੇ ਇੱਕ ਬਿਆਨ ਅਨੁਸਾਰ, ਨਵਿੰਦਰ ਗਿੱਲ ‘ਤੇ ਪਿਛਲੇ ਹਫ਼ਤੇ ਸਰੀ ਵਿੱਚ 7 ਦਸੰਬਰ ਨੂੰ 40 ਸਾਲਾ ਹਰਪ੍ਰੀਤ ਕੌਰ ਗਿੱਲ ਨੂੰ ਚਾਕੂ ਮਾਰਨ ਦਾ ਦੋਸ਼ ਲਗਾਇਆ ਗਿਆ ਸੀ।
ਜਿਸ ਤੋਂ ਬਅਦ 7 ਦਸੰਬਰ ਨੂੰ, ਪੁਲਿਸ ਨੇ ਕਾਰਵਾਈ ਨੂੰ ਅੰਜਾਮ ਵਿੱਚ ਲਿਆਂਦਾ।ਉਸ ਸਮੇਂ ਪੁਲਿਸ ਨੇ ਤੁਰੰਤ ਪੀੜਤਾ ਨੂੰ ਹਸਪਤਾਲ ਭਰਤੀ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਦੋਸ਼ੀ, ਜਿਸ ਦੀ ਪਛਾਣ ਪੀੜਤਾ ਦੇ ਪਤੀ ਵਜੋਂ ਹੋਈ ਹੈ, ਨੂੰ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) ਨੇ ਸ਼ੱਕੀ ਵਜੋਂ ਮੌਕੇ ‘ਤੇ ਹਿਰਾਸਤ ਵਿਚ ਲਿਆ ਸੀ। ਪਰ ਜਾਂਚ ਜਾਰੀ ਰਹਿਣ ‘ਤੇ ਉਸ ਨੂੰ ਇਕ ਦਿਨ ਬਾਅਦ ਛੱਡ ਦਿੱਤਾ ਗਿਆ।
ਬਿਆਨ ਦੇ ਅਨੁਸਾਰ, ਸਰੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਦੇ ਸਹਿਯੋਗ ਨਾਲ IHIT ਜਾਂਚਕਾਰਾਂ ਦੁਆਰਾ ਉਸਨੂੰ 15 ਦਸੰਬਰ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਸੀ ਅਤੇ 16 ਦਸੰਬਰ ਨੂੰ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ।