ਨਿਊਜ਼ ਡੈਸਕ: ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਨੇ ਪਿੰਡ ਮੁੱਲਾਕੋਟ ਨੇੜੇ ਸਰਹੱਦੀ ਖੇਤਰ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣ ਕੇ ਇਸ ‘ਤੇ ਗੋਲੀਬਾਰੀ ਕੀਤੀ।
ਕੁਝ ਮਿੰਟਾਂ ਦੇ ਬਾਅਦ ਡ੍ਰੋਨ ਪਾਕਿਸਤਾਨੀ ਸਰਹੱਦ ਵਿਚ ਵਾਪਸ ਪਰਤ ਗਿਆ ਪਰ ਪਦਾਰਥ ਦੇ ਪੈਕੇਟ ਉਥੇ ਹੀ ਸੁੱਟ ਦਿਤੇ ਗਏ। BSF ਜਵਾਨਾਂ ਨੇ ਉਸੇ ਸਮੇਂ ਇਲਾਕੇ ਨੂੰ ਘੇਰ ਲਿਆ ਤੇ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ। ਪਿੰਡ ਬੱਚੀਵਿੰਡ ਦੇ ਖੇਤਾਂ ‘ਚ ਖੇਪ ਡਿੱਗੀ ਮਿਲੀ। ਇਸ ਨੂੰ ਕਾਲੇ ਰੰਗ ਦੇ ਡੀਜ਼ਲ ਬ੍ਰੈਂਡ ਦੇ ਬੈਗ ‘ਚ ਪਾ ਕੇ ਸੁੱਟਿਆ ਗਿਆ ਸੀ। ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ‘ਚ ਤਿੰਨ ਪੈਕੇਟ ਸਨ । ਜਿਨ੍ਹਾਂ ‘ਚ 3.2 ਕਿਲੋਗ੍ਰਾਮ ਹੈਰੋਇਨ ਸੀ। ਦਸ ਦਈਏ ਇਸਦੀ ਕੌਮਾਂਤਰੀ ਕੀਮਤ ਲਗਭਗ 21 ਕਰੋੜ ਦੱਸੀ ਜਾ ਰਹੀ ਹੈ।
ਜਿਹੜੀ ਖੇਪ ਬਰਾਮਦ ਕੀਤੀ ਗਈ ਉਸ ‘ਤੇ ਬਲਿੰਕਰ ਲੱਗੇ ਹੋਏ ਸਨ। ਇਹ ਬਲਿੰਕਰ ਹਵਾ ਵਿਚ ਡਰੋਨ ਦੇ ਨਾਲ ਬੰਨ੍ਹੇ ਹੋਏ ਨਹੀਂ ਲੱਗਦੇ ਸਗੋਂ ਜਿਵੇਂ ਹੀ ਜ਼ਮੀਨ ‘ਤੇ ਡਿੱਗਦੇ ਹਨ ਤਾਂ ਬਲਿੰਕ ਕਰਨ ਲੱਗਦੇ ਹਨ। ਪਾਕਿ ਤਸਕਰਾਂ ਨੇ ਇਸ ਤਕਨੀਕ ਨੂੰ ਭਾਰਤੀ ਤਸਕਰਾਂ ਲਈ ਅਪਣਾਇਆ ਹੈ ਤਾਂ ਕਿ ਆਸਾਨੀ ਨਾਲ ਡਿਗੀ ਖੇਪ ਨੂੰ ਤਸਕਰ ਆਸਾਨੀ ਨਾਲ ਹਾਸਿਲ ਕਰ ਸਕਣ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.