ਅਮਰੀਕਾ ‘ਚ ਜਾਨਵਰਾਂ ਨੂੰ ਬੇਹੋਸ਼ ਕਰਨ ਵਾਲੀ ਦਵਾਈ ਦਾ ਸੇਵਨ ਕਰ ਰਹੇ ਨੇ ਲੋਕ, ਬਣ ਰਹੇ ਨੇ Zombie

Rajneet Kaur
3 Min Read

ਨਿਊਜ਼ ਡੈਸਕ: ਅਮਰੀਕਾ ਵਿੱਚ ਇਕ ਦਵਾਈ ਨੇ ਹੰਗਾਮਾ ਮਚਾਇਆ ਹੋਇਆ ਹੈ।ਕਿਹਾ ਜਾ ਰਿਹਾ ਹੈ ਉਹ ਖਾਣ ਨਾਲ ਚਮੜੀ ਹੋਲੀ-ਹੋਲੀ ਸੜਨੀ ਸ਼ੁਰੂ ਹੋ ਜਾਂਦੀ ਹੈ ਤੇ ਵਿਅਕਤੀ ਜ਼ੌਬੀਂ ਵਰਗਾ ਲਗਦਾ ਹੈ। ਇਸ ਦਵਾਈ ਦਾ ਨਾਂ ਜ਼ਾਈਲਾਜ਼ੀਨ(Xylazine) ਹੈ।

ਇਸ ਦਾ ਕਹਿਰ ਕਈ ਸੂਬਿਆਂ ‘ਚ ਦੇਖਣ ਨੂੰ ਮਿਲ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਪੀੜਤਾਂ ਨੂੰ ਦੇਖਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਵੀਂ ਦਵਾਈ ਇਨਸਾਨਾਂ ਨੂੰ ਜ਼ੋਂਬੀਜ਼ ਵਿੱਚ ਬਦਲ ਰਹੀ ਹੈ। ਇਸ ਦਵਾਈ ਨੂੰ ਟਰਾਂਕ ਡੋਪ ਅਤੇ ਜ਼ੋਂਬੀ ਡਰੱਗਜ਼ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਚਮੜੀ ਸੜਨ ਲੱਗ ਜਾਂਦੀ ਹੈ।

ਯੂਐਸ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਨੇ ਜਾਨਵਰਾਂ ‘ਤੇ ਜ਼ਾਈਲਾਜ਼ੀਨ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ, ਪਰ ਇਹ ਦਵਾਈ ਹੁਣ ਘਾਤਕ ਬਣ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਇਸ ਦੀ ਵਰਤੋਂ ਨਸ਼ਾ ਕਰਨ ਲਈ ਕਰ ਰਹੇ ਹਨ। ਜਿਸ ਦਾ ਮਨੁੱਖਾਂ ‘ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਦਵਾਈ ਦੇ ਪ੍ਰਭਾਵ ਦੀ ਗਲ ਕਰੀਏ ਤਾਂ  ਇਸਦਾ ਰੂਪ ਅਤੇ ਵਿਸ਼ੇਸ਼ਤਾਵਾਂ ਇੱਕ ਬੇਹੋਸ਼ ਕਰਨ ਵਾਲੀ ਦਵਾਈ ਵਾਂਗ ਹੈ। ਇਸ ਨੂੰ ਲੈਣ ਵਾਲੇ ਵਿਅਕਤੀ ਨੂੰ ਤੁਰੰਤ ਨੀਂਦ ਆਉਣ ਲੱਗਦੀ ਹੈ, ਉਸ ਦਾ ਸਾਹ ਹੌਲੀ ਹੋ ਜਾਂਦਾ ਹੈ। ਇਸ ਦੇ ਨਾਲ ਹੀ ਚਮੜੀ ਦੇ ਸੜਨ ਕਾਰਨ ਚਮੜੀ ਵਿਚ ਜ਼ਖ਼ਮ ਨਿਕਲਣ ਲੱਗਦੇ ਹਨ, ਜੋ ਇਨ੍ਹਾਂ ਦਵਾਈਆਂ ਦੇ ਵਾਰ-ਵਾਰ ਵਰਤੋਂ ਕਰਨ ਨਾਲ ਲਗਾਤਾਰ ਵਧ ਜਾਂਦੇ ਹਨ। ਕੁਝ ਮਾਮਲਿਆਂ ਵਿੱਚ, ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਵਿਅਕਤੀ ਦੀ ਚਮੜੀ ਇਸ ਹੱਦ ਤੱਕ ਸੜ ਜਾਂਦੀ ਹੈ ਕਿ ਅੰਤ ਵਿੱਚ ਮਰੀਜ਼ ਦੀ ਜਾਨ ਬਚਾਉਣ ਲਈ ਸਰੀਰ ਦੇ ਉਸ ਹਿੱਸੇ ਨੂੰ ਕੱਟਣਾ ਪੈਂਦਾ ਹੈ।

ਰਿਪੋਰਟਾਂ ਮੁਤਾਬਕ Xylazine ਦੀ ਵਰਤੋਂ ਜਾਨਵਰਾਂ ਨੂੰ ਬੇਹੋਸ਼ ਕਰਨ ਲਈ ਕੀਤੀ ਜਾਂਦੀ ਹੈ। ਪਰ ਹੁਣ ਬਹੁਤ ਸਾਰੇ ਲੋਕ ਇਸ ਨੂੰ ਹੈਰੋਇਨ ਵਰਗੇ ਨਸ਼ਿਆਂ ਲਈ ਸਿੰਥੈਟਿਕ ਕਟਿੰਗ ਏਜੰਟ ਵਜੋਂ ਵਰਤ ਰਹੇ ਹਨ। ਇਹ ਨਸ਼ੇ ਸਭ ਤੋਂ ਪਹਿਲਾਂ ਫਿਲਾਡੇਲਫੀਆ ‘ਚ ਫੜੇ ਗਏ ਸਨ, ਜਿਸ ਤੋਂ ਬਾਅਦ ਸੈਨ ਫਰਾਂਸਿਸਕੋ ਸਮੇਤ ਅਮਰੀਕਾ ਦੇ ਕਈ ਸ਼ਹਿਰਾਂ ‘ਚ ਇਸ ਡਰੱਗ ਦੀ ਖਪਤ ਤੇਜ਼ੀ ਨਾਲ ਵਧ ਗਈ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment