ਅਮਰੀਕਾ ‘ਚ ਇਕ ਸਨਕੀ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, ਸਾਬਕਾ ਪਤਨੀ ਸਮੇਤ 6 ਦੀ ਹੱਤਿਆ

Rajneet Kaur
3 Min Read

ਅਰਕਾਬੁਤਲਾ: ਅਮਰੀਕਾ ਵਿੱਚ ਮਿਸੀਸਿਪੀ ਦੀ ਟੇਟ ਕਾਉਂਟੀ ਵਿੱਚ ਸਥਿਤ ਅਰਕਾਬੁਤਲਾ ਕਸਬੇ ਵਿੱਚ ਵੱਖ-ਵੱਖ ਥਾਵਾਂ ’ਤੇ 6 ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਧਿਕਾਰੀਆਂ ਨੇ ਇਕ ਵਿਅਕਤੀ ‘ਤੇ ਹੱਤਿਆ ਦਾ ਦੋਸ਼ ਲਗਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੱਤਿਆ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਸੀਸਿਪੀ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਬੁਲਾਰੇ ਬੇਲੀ ਮਾਰਟਿਨ ਨੇ ਟੇਟ ਕਾਉਂਟੀ ਦੇ ਅਰਕਾਬੁਤਲਾ ਵਿੱਚ ਹੱਤਿਆਵਾਂ ਦੀ ਪੁਸ਼ਟੀ ਕੀਤੀ ਹੈ। ਕਾਉਂਟੀ ਸ਼ੈਰਿਫ ਬ੍ਰੈਡ ਲਾਂਸ ਨੇ  ਦੱਸਿਆ ਕਿ ਇਹ ਹੱਤਿਆਵਾਂ ਇੱਕ ਸਟੋਰ ਅਤੇ ਦੋ ਘਰਾਂ ਵਿੱਚ ਹੋਈਆਂ ਹਨ।

ਸ਼ੈਰਿਫ ਵਿਭਾਗ ਦੀ ਇੱਕ ਪ੍ਰਸ਼ਾਸਨਿਕ ਕਰਮਚਾਰੀ ਕੈਥਰੀਨ ਕਿੰਗ ਨੇ ਕਿਹਾ ਕਿ ਰਿਚਰਡ ਡੇਲ ਕਰਮ, 52, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਗਵਰਨਰ ਟੇਟ ਰੀਵਜ਼ ਦੇ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਨੂੰ ਗੋਲੀਬਾਰੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇੱਕ ਬਿਆਨ ਵਿੱਚ, ਰੀਵਜ਼ ਨੇ ਕਿਹਾ, “ਇਸ ਸਮੇਂ, ਸਾਡਾ ਮੰਨਣਾ ਹੈ ਕਿ ਦੋਸ਼ੀ ਵਿਅਕਤੀ ਨੇ ਇਕੱਲੇ ਹੀ ਅਪਰਾਧ ਕੀਤਾ ਹੈ। ਉਸ ਦੇ ਮਨੋਰਥ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਰਿਪੋਰਟਾਂ ਮੁਤਾਬਿਕ ਰਿਚਰਡ ਨੇ ਆਪਣੀ ਸਾਬਕਾ ਪਤਨੀ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਸੀ। ਪੀੜਤਾਂ ਵਿੱਚ ਪਰਿਵਾਰ ਦੇ ਹੋਰ ਮੈਂਬਰਾਂ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ‘ਤੇ ਫਸਟ ਡਿਗਰੀ ਕਤਲ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ ਪਰ ਇਨ੍ਹਾਂ ‘ਚ ਵਾਧਾ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਮੁਤਾਬਿਕ ਉਨ੍ਹਾਂ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਇਸ ਬਾਰੇ ਪਤਾ ਲੱਗਾ। ਇੱਥੇ ਉਸ ਨੇ ਇੱਕ ਸਟੋਰ ਦੇ ਬਾਹਰ ਪਾਰਕਿੰਗ ਵਿੱਚ ਆਪਣੀ ਕਾਰ ਦੇ ਕੋਲ ਖੜ੍ਹੀ ਗੱਡੀ ‘ਤੇ ਗੋਲੀਬਾਰੀ ਕੀਤੀ। ਗੋਲੀਬਾਰੀ ‘ਚ ਗੱਡੀ ਦਾ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

ਪੁਲਿਸ ਅਨੁਸਾਰ ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਸਟੋਰ ‘ਚ ਗਿਆ ਅਤੇ ਇੱਥੋਂ ਨਿਕਲ ਕੇ ਆਪਣੀ ਸਾਬਕਾ ਪਤਨੀ ਦੇ ਘਰ ਪਹੁੰਚ ਗਿਆ। ਇੱਥੇ ਉਸ ਨੇ ਆਪਣੀ ਸਾਬਕਾ ਪਤਨੀ ਅਤੇ ਉਸ ਦੇ ਮੰਗੇਤਰ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਦੱਸਿਆ ਕਿ ਸ਼ੱਕੀ ਦੇ ਘਰ ਦੇ ਨੇੜੇ ਦੋ ਹੋਰ ਲੋਕ ਮ੍ਰਿਤਕ ਪਾਏ ਗਏ। ਇੱਕ ਹੋਰ ਵਿਅਕਤੀ ਜ਼ਖਮੀ ਪਾਇਆ ਗਿਆ ਹੈ, ਜਿਸਦਾ ਐਮਰਜੈਂਸੀ ਟੀਮ ਵੱਲੋਂ ਇਲਾਜ ਕੀਤਾ ਗਿਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment