ਅਮਰੀਕਾ ‘ਚ ਸੱਤਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਦਿਖਾਈ ਬਹਾਦਰੀ , 66 ਵਿਦਿਆਰਥੀਆਂ ਦੀ ਬਚਾਈ  ਜਾਨ

Rajneet Kaur
2 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਸੱਤਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਬਹਾਦਰੀ ਵਿਖਾਉਂਦੇ ਹੋਏ 66 ਵਿਦਿਆਰਥੀਆਂ ਦੀ ਜਾਨ ਬਚਾਈ  ਹੈ।ਇਹ ਘਟਨਾ ਬੁੱਧਵਾਰ ਨੂੰ ਅਮਰੀਕਾ ਦੇ ਮਿਸ਼ੀਗਨ ਸੂਬੇ ‘ਚ ਉਸ ਸਮੇਂ ਦੀ ਹੈ ਜਦੋਂ ਉਹ ਸਕੂਲ ਤੋਂ ਘਰ ਵਾਪਿਸ ਜਾ ਰਹੇ ਸਨ। ਜਦੋਂ ਉਸਨੇ ਦੇਖਿਆ ਕਿ ਬਸ ਦਾ ਡਰਾਈਵਰ ਬੇਹੋਸ਼ ਹੋ ਗਿਆ ਹੈ ਤਾਂ ਬੱਚੇ ਨੇ ਦਲੇਰੀ ਦਿਖਾਉਂਦੇ ਹੋਏ ਬਸ ਦੀ ਬਰੇਕ ਲਗਾ ਕੇ ਬਸ ਨੂੰ ਰੋਕ ਦਿਤਾ। ਇਹ ਵੀਡੀਓ ਹੁਣ ਪੂਰੀ ਦੁਨੀਆ ‘ਚ ਦੇਖਿਆ ਜਾ ਰਿਹਾ ਹੈ। ਵਾਰਨ ਕਨਸੋਲੀਡੇਟਿਡ ਸਕੂਲ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਡਰਾਈਵਰ ਦਾ ਸਿਰ ਤੇਜ਼ੀ ਨਾਲ ਹਿੱਲਦਾ ਦਿਖਾਈ ਦੇ ਰਿਹਾ ਹੈ। ਬਾਅਦ ਵਿੱਚ ਉਹ ਇੱਕ ਪਾਸੇ ਝੁਕ ਜਾਂਦਾ ਹੈ।

ਬਸ ‘ਚ ਲੱਗੇ ਕੈਮਰੇ ‘ਚ ਸਭ ਕੁਝ ਰਿਕਾਰਡ ਹੋਗਿਆ ਕਿ ਕਿਵੇਂ ਵਿਦਿਆਰਥੀ ਡਿਲਨ ਰੀਵਜ਼ ਨੇ ਡਰਾਈਵਰ ਨੂੰ ਬੇਹੋਸ਼ ਦੇਖ ਕੇ ਬਸ ਦਾ  ਸਟੀਅਰਿੰਗ ਵ੍ਹੀਲ ਫੜ ਲਿਆ। ਇੰਨ੍ਹਾਂ ਹੀ ਨਹੀਂ ਸਗੋਂ ਉਹ  ਬਰੇਕਾਂ ਦੀ ਵਰਤੋਂ ਕਰਕੇ ਬੱਸ ਨੂੰ ਸੁਰੱਖਿਅਤ ਸਟਾਪ ‘ਤੇ ਲਿਆਉਣ ਦੇ ਯੋਗ ਵੀ ਹੋਇਆ। ਬੱਸ ਵਿੱਚ 66 ਬੱਚੇ ਮੌਜੂਦ ਸਨ। ਘਟਨਾ ਦੌਰਾਨ ਬੱਚੇ ਡਰ ਕੇ ਚੀਕਣ ਲੱਗੇ। ਲਿਵਰਨੋਇਸ ਦੇ ਅਨੁਸਾਰ, ਡਰਾਈਵਰ ਨੇ ਇਹ ਦੱਸਣ ਲਈ ਐਮਰਜੈਂਸੀ ਸਿਗਨਲ ਭੇਜਿਆ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ ਹੈ ਅਤੇ ਉਹ ਵਾਹਨ ਨੂੰ ਰੋਕ ਦੇਵੇਗਾ। ਡਰਾਈਵਰ ਦੇ ਪਿੱਛੇ ਪੰਜਵੀਂ ਕਤਾਰ ਵਿੱਚ ਸੱਤਵੀਂ ਜਮਾਤ ਦਾ ਵਿਦਿਆਰਥੀ ਡਿਲਨ ਬੈਠਾ ਸੀ। ਇਸ ਦੇ ਬਾਵਜੂਦ ਡਰਾਈਵਰ ਦੇ ਬੇਹੋਸ਼ ਹੋਣ ਦੇ ਸਕਿੰਟਾਂ ਵਿੱਚ ਹੀ ਉਹ ਛਾਲ ਮਾਰ ਕੇ ਅੱਗੇ ਆ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment