ਇਮਰਾਨ ਖਾਨ ਨੇ ਆਪਣੀ ਅਦਾਕਾਰੀ ਨਾਲ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਨੂੰ ਵੀ ਛੱਡਿਆ ਪਿੱਛੇ : ਮੌਲਾਨਾ ਫਜ਼ਲੁਰ ਰਹਿਮਾਨ

Rajneet Kaur
3 Min Read

ਨਿਊਜ਼ ਡੈਸਕ: ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨਿਸ਼ਾਨੇ ‘ਤੇ ਲਿਆ ਹੈ।ਫਜ਼ਲੁਰ ਰਹਿਮਾਨ ਨੇ ਕਿਹਾ ਕਿ ਇਮਰਾਨ ਖਾਨ ‘ਤੇ ਹਮਲਾ ਸਿਰਫ ਇਕ ਡਰਾਮਾ ਸੀ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਨੇ ਆਪਣੀ ਅਦਾਕਾਰੀ ਵਿੱਚ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਦਸ ਦਈਏ ਕਿ ਇੱਕ ਪਬਲਿਕ ਮੀਟਿੰਗ ਦੌਰਾਨ ਇਮਰਾਨ ਖਾਨ ਨੂੰ ਇੱਕ ਵਿਅਕਤੀ ਨੇ ਲੱਤ ਵਿੱਚ ਗੋਲੀ ਮਾਰ ਦਿੱਤੀ ਸੀ। ਵੀਰਵਾਰ ਨੂੰ ਸੱਜੀ ਲੱਤ ‘ਚ ਗੋਲੀ ਲੱਗਣ ਨਾਲ ਜ਼ਖਮੀ ਖਾਨ ਨੂੰ ਸਫਲ ਸਰਜਰੀ ਤੋਂ ਬਾਅਦ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਉਨ੍ਹਾਂ ਨੂੰ ਲਾਹੌਰ ਸਥਿਤ ਨਿੱਜੀ ਰਿਹਾਇਸ਼ ‘ਤੇ ਤਬਦੀਲ ਕਰ ਦਿੱਤਾ ਗਿਆ ਹੈ।

ਇਮਰਾਨ ਖਾਨ ਨੂੰ ਲੱਗੀਆਂ ਸੱਟਾਂ ‘ਤੇ ਸ਼ੱਕ ਜ਼ਾਹਰ ਕਰਦੇ ਹੋਏ ਫਜ਼ਲੁਰ ਰਹਿਮਾਨ ਨੇ ਕਿਹਾ ਕਿ ਇਮਰਾਨ ਨੇ ਆਪਣੀ ਅਦਾਕਾਰੀ ਦੇ ਹੁਨਰ ‘ਚ ਬਾਲੀਵੁੱਡ ਸਿਤਾਰਿਆਂ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪਹਿਲਾਂ ਤਾਂ ਮੈਨੂੰ ਵਜ਼ੀਰਾਬਾਦ ਕਾਂਡ ਬਾਰੇ ਸੁਣ ਕੇ ਇਮਰਾਨ ਖ਼ਾਨ ਨਾਲ ਹਮਦਰਦੀ ਹੋਈ, ਪਰ ਹੁਣ ਲੱਗਦਾ ਹੈ ਕਿ ਇਹ ਡਰਾਮਾ ਸੀ। ਉਨ੍ਹਾਂ  ਅੱਗੇ ਕਿਹਾ ਕਿ ਖਾਨ ਦੀਆਂ ਸੱਟਾਂ ਨੂੰ ਲੈ ਕੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਮਰਾਨ ‘ਤੇ ਇਕ ਗੋਲੀ ਚਲਾਈ ਗਈ ਸੀ ਜਾਂ ਜ਼ਿਆਦਾ ਅਤੇ ਸੱਟ ਇਕ ਲੱਤ ‘ਚ ਲੱਗੀ ਸੀ ਜਾਂ ਦੋਵੇਂ। ਇਹ ਕਿਵੇਂ ਸੰਭਵ ਹੈ ਕਿ ਗੋਲੀ ਦੇ ਟੁਕੜੇ ਹੋ ਗਏ? ਅਸੀਂ ਬੰਬ ਦੇ ਟੁਕੜੇ ਬਾਰੇ ਤਾਂ ਸੁਣਿਆ ਹੈ, ਪਰ ਗੋਲੀ ਬਾਰੇ ਨਹੀਂ। ਅੰਨ੍ਹੇ ਲੋਕਾਂ ਨੇ ਖਾਨ ਦੇ ਝੂਠ ਨੂੰ ਸਵੀਕਾਰ ਕਰ ਲਿਆ ਹੈ। ਜਦੋਂ ਅਸੀਂ ਖਾਨ ‘ਤੇ ਹਮਲੇ ਬਾਰੇ ਸੁਣਿਆ ਤਾਂ ਅਸੀਂ ਗੋਲੀਬਾਰੀ ਦੀ ਘਟਨਾ ਦੀ ਨਿੰਦਾ ਵੀ ਕੀਤੀ ਪਰ ਹੁਣ ਮੈਨੂੰ ਵੀ ਸ਼ੱਕ ਹੈ।

ਫਜ਼ਲ ਨੇ ਕਿਹਾ, ਗੋਲੀ ਲੱਗਣ ਕਾਰਨ ਕੈਂਸਰ ਹਸਪਤਾਲ ‘ਚ ਇਲਾਜ ਕਿਉਂ ਚੱਲ ਰਿਹਾ ਹੈ ? ਖਾਨ ਨੇ ਆਪਣੀ ਚੈਰੀਟੇਬਲ ਸੰਸਥਾ ਦੀ ਮਲਕੀਅਤ ਵਾਲੇ ਸ਼ੌਕਤ ਖਾਨਮ ਹਸਪਤਾਲ ਵਿੱਚ ਗੋਲ਼ੀ ਲੱਗਣ ਕਾਰਨ ਸਰਜਰੀ ਕਰਵਾਈ।ਸ਼ੌਕਤ ਖਾਨਮ ਹਸਪਤਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਕਟਰ ਫਜ਼ਲ ਸੁਲਤਾਨ ਨੇ ਐਤਵਾਰ ਨੂੰ ਕਿਹਾ ਕਿ ਖਾਨ ਨੂੰ ਸਿਆਸੀ ਗਤੀਵਿਧੀਆਂ ਮੁੜ ਸ਼ੁਰੂ ਕਰਨ ਲਈ ਫਿੱਟ ਰਹਿਣ ਲਈ ਘੱਟੋ-ਘੱਟ ਕੁਝ ਹਫ਼ਤਿਆਂ ਦਾ ਆਰਾਮ ਕਰਨ ਦੀ ਲੋੜ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

 

Share this Article
Leave a comment