ਹੁਣ ਨਵੀਂ ਮੁਸੀਬਤ ‘ਚ ਇਮਰਾਨ ਖ਼ਾਨ, ਬੇਭਰੋਸਗੀ ਮਤੇ ਵਿਚਾਲੇ ਇੱਕ ਹੋਰ ਵੱਡਾ ਝਟਕਾ

TeamGlobalPunjab
3 Min Read

ਲਾਹੌਰ- ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ‘ਤੇ 6 ਅਰਬ ਪਾਕਿਸਤਾਨੀ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਅਤੇ ਇਸ ਨੂੰ ‘ਸਭ ਤੋਂ ਵੱਡਾ ਘੁਟਾਲਾ’ ਕਿਹਾ।

ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ ਦੀ ਬੇਟੀ ਨੇ ਮਾਡਲ ਟਾਊਨ ‘ਚ ਆਪਣੀ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਇਹ ਦੋਸ਼ ਲਗਾਏ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਖਾਨ ਦੇ ਖਿਲਾਫ਼ ਅਵਿਸ਼ਵਾਸ ਪ੍ਰਸਤਾਵ ‘ਤੇ ਨੈਸ਼ਨਲ ਅਸੈਂਬਲੀ ‘ਚ ਵੋਟਿੰਗ 3 ਜਾਂ 4 ਅਪ੍ਰੈਲ ਨੂੰ ਹੋਣ ਦੀ ਸੰਭਾਵਨਾ ਹੈ।

ਮਰੀਅਮ ਨੇ ਕਿਹਾ, ”ਮੈਂ ਫਰਾਹ (ਬੁਸ਼ਰਾ ਬੀਬੀ ਦੀ ਦੋਸਤ) ਦਾ ਨਾਂ ਲੈ ਰਹੀ ਹਾਂ ਜੋ ਤਬਾਦਲਿਆਂ ਅਤੇ ਨਿਯੁਕਤੀਆਂ ‘ਚ ਲੱਖਾਂ ਰੁਪਏ ਲੈਣ ‘ਚ ਸ਼ਾਮਿਲ ਹੈ ਅਤੇ ਇਹ ਮਾਮਲੇ ਸਿੱਧੇ ਤੌਰ ‘ਤੇ ਬਨੀਗਾਲਾ (ਪ੍ਰਧਾਨ ਮੰਤਰੀ ਖਾਨ ਦੀ ਰਿਹਾਇਸ਼) ਨਾਲ ਸਬੰਧਤ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੀ ਅਗਵਾਈ ਵਾਲੀ ਸਰਕਾਰ ਨੂੰ ਬੇਭਰੋਸਗੀ ਮਤੇ ਰਾਹੀਂ ਬੇਦਖਲ ਕਰਨ ਤੋਂ ਬਾਅਦ ਭ੍ਰਿਸ਼ਟਾਚਾਰ ਦੀਆਂ ਹੋਰ ਕਹਾਣੀਆਂ ਸਾਹਮਣੇ ਆਉਣਗੀਆਂ।

ਸ਼ਨੀਵਾਰ ਨੂੰ ਮਰੀਅਮ ਨੇ ਲਾਹੌਰ ਤੋਂ ਇਸਲਾਮਾਬਾਦ ਤੱਕ ਆਪਣੀ ਪਾਰਟੀ ਦੇ ਭ੍ਰਿਸ਼ਟਾਚਾਰ ਵਿਰੋਧੀ ਮਾਰਚ ਦੀ ਅਗਵਾਈ ਕੀਤੀ। ਖਾਨ ‘ਤੇ ਤਿੱਖਾ ਹਮਲਾ ਕਰਦੇ ਹੋਏ ਮਰੀਅਮ ਨੇ ਕਿਹਾ, “ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਤਬਾਦਲਿਆਂ ਅਤੇ ਨਿਯੁਕਤੀਆਂ ਲਈ ਇਹ 6 ਅਰਬ ਰੁਪਏ ਦਾ ਸਭ ਤੋਂ ਵੱਡਾ ਘੁਟਾਲਾ ਹੈ ਅਤੇ ਇਸ ਦਾ ਬਨੀਗਾਲਾ ਨਾਲ ਸਿੱਧਾ ਸਬੰਧ ਹੈ।”

- Advertisement -

ਮਰੀਅਮ ਨੇ ਕਿਹਾ, ‘ਆਉਣ ਵਾਲੇ ਦਿਨਾਂ ‘ਚ ਹੈਰਾਨ ਕਰਨ ਵਾਲੇ ਸਬੂਤ ਸਾਹਮਣੇ ਆਉਣਗੇ। ਇਮਰਾਨ ਖਾਨ ਨੂੰ ਡੂੰਘਾ ਡਰ ਹੈ ਕਿ ਸੱਤਾ ਤੋਂ ਬਾਹਰ ਹੁੰਦੇ ਹੀ ਉਨ੍ਹਾਂ ਦੀ ‘ਚੋਰੀ’ ਫੜੀ ਜਾਵੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸੱਤਾ ਵਿੱਚ ਬਣੇ ਰਹਿਣ ਲਈ ਸਮਾਂ ਮੰਗਣ ਦੀ ਬਜਾਏ ਕੁਝ ਸਵੈ-ਮਾਣ ਦਿਖਾਉਣ ਅਤੇ ਅਸਤੀਫਾ ਦੇਣ। ਖਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ, ਜਿਸ ਨੂੰ ਬੁਸ਼ਰਾ ਰਿਆਜ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ‘ਤੇ ਚੁਟਕੀ ਲੈਂਦਿਆਂ ਮਰੀਅਮ ਨੇ ਕਿਹਾ, ”ਅਸੀਂ ਜਾਣਦੇ ਹਾਂ ਕਿ ਇਮਰਾਨ ਦੀ ਸਰਕਾਰ ਨੂੰ ਬਚਾਉਣ ਲਈ ਬਨੀਗਾਲਾ ‘ਚ ਜਾਦੂ-ਟੂਣਾ ਚੱਲ ਰਿਹਾ ਹੈ, ਪਰ ਇਸ ਨਾਲ ਕੋਈ ਫਾਇਦਾ ਨਹੀਂ ਹੋਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment