ਇਮਰਾਨ ਖਾਨ ਨੇ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਦੱਸਿਆ ‘ਸ਼ਹੀਦ’

TeamGlobalPunjab
1 Min Read

ਇਸਲਾਮਾਬਾਦ: ਅੱਤਵਾਦ ਖਾਤਮ ਕਰਨ ਨੂੰ ਲੈ ਕੇ ਪਾਕਿਸਤਾਨ ਦਾ ਕੀ ਰੁਖ਼ ਹੈ ਇਹ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦੇਸ਼ ਦੀ ਸੰਸਦ ਵਿੱਚ ਦਿੱਤੇ ਬਿਆਨ ਤੋਂ ਸਾਫ਼ ਹੋ ਰਿਹਾ ਹੈ। ਦੁਨੀਆ ਭਰ ਵਿੱਚ ਖਤਰਨਾਕ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਵਾਲੇ ਅਲ-ਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਨੂੰ ਖਾਨ ਨੇ ਸ਼ਹੀਦ ਕਰਾਰ ਦਿੱਤਾ ਹੈ।

ਇਸਲਾਮਾਬਾਦ ‘ਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਨੇ ਸਿਰਫ ਓਸਾਮਾ ਬਿਨ ਲਾਦੇਨ ਨੂੰ ਸੰਸਦ ਵਿੱਚ ਸ਼ਹੀਦ ਹੀ ਨਹੀਂ ਦੱਸਿਆ ਇਸ ਦੇ ਨਾਲ ਖਾਨ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦ ਦੇ ਖਿਲਾਫ ਜੰਗ ਵਿੱਚ ਅਮਰੀਕਾ ਦਾ ਸਾਥ ਹੀ ਨਹੀਂ ਦੇਣਾ ਚਾਹੀਦਾ ਸੀ। ਅਮਰੀਕਾ ‘ਤੇ ਵਰ੍ਹਦੇ ਹੋਏ ਖਾਨ ਨੇ ਕਿਹਾ ਕਿ ਅਮਰੀਕੀ ਫੋਰਸਿਜ਼ ਨੇ ਪਾਕਿਸਤਾਨ ਵਿੱਚ ਦਾਖਲ ਹੋ ਕੇ ਲਾਦੇਨ ਨੂੰ ਸ਼ਹੀਦ ਕਰ ਦਿੱਤਾ ਅਤੇ ਪਾਕਿਸਤਾਨ ਨੂੰ ਦੱਸਿਆ ਵੀ ਨਹੀਂ ਅਤੇ ਇਸ ਤੋਂ ਬਾਅਦ ਪੂਰੀ ਦੁਨੀਆ ਪਾਕਿਸਤਾਨ ਦੀ ਹੀ ਆਲੋਚਨਾ ਕਰਨ ਲੱਗੀ।

ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਇਮਰਾਨ ਖਾਨ ਨੇ ਅਜਿਹਾ ਵਿਵਾਦਿਤ ਬਿਆਨ ਦਿੱਤਾ ਹੈ। ਓਸਾਮਾ ਨੂੰ ਲੈ ਕੇ ਵੀ ਉਹ ਨਰਮ ਰਵੱਈਆ ਅਪਣਾਉਂਦੇ ਦਿਖੇ ਹਨ। ਉਨ੍ਹਾਂ ਨੇ ਕਈ ਮੌਕਿਆਂ ‘ਤੇ ਉਸ ਨੂੰ ਅੱਤਵਾਦੀ ਮੰਨਣ ਤੋਂ ਇਨਕਾਰ ਕੀਤਾ ਹੈ। ਉਹ ਤਾਲਿਬਾਨੀ ਲੜਾਕਿਆਂ ਨੂੰ ਭਰਾ ਤੱਕ ਦੱਸ ਚੁੱਕੇ ਹਨ।

Share this Article
Leave a comment