ਅਮਰੀਕੀ ਚੋਣਾਂ ‘ਚ ਹਿੱਸਾ ਲੈਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ 1 ਕਰੋੜ ਡਾਲਰ ਦੇਵੇਗਾ ‘ਇੰਪੈਕਟ’

TeamGlobalPunjab
2 Min Read

ਵਾਸ਼ਿੰਗਟਨ : ਭਾਰਤੀ-ਅਮਰੀਕੀ ਸਿਆਸੀ ਸੰਗਠਨ ‘ਇੰਪੈਕਟ’ ਨੇ ਅਮਰੀਕੀ ਚੋਣਾਂ ‘ਚ ਹਿੱਸਾ ਲੈਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਇੱਕ ਕਰੋੜ ਡਾਲਰ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ‘ਇੰਪੈਕਟ’ ਇੱਕ ਮੁੱਖ ਸਿਆਸੀ ਸੰਗਠਨ ਹੈ ਜੋ ਸਰਕਾਰੀ ਦਫ਼ਤਰਾਂ ‘ਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਵਧਾਉਣ ਦੇ ਮਕਸਦ ਨਾਲ ਉਨ੍ਹਾਂ ਨੂੰ ਟਰੇਨਿੰਗ ਦੇਣ, ਫੰਡ ਜੁਟਾਉਣ ਅਤੇ ਪ੍ਰਭਾਵੀ ਲੋਕਾਂ ਨੂੰ ਚੁਣਨ ਦਾ ਕੰਮ ਕਰਦਾ ਹੈ। ਭਾਰਤੀ-ਅਮਰੀਕੀ ਸਿਆਸੀ ਸੰਗਠਨ ‘ਇੰਪੈਕਟ’ ਦੀ ਯੋਜਨਾ ਅਮਰੀਕਾ ‘ਚ ਉੱਚ ਅਹੁਦਿਆਂ ਦੇ ਲਈ ਚੋਣਾਂ ਲੜ ਰਹੇ ਭਾਰਤੀ ਮੂਲ ਦੇ ਲੋਕਾਂ ਦੀ ਪਛਾਣ ਕਰਨਾ , ਉਨ੍ਹਾਂ ਦੀ ਮਦਦ ਕਰਨ ਦੇ ਲਈ ਇੱਕ ਨਵਾਂ ਪ੍ਰੋਗਰਾਮ ਉਲੀਕਣ ਦੀ ਹੈ।

ਕੈਲੀਫੋਰਨੀਆ ਤੋਂ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੇ ‘ਇੰਪੈਕਟ’ ਦੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਭਾਰਤੀ-ਅਮਰੀਕੀ ਭਾਈਚਾਰੇ ਦੀ ਚੋਣ ਪ੍ਰਕਿਰਿਆ ਵਿਚ ਵਧਦੀ ਭੂਮਿਕਾ ਨੂੰ ਦੇਖ ਕੇ ਬੇਹੱਦ ਖੁਸ਼ ਹਾਂ। ਇੰਪੈਕਟ ਨੇ ਆਪਣੇ ਇੱਕ ਬਿਆਨ ਵਿਚ ਕਿਹਾ ਕਿ ਬੀਤੇ ਅੱਠ ਸਾਲਾਂ ਵਿਚ ਅਮਰੀਕੀ ਕਾਂਗਰਸ ਵਿਚ ਭਾਰਤੀ ਅਮਰੀਕੀਆਂ ਦੀ ਗਿਣਤੀ ‘ਚ ਕਾਫੀ ਵਾਧਾ ਹੋਇਆ ਹੈ। ਹੈਰਿਸ ਨੇ ਵਕੀਲ ਨੀਲ ਮਖੀਜਾ ਨੂੰ ‘ਇੰਪੈਕਟ’ ਦਾ ਨਵਾਂ ਕਾਰਜਕਾਰੀ ਨਿਦੇਸ਼ਕ ਬਣਾਉਣ ਦਾ ਐਲਾਨ ਵੀ ਕੀਤਾ।

ਡੈਮੋਕਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਨੇ ਉਪ ਰਾਸ਼ਟਰਪਤੀ ਅਹੁਦੇ ਦੇ ਲਈ ਅਪਣੀ ਪਸੰਦ ਨੂੰ ਲੈ ਕੇ ਚੁੱਪ ਵੱਟੀ ਹੋਈ ਹੈ ਲੇਕਿਨ ਭਾਰਤਵੰਸ਼ੀ ਕਮਲਾ ਹੈਰਿਸ ਨੂੰ ਲੈ ਕੇ ਉਨ੍ਹਾਂ ਨੇ ਖੁਲ੍ਹ ਕੇ ਪ੍ਰਸ਼ੰਸਾ ਕੀਤੀ। ਇਸ ਤੋਂ ਪਹਿਲਾਂ ਵੀ ਜੋਅ ਬਿਡੇਨ ਕਈ ਵਾਰ ਕਮਲਾ ਹੈਰਿਸ ਦੀ ਸ਼ਲਾਘਾ ਕਰ ਚੁੱਕੇ ਹਨ।

Share this Article
Leave a comment