ਕੋਰੋਨਾ ਮਹਾਮਾਰੀ ਦਾ ਟਾਕਰਾ ਕਰਨ ਲਈ ਜ਼ਰੂਰੀ ਇਮਿਊਨ ਸਿਸਟਮ ਦਾ ਮਜ਼ਬੂਤ ਹੋਣਾ

TeamGlobalPunjab
3 Min Read

ਨਿਊਜ਼ ਡੈਸਕ: ਕੋਰੋਨਾ ਮਹਾਮਾਰੀ ਦਾ ਟਾਕਰਾ ਕਰਨ ਲਈ ਇਮਿਊਨ ਸਿਸਟਮ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਰੋਜ਼ਾਨਾ ਕਸਰਤ ਦੇ ਨਾਲ-ਨਾਲ ਹੈਲਥੀ ਡਾਈਟ ਦਾ ਹੋਣਾ ਵੀ ਲਾਜ਼ਮੀ ਹੈ। ਕਈ ਹੈਲਥੀ ਡਾਈਟ ‘ਚ  ਇਮਿਊਨਿਟੀ ਵਧਾਉਣ ਲਈ  ਵੱਖ-ਵੱਖ ਸਪਲੀਮੈਂਟਸ ਅਤੇ ਪ੍ਰੋਡਕਟਸ ਦਾ ਸਹਾਰਾ ਲੈਂਦੇ ਹਨ। ਜਾਣਦੇ ਹਾਂ ਨੈਚੁਰਲ ਤਰੀਕੇ ਨਾਲ ਕਿਵੇਂ ਵਧੇਗੀ ਇਮਿਊਨਿਟੀ

1. ਹੈਲਥੀ ਡਾਇਟ ਇਮਿਊਨਿਟੀ ਮਜ਼ਬੂਤ ਕਰਨ ਦੇ ਨਾਲ ਸਰੀਰ ਨੂੰ ਭਰਪੂਰ ਮਾਤਰਾ ‘ਚ ਸੂਖਮ ਪੌਸ਼ਟਿਕ ਤੱਤ ਦੇਣ ‘ਚ ਸਹਾਇਤਾ ਕਰਦੀ ਹੈ। ਆਪਣੀ ਡੇਲੀ ਡਾਇਟ ‘ਚ ਹਰੀਆਂ ਸਬਜ਼ੀਆਂ, ਫਲ, ਫਲੀਆਂ, ਸਾਬਤ ਅਨਾਜ, ਦਲੀਆ, ਡੇਅਰੀ ਪ੍ਰੋਡਕਟਸ, ਪ੍ਰੋਟੀਨ ਅਤੇ ਹੈਲਥੀ ਫੈਟ ਸ਼ਾਮਲ ਕਰੋ।

ਇਸ ਦੇ ਨਾਲ ਹੀ ਵਿਟਾਮਿਨਾਂ ਨੂੰ ਵੀ ਡੇਲੀ ਡਾਇਟ ‘ਚ ਸ਼ਾਮਿਲ ਕਰੋ

  • ਵਿਟਾਮਿਨ ਬੀ6: ਇਸ ਦੇ ਲਈ ਚਿਕਨ, ਹਰੀਆਂ ਸਬਜ਼ੀਆਂ, ਸੈਲਮਨ, ਟੂਨਾ, ਕੇਲੇ ਅਤੇ ਆਲੂ
  • ਵਿਟਾਮਿਨ ਸੀ: ਖੱਟੇ ਅਤੇ ਵਿਟਾਮਿਨ ਸੀ ਨਾਲ ਭਰਪੂਰ ਫ਼ਲ, ਸੰਤਰੇ ਅਤੇ ਸਟ੍ਰਾਬੇਰੀ, ਟਮਾਟਰ, ਬ੍ਰੋਕਲੀ, ਪਾਲਕ ਆਦਿ
  • ਵਿਟਾਮਿਨ ਈ: ਬਦਾਮ, ਸੂਰਜਮੁਖੀ ਅਤੇ ਕੁਸੁਮ ਦਾ ਤੇਲ, ਸੂਰਜਮੁਖੀ ਦੇ ਬੀਜ, ਮੂੰਗਫਲੀ ਦਾ ਮੱਖਣ, ਪਾਲਕ, ਬਦਾਮ, ਮੇਥੀ ਆਦਿ

2. ਸਰੀਰ ਲਈ ਜਿੰਨ੍ਹਾਂ ਖਾਣਾ ਜ਼ਰੂਰੀ ਹੈ ਉਨ੍ਹਾਂ ਹੀ ਪੀਣਾ ਵੀ। ਪਾਣੀ ਵੀ ਇਮਿਊਨਿਟੀ ਵਧਾਉਣ ‘ਚ ਮਦਦ ਕਰਦਾ ਹੈ। ਦਰਅਸਲ ਸਰੀਰ ਦੀ ਸੰਚਾਰ ਪ੍ਰਣਾਲੀ ‘ਚ ਲਿੰਫ ਨਾਮ ਦਾ ਤਰਲ ਪਦਾਰਥ ਹੁੰਦਾ ਹੈ ਜੋ ਸਰੀਰ ਦੇ ਆਲੇ-ਦੁਆਲੇ ਦੇ ਇਨਫੈਕਸ਼ਨਾਂ ਨਾਲ ਲੜਨ ‘ਚ ਇਮਿਊਨ ਸੈੱਲਾਂ ਦੀ ਮਦਦ ਕਰਦਾ ਹੈ। ਇਹ ਜ਼ਿਆਦਾ ਮਾਤਰਾ ‘ਚ ਪਾਣੀ ਨਾਲ ਬਣਿਆ ਹੁੰਦਾ ਹੈ। ਅਜਿਹੇ ‘ਚ ਸਰੀਰ ਡੀਹਾਈਡਰੇਸ਼ਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦਾ ਹੈ।

- Advertisement -

3.ਕਸਰਤ ਕਰਨ ਨਾਲ ਵੀ ਇਮਿਊਨਿਟੀ ‘ਚ ਵਾਧਾ ਹੁੰਦਾ ਹੈ। ਰੋਜ਼ਾਨਾ 30 ਮਿੰਟ ਯੋਗਾ ਅਤੇ ਕਸਰਤ ਕਰਨਾ ਜ਼ਰੂਰੀ ਹੈ। ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਉਣ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ। ਇਸ ਨਾਲ ਇਮਿਊਨਿਟੀ ਫੰਕਸ਼ਨ ‘ਚ ਸੁਧਾਰ ਹੋਣ ਨਾਲ ਵਾਇਰਸ ਅਤੇ ਹੋਰ ਗੰਭੀਰ ਬਿਮਾਰੀਆਂ ਵਿਰੁੱਧ ਲੜਨ ਦੀ ਯੋਗਤਾ ਨੂੰ ਵਧਾਉਂਦਾ ਹੈ। ਇਸ ਨਾਲ ਸਰੀਰਕ ਅਤੇ ਮਾਨਸਿਕ ਤੌਰ ‘ਤੇ ਵਧੀਆ ਮਹਿਸੂਸ ਹੁੰਦਾ ਹੈ।

4. ਨੀਂਦ ਦਾ ਪੂਰਾ ਹੋਣਾ ਵੀ ਜ਼ਰੂਰੀ ਹੈ। ਇਨਸੌਮਨੀਆ ਦੀ ਸਮੱਸਿਆ ਕਾਰਨ ਦਿਨ ਭਰ ਸਰੀਰ ਥੱਕਿਆ ਅਤੇ ਸੁਸਤ ਰਹਿੰਦਾ ਹੈ। ਅਜਿਹੇ ‘ਚ ਰੋਜ਼ਾਨਾ 7-8 ਘੰਟੇ ਦੀ ਨੀਂਦ ਲੈਣੀ ਜ਼ਰੂਰੀ ਹੈ। ਇੱਕ ਖੋਜ ਦੇ ਅਨੁਸਾਰ, ਸੋਂਦੇ ਸਮੇਂ ਸੰਕ੍ਰਮਣ ਵਿਰੁੱਧ ਲੜਨ ਵਾਲੇ ਮੁੱਖ ਅਣੂ ਬਣਦੇ ਹਨ। ਉੱਥੇ ਜਿਹੜੇ ਲੋਕ ਨੀਂਦ ਪੂਰੀ ਨਹੀਂ ਕਰਦੇ ਉਨ੍ਹਾਂ ਦਾ ਵਾਇਰਸ ਦੀ ਚਪੇਟ ‘ਚ ਆਉਣ ਦਾ ਖ਼ਤਰਾ ਦੂਜਿਆਂ ਨਾਲੋਂ ਜ਼ਿਆਦਾ ਹੁੰਦਾ ਹੈ।

5. ਤਣਾਅ ਮੁਕਤ ਹੋਣਾ ਵੀ ਸਰੀਰ ਨੂੰ ਤੰਦੁਰਸਤ ਰਖਦਾ ਹੈ। ਹਾਲਾਂਕਿ ਹਰ ਕੋਈ ਕੋਰੋਨਾ ਕਾਰਨ ਪਰੇਸ਼ਾਨ ਹੈ। ਪਰ ਜ਼ਿਆਦਾ ਚਿੰਤਾ ਕਰਨ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ। ਇਸ ਨਾਲ ਇਮਿਊਨਿਟੀ ਕਮਜ਼ੋਰ ਹੋਣ ਨਾਲ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ। ਅਜਿਹੇ ‘ਚ ਆਪਣੇ ਦਿਮਾਗ ਅਤੇ ਦਿਲ ਨੂੰ ਸ਼ਾਂਤ ਰੱਖੋ।

Share this Article
Leave a comment