-ਅਵਤਾਰ ਸਿੰਘ
ਪਰਜਾ ਮੰਡਲ ਲਹਿਰ ਦੇ ਆਗੂ ਅਮਰ ਸ਼ਹੀਦ ਸੇਵਾ ਸਿੰਘ ਦਾ ਜਨਮ 24 ਅਗਸਤ 1886 ਨੂੰ ਪਿੰਡ ਠੀਕਰੀਵਾਲਾ ਜਿਲਾ ਸੰਗਰੂਰ ਵਿਖੇ ਅਮੀਰ ਪਰਿਵਾਰ ਵਿੱਚ ਪਿਤਾ ਦੇਵਾ ਸਿੰਘ ਤੇ ਮਾਤਾ ਹਰ ਕੌਰ ਦੇ ਘਰ ਹੋਇਆ।
ਉਨ੍ਹਾਂ ਮੁੱਢਲੀ ਪੜ੍ਹਾਈ ਆਪਣੇ ਪਿਤਾ ਕੋਲ ਰਹਿ ਕੇ ਪਟਿਆਲੇ ਵਿੱਚ ਕੀਤੀ। ਉਥੇ ਸਿਹਤ ਵਿਭਾਗ ਵਿੱਚ ਬਤੌਰ ਪਲੇਗ ਅਫਸਰ ਰਹੇ। ਉਨ੍ਹਾਂ ਸਿੱਖ ਧਰਮ, ਸਮਾਜ ਸੁਧਾਰ, ਵਿਦਿਅਕ ਪਰਸਾਰ ਤੇ ਕੌਮੀ ਆਜ਼ਾਦੀ ਲਈ ਸੰਘਰਸ਼ ਨੂੰ ਪਹਿਲ ਦਿੱਤੀ।
ਪਿੰਡ ਵਿੱਚ ਉੱਘੇ ਸਿੱਖ ਆਗੂ ਨਵਾਬ ਕਪੂਰ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਉਸਾਰਿਆ। 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਦੇ ਅਗਜੈਕਟਿਵ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਣੇ।
ਉਹ ਮਹਾਰਾਜਾ ਭੁਪਿੰਦਰ ਸਿੰਘ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਲੜਦੇ ਰਹੇ। 1923 ‘ਚ ਜੈਤੋ ਮੋਰਚੇ ਸਮੇਂ ਅੰਗਰੇਜ਼ ਸਰਕਾਰ ਨੇ ਉਪਰੋਕਤ ਦੋਹਾਂ ਜਥੇਬੰਦੀਆਂ ਨੂੰ ਗੈਰ-ਕਾਨੂੰਨੀ ਕਰਾਰ ਦੇ ਕੇ ਉਨ੍ਹਾਂ ਨੂੰ ਲਾਹੌਰ ਦੇ ਕਿਲੇ ‘ਚ ਤਿੰਨ ਸਾਲ ਕੈਦ ਕੀਤਾ।
ਸੇਵਾ ਸਿੰਘ ਨੂੰ ਰਿਹਆ ਹੋਣ ‘ਤੇ ਇਕ ਡੇਰੇ ਦੇ ਮਹੰਤ ਦੀ ਗੜਵੀ ਚੋਰੀ ਕਰਨ ਦਾ ਝੂਠਾ ਕੇਸ ਚਲਾ ਕੇ ਪਟਿਆਲਾ ਜੇਲ੍ਹ ਵਿੱਚ ਤਿੰਨ ਸਾਲ ਕੈਦ ਰੱਖਿਆ ਜਦਕਿ ਮਹੰਤ ਰਘਬੀਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਕੋਈ ਉਸਦੀ ਗੜਵੀ ਚੋਰੀ ਨਹੀਂ ਹੋਈ।
1929 ‘ਚ ਰਿਹਾਅ ਹੋਣ ਤੋਂ ਬਾਅਦ ਕਿਸਾਨੀ ਤੇ ਲੋਕਾਂ ਦੇ ਹਿਤਾਂ ਦੀ ਰਖਵਾਲੀ ਵਾਸਤੇ ਬਣੀ ਪਰਜਾ ਲਹਿਰ ਮੰਡਲ ਦੇ ਬਾਨੀ ਬਣੇ ਤੇ ਅਕਾਲ ਮਸਤੂਆਣਾ ਕਾਲਜ ਦੀ ਕਮੇਟੀ ਦੇ ਪ੍ਰਧਾਨ ਚੁਣੇ ਗਏ।
ਅਕਾਲੀ ਮੋਰਚੇ ਤੇ ਕੁਠਾਲਾ ਕਿਸਾਨ ਦੋਹਾਂ ਮੋਰਚਿਆਂ ਵਿੱਚ ਸੱਤ ਮਹੀਨੇ ਕੈਦ ਕੱਟੀ। 1933 ਦਿੱਲੀ ਵਿਖੇ ਪੰਜਾਬ ਰਿਆਸਤੀ ਮੰਡਲ ਤੇ ਖੁਡਿਆਲ ਸੁਨਾਮ ਦੀਆਂ ਕਾਨਫਰੰਸਾਂ ਵਿੱਚ ਹਿੱਸਾ ਲੈਣ ਤੇ ਦਸ ਸਾਲ ਦੀ ਕੈਦ ਤੇ ਦੋ ਹਜ਼ਾਰ ਰੁ ਜੁਰਮਾਨਾ ਦੀ ਸ਼ਜਾ ਹੋਈ।
ਉਨ੍ਹਾਂ ਪਟਿਆਲੇ ਜੇਲ੍ਹ ਵਿੱਚ ਜੇਲ੍ਹ ਦੇ ਅਧਿਕਾਰੀਆਂ ਤੇ ਹਾਕਮਾਂ ਦੀ ਧੱਕੇਸ਼ਾਹੀ ਖਿਲਾਫ ਅਪ੍ਰੈਲ 1934 ‘ਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਤੇ 9 ਮਹੀਨੇ ਦੀ ਲੰਬੀ ਭੁੱਖ ਹੜਤਾਲ ਉਪਰੰਤ 19 ਤੇ 20 ਜਨਵਰੀ 1935 ਦੀ ਰਾਤ ਨੂੰ ਸ਼ਹੀਦੀ ਪਾ ਗਏ। ਉਨ੍ਹਾਂ ਦੀ ਹਰ ਸਾਲ ਠੀਕਰੀਵਾਲਾ, ਬਰਨਾਲਾ ਵਿਖੇ 19 ਤੋਂ 21 ਫਰਵਰੀ ਨੂੰ ਬਰਸੀ ਮਨਾਈ ਜਾਂਦੀ ਹੈ।#
ਮਹਾਰਾਣਾ ਪ੍ਰਤਾਪ ਨੂੰ ਬਰਸੀ ‘ਤੇ ਸ਼ਰਧਾਂਜਲੀ
ਮਹਾਰਾਣਾ ਪ੍ਰਤਾਪ ਦਾ ਜਨਮ ਗਹਿਲੋਤ ਰਾਣਾ ਉਦੈ ਸਿੰਘ ਦੇ ਗ੍ਰਹਿ ਵਿਖੇ ਮਹਾਰਾਣੀ ਜੈ ਵੰਤਾਬਾਈ ਦੀ ਕੁੱਖੋਂ 9 ਮਈ 1540 ਈਸਵੀ ਨੂੰ ਕੁੰਭਲਗੜ੍ਹ ਵਿੱਚ ਹੋਇਆ। ਇਹ ਆਪਣੀ ਮਾਤਾ ਦਾ ਇਕਲੌਤਾ ਅਤੇ ਉਦੈ ਸਿੰਘ ਦਾ ਜੇਠਾ ਪੁੱਤਰ ਸੀ। ਇਸ ਦੇ ਬਹੁਤ ਸਾਰੇ ਹੋਰ ਭਰਾ ਸਨ, ਜਿਨ੍ਹਾਂ ਵਿੱਚ ਸੱਗਰ, ਜਗਮਲ, ਸ਼ਕਤੀ ਇਤਿਹਾਸ ਵਿੱਚ ਪ੍ਰਮੁੱਖ ਸਨ। ਇਸ ਨੂੰ ਆਪਣੇ ਇਨ੍ਹਾਂ ਭਰਾਵਾਂ ਨਾਲ ਕਾਫੀ ਲੜਨਾ ਪਿਆ। ਉਨ੍ਹਾਂ ਛੇਤੀ ਹੀ ਘੋੜ ਸਵਾਰੀ, ਤਲਵਾਰ ਅਤੇ ਤੀਰਅੰਦਾਜ਼ੀ ਅਤੇ ਨੇਜ਼ਾਬਾਜ਼ੀ ਵਿੱਚ ਨਿਪੁੰਨਤਾ ਹਾਸਲ ਕਰ ਲਈ ਸੀ।
ਮਹਾਰਾਣਾ ਦੇ 12 ਅਤੇ ਕੁਝ ਵਿਦਵਾਨਾਂ ਅਨੁਸਾਰ 17 ਵਿਆਹ ਸਨ। ਲਗਪਗ 16 ਰਾਜਕੁਮਾਰ ਸਨ। ਭੱਟ ਗ੍ਰੰਥਾਂ ਵਿੱਚ ਇਕ ਧੀ ਵੀ ਲਿਖੀ ਹੋਈ ਹੈ, ਜੋ ਬਚਪਨ ਵਿੱਚ ਹੀ ਮਰ ਗਈ ਸੀ। ਭਾਵੇਂ ਰਾਣਾ ਉਦੈ ਸਿੰਘ ਦੀ ਮੌਤ ਮਗਰੋਂ ਉਸ ਦੀ ਚਹੇਤੀ ਰਾਣੀ ‘ਭਟਿਆਣੀ ਰਾਣੀ’ ਦਾ ਪੁੱਤਰ ਜਗਮਲ ਮੇਵਾੜ ਦੇ ਤਖ਼ਤ ’ਤੇ ਬੈਠਾ,ਪਰ ਉਸ ਦੀ ਆਯੋਗਤਾ ਵੇਖ ਕੇ ਸਾਰੇ ਸਾਮੰਤਾਂ ਨੇ 1572 ਮਹਾਰਾਣਾ ਨੂੰ ਰਾਜ ਤਿਲਕ ਦੇ ਕੇ ਰਾਜ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ।
ਜਗਮੱਲ ਨਾਰਾਜ਼ ਹੋ ਕੇ ਦਿੱਲੀ ਦਰਬਾਰ ਵਿੱਚ ਬਾਦਸ਼ਾਹ ਅਕਬਰ ਕੋਲ ਗਿਆ, ਜਿੱਥੇ ਉਹ 1582 ਈਸਵੀ ਤੱਕ ਪ੍ਰਤਾਪ ਦੇ ਵਿਰੁੱਧ ਲੜਦਾ ਮਾਰਿਆ ਗਿਆ। ਰਾਣਾ ਉਦੈ ਸਿੰਘ, ਜਗਮੱਲ, ਸੱਗ਼ਰ ਅਤੇ ਸ਼ਕਤੀ ਸਿੰਘ ਨੇ ਕੱਢ ਦਿੱਤੀ ਸੀ।
ਇਹ ਤਿੰਨੇ ਮਹਾਰਾਣਾ ਪ੍ਰਤਾਪ ਦੇ ਲਹੂ ਦੇ ਤਿਹਾਏ ਹੋ ਗਏ ਸਨ ਤੇ ਅਕਬਰ ਦੇ ਦਰਬਾਰ ਵਿੱਚ ਚਲੇ ਗਏ ਸਨ। ਮਹਾਰਾਣਾ ਦੇ ਹੱਥ ਦਿੱਲੀ ਦੇ ਬਾਦਸ਼ਾਹ ਅਕਬਰ ਨਾਲ ਜੁੜੇ ਸਨ।
ਉਹ ਸੰਨ 1555 ਈਸਵੀ ਵਿੱਚ ਦਿੱਲੀ ਦੇ ਤਖ਼ਤ ਉੱਤੇ ਬੈਠਾ ਸੀ। ਉਹਦੀ ਇਹ ਹਾਰ ਚਿਤੌੜਗੜ੍ਹ ਤੇ ਮਾਡਲਗੜ੍ਹ ਤੋਂ ਬਿਨਾਂ ਸਹਿਜੇ-ਸਹਿਜੇ ਮੇਵਾੜ ਦਾ ਲਗਪਗ ਸਾਰਾ ਇਲਾਕਾ ਮੁਗਲਾਂ ਤੋਂ ਆਜ਼ਾਦ ਕਰਵਾ ਲਿਆ।
1576 ਦੇ ਹਲਦੀਘਾਟੀ ਯੁੱਧ ਵਿੱਚ 20,000 ਰਾਜਪੂਤਾਂ ਨਾਲ ਲੈ ਕੇ ਰਾਣਾ ਪ੍ਰਤਾਪ ਨੇ ਮੁਗਲ ਸਰਦਾਰ ਰਾਜਾ ਮਾਨ ਸਿੰਘ ਦੇ 80, 000 ਦੀ ਸੈਨਾ ਦਾ ਸਾਹਮਣਾ ਕੀਤਾ। ਸ਼ਤਰੂ ਸੈਨਾ ਤੋਂ ਘਿਰ ਚੁੱਕੇ ਮਹਾਂਰਾਣਾ ਪ੍ਰਤਾਪ ਨੂੰ ਸ਼ਕਤੀ ਸਿੰਘ ਨੇ ਬਚਾਇਆ। ਉਨ੍ਹਾਂ ਦੇ ਪਿਆਰਾ ਘੋੜਾ ਚੇਤਕ ਦੀ ਵੀ ਮੌਤ ਹੋਈ। ਇਹ ਯੁੱਧ ਤਾਂ ਕੇਵਲ ਇੱਕ ਦਿਨ ਚਲਿਆ ਪਰ ਇਸ ਦੇ ਵਿੱਚ 17,000 ਲੋਕ ਮਾਰੇ ਗਏ।ਵੀਰ ਪ੍ਰਤਾਪ ਕਸ਼ਟਾਂ ਭਰਪੂਰ ਕੀਤੇ ਸੰਘਰਸ਼ ਨਾਲ ਪ੍ਰਾਪਤ ਕੀਤੀ ਆਜ਼ਾਦੀ ਦਾ ਆਨੰਦ ਸਿਰਫ਼ ਗਿਆਰਾਂ ਸਾਲ ਹੀ ਮਾਣ ਸਕਿਆ। 19 ਜਨਵਰੀ 1597 ਈਸਵੀ ਨੂੰ ਕੁਝ ਦਿਨ ਢਿੱਲਾ-ਮੱਠਾ ਰਹਿ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤੀ। #