ਰਵੀ ਭੱਲਾ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਦੂਜੀ ਵਾਰ ਸੰਭਾਲਿਆ ਹੋਬੋਕੈਨ ਦੇ ਮੇਅਰ ਦਾ ਅਹੁਦਾ

TeamGlobalPunjab
2 Min Read

ਹੋਬੋਕੇਨ: ਅਮਰੀਕਾ ਦੇ ਸ਼ਹਿਰ ਹੋਬੋਕੇਨ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਨੇ ਦੂਜੀ ਵਾਰ ਸ਼ਹਿਰ ਦੀ ਕਮਾਨ ਸੰਭਾਲ ਲਈ ਹੈ। ਸਹੁੰ ਚੁੱਕ ਸਮਾਗਮ ਵਿੱਚ ਰਵੀ ਭੱਲਾ ਨੇ ਬਾਈਬਲ ਦੀ ਥਾਂ ਗੁਟਕਾ ਸਾਹਿਬ ਦੀ ਸਹੁੰ ਚੁੱਕੀ।

ਦੱਸਣਯੋਗ ਹੈ ਕਿ ਰਵੀ ਭੱਲਾ ਨਵੰਬਰ ‘ਚ ਬਗੈਰ ਮੁਕਾਬਲੇ ਮੇਅਰ ਚੁਣੇ ਗਏ ਸਨ ਅਤੇ ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਹੈ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਦੂਜੀ ਵਾਰ ਸ਼ਹਿਰ ਵਾਸੀਆਂ ਦੀ ਸੇਵਾ ਦਾ ਮੌਕਾ ਮਿਲਣ ‘ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਆਉਂਦੇ ਚਾਰ ਵਰ੍ਹਿਆਂ ਦੌਰਾਨ ਹੋਬੋਕੇਨ ਨੂੰ ਹੋਰ ਬਿਹਤਰ ਸ਼ਹਿਰ ਬਣਾਇਆ ਜਾਵੇਗਾ ਤਾਂਕਿ ਇਥੇ ਆਉਣ ਵਾਲਿਆਂ ਨੂੰ ਕਦੇ ਅਫ਼ਸੋਸ ਨਾ ਹੋਵੇ।

ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਨਵੰਬਰ ‘ਚ ਕੌਂਸਲ ਦੀਆਂ ਸਿਰਫ਼ 3 ਸੀਟਾਂ ‘ਤੇ ਚੋਣ ਹੋਈ ਜਦਕਿ ਬਾਕੀ 6 ਵਾਰਡਾਂ ‘ਚ 2023 ਵਿਚ ਚੋਣ ਹੋਵੇਗੀ। ਨਵੇਂ ਚੁਣੇ ਕੌਂਸਲਰਾਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੀ ਕਮਿਊਨਿਟੀ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਨੇ ਸੇਵਾ ਕਰਨ ਦਾ ਮਾਣ ਬਖਸ਼ਿਆ। ਬਤੌਰ ਮੇਅਰ ਰਵੀ ਭੱਲਾ ਦਾ ਇਹ ਦੂਜਾ ਕਾਰਜਕਾਲ ਹੋਵੇਗਾ।

Share this Article
Leave a comment