“ਕੰਮ ਨਹੀਂ ਆਉਣਾ ਭਰਮ ਜਾਂ ਵਿਸ਼ਵਾਸ, ਕੰਮ ਆਉਣਾ ਘਰ ਦਾ ਇਕਾਂਤਵਾਸ”

TeamGlobalPunjab
12 Min Read

-ਪਰਨੀਤ ਕੌਰ

 

ਪਿਛਲੇ ਕੁੱਝ ਦਿਨਾਂ ਤੋਂ ਕਰੋਨਾ ਵਾਇਰਸ ਮਹਾਮਾਰੀ ਨਾਲ ਪੰਜਾਬ ਦੇ ਵਿੱਚ ਹਾਲਾਤ ਵੱਧ ਤੋਂ ਬੱਤਰ ਬਣਦੇ ਜਾ ਰਹੇ ਹਨ। ਮਾਹੌਲ ਇਸ ਤਰ੍ਹਾਂ ਦਾ ਹੈ ਕਿ ਸਾਨੂੰ ਖੁਦ ਨੂੰ ਆਪਣੇ ਹੀ ਘਰਾਂ ਵਿੱਚ ਤਾਲਾਬੰਦੀ ਕਰਨੀ ਪੈ ਰਹੀ ਹੈ। “ਕੰਮ ਨਹੀਂ ਆਉਣਾ ਭਰਮ ਜਾਂ ਵਿਸ਼ਵਾਸ, ਕੰਮ ਆਉਣਾ ਘਰ ਦਾ ਇਕਾਂਤਵਾਸ” (ਡਾ. ਦਵਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ )

ਡਾ. ਸਾਹਿਬ ਦੇ ਇਹ ਸ਼ਬਦ ਅੱਜ ਦੇ ਹਾਲਾਤਾਂ ਉੱਤੇ  ਬਿਲਕੁਲ ਢੁਕਵੇਂ ਹਨ ।ਅੱਜ ਦੇ ਇਸ ਨਾਜ਼ੁਕ ਸਮੇਂ ਵਿੱਚ ਉਹੀ ਬੰਦਾ ਸਿਆਣਾ ਹੈ, ਜਿਹੜਾ ਸਮੇਂ ਦੀ ਨਬਜ਼ ਨੂੰ ਪਛਾਣਦਾ ਹੋਇਆ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਅਤੇ ਇਕਾਂਤਵਾਸ ਵਿੱਚ ਰਹਿ ਰਿਹਾ ਹੈ, ਕਿਉਂਕਿ ਕੋਰੋਨਾ ਵਾਇਰਸ (ਕੋਵਿਡ-19) ਦੀ ਮਹਾਮਾਰੀ ਦੇ ਦੌਰ ਵਿੱਚ ਕੁਝ ਲੋਕ ਅੱਜ ਵੀ ਆਪਣੇ ਘਰਾਂ ਤੋਂ ਬਾਹਰ ਘੁੰਮ ਕੇ ਰਿਸ਼ਤੇਦਾਰਾਂ ਅਤੇ  ਦੋਸਤਾਂ ਆਦਿ ਨੂੰ ਮਿਲ ਰਹੇ ਹਨ। ਅਜਿਹਾ ਕਰਕੇ ਉਹ ਉਹ ਆਪਣੀ ਮਨਮਤ ਕਰਦੇ ਆਪਣੀ ਮੂਰਖਤਾ ਨੂੰ ਪੇਸ਼ ਕਰਦੇ ਹਨ। ਇਹ ਲਾਕਡਾਊਨ ਸਾਡੇ ਸਾਰਿਆਂ ਦੀ ਭਲਾਈ ਲਈ ਅਤੇ ਸੁਰੱਖਿਆ ਲਈ ਹੈ, ਕਿਉਂਕਿ ਕੋਵਿਡ-19 ਦਾ ਫੈਲਣਾ ਵਿਸ਼ਵਵਿਆਪੀ ਚਿੰਤਾ ਦਾ ਕਾਰਨ ਬਣਿਆ ਹੈ। ਇਹ ਦਸੰਬਰ 2019  ਵਿਚ ਚੀਨ ਦੇ ਵੁਹਾਨ ਵਿਚ ਸਮੁੰਦਰੀ ਭੋਜਨ ਅਤੇ ਜਾਨਵਰਾਂ ਦੇ ਮੀਟ ਬਾਜ਼ਾਰ ਤੋਂ ਆਇਆ ਸੀ। ਜਿਸ ਤੋਂ ਬਾਅਦ ਇਹ ਵਾਇਰਸ ਹੋਰਨਾਂ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਵੁਹਾਨ ਅਤੇ ਹੋਰ ਚੀਨੀ ਸ਼ਹਿਰਾਂ ਨੂੰ ਅਲੱਗ ਕਰਨ ਦੇ ਬਾਵਜੂਦ, ਕੌਵੀਡ-19 ਅੰਤਰਰਾਸ਼ਟਰੀ ਪੱਧਰ ‘ਤੇ ਕਾਫੀ ਥਾਵਾਂ ‘ਤੇ ਫੈਲ ਗਿਆ ਹੈ । ਯੂ.ਐਸ. ਵਿਚ ਨਿਉਯਾਰਕ, ਕੈਲੀਫੋਰਨੀਆ, ਓਰੇਗਨ ਅਤੇ ਵਾਸ਼ਿੰਗਟਨ ਰਾਜ, ਭਾਰਤ ,ਇਟਲੀ  ਆਦਿ  ਵਿਚ ਕੋਵੀਡ -19 ਮਾਮਲੇ ਸਾਹਮਣੇ ਆ ਰਹੇ ਹਨ। ਕਰੋਨਾ ਵਾਇਰਸ ਤੋਂ ਬਚਾਅ ਲਈ ਯੂਨੀਸੈੱਫ ਨੇ ਕੁਝ ਗੱਲਾਂ ਪੇਸ਼ ਕੀਤੀਆਂ ਹਨ ਜੋ ਕਿ ਇਸ ਤਰ੍ਹਾਂ ਹਨ :-

  1. ਮੈਟਲ ਦੇ ਦਰਵਾਜ਼ਿਆਂ ਦੇ ਕੁੰਡੇ ,ਰੇਲ ਦੇ ਪੋਲ ਜਾਂ ਬੱਸ ਦੇ ਪੋਲ ਉੱਤੇ ਕਰੋਨਾ ਵਾਇਰਸ ਦੀ ਉਮਰ ਬਾਰਾਂ ਘੰਟੇ ਹੈ। ਅਗਰ ਤੁਸੀਂ ਇਨ੍ਹਾਂ ਪੋਲਾਂ ਨੂੰ ਛੋਹਿਆ ਹੈ ਤਾਂ ਆਪਣੇ ਘਰ ਪਹੁੰਚ ਕੇ 20 ਸੈਕਿੰਡ ਤੱਕ ਅਲਕੋਹਲ ਵਾਲੇ ਸੈਨੀਟਾਈਜ਼ਰ ਨਾਲ ਹੱਥ ਧੋ ਲਵੋ ਜੇ ਸੈਨੇਟਾਈਜ਼ਰ ਨਹੀਂ ਹੈ ਤਾਂ ਸਫੇਦ ਨਮਕ ਨਾਲ ਹੱਥ ਚੰਗੀ ਤਰ੍ਹਾਂ ਸਾਫ਼ ਕਰਕੇ ਗੈਸ ਦੀ ਅੱਗ ਉੱਤੇ ਸੁਕਾ ਲਓ।
  2. ਕੱਪੜਿਆਂ ਵਿੱਚ ਕਰੋਨਾ ਵਾਇਰਸ ਦੀ ਉਮਰ ਨੌਂ ਘੰਟਿਆਂ ਤੱਕ ਹੈ। ਕੱਪੜਿਆਂ ਵਿੱਚ ਕਰੋਨਾ ਵਾਇਰਸ ਨੌ ਘੰਟੇ ਤੱਕ ਜ਼ਿੰਦਾ ਰਹਿ ਸਕਦਾ ਹੈ ਇਸ ਲਈ ਕੱਪੜਿਆਂ ਨੂੰ ਧੋਣ ਤੋਂ ਬਾਅਦ ਦੋ ਘੰਟੇ ਤੱਕ ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣ ਨਾਲ ਵਾਇਰਸ ਖਤਮ ਹੋ ਜਾਂਦਾ ਹੈ।
  3. ਹੱਥਾਂ ਜਾਂ ਸਰੀਰ ਉੱਤੇ ਵਾਇਰਸ ਦੀ ਉਮਰ 10 ਮਿੰਟ ਹੈ । ਹੈਂਡ ਸੈਨੀਟਾਈਜ਼ਰ ਨਾਲ ਵਾਰ- ਵਾਰ ਹੱਥ ਧੋਣ ਨਾਲ ਇਹ ਵਾਇਰਸ ਖਤਮ ਹੋ ਜਾਂਦਾ ਹੈ ।
  4. ਇਹ ਵਾਇਰਸ ਠੰਡ ਵਿੱਚ ਫੈਲਦਾ ਹੈ। ਅਗਰ ਤਾਪਮਾਨ 26 ਡਿਗਰੀ ਜਾਂ 27 ਡਿਗਰੀ ਹੋ ਜਾਵੇ ਤਾਂ ਵਾਇਰਸ ਆਪਣੇ ਆਪ ਖਤਮ ਹੋ ਜਾਂਦਾ ਹੈ।
  5. ਜੇਕਰ ਵਾਇਰਸ ਮੂੰਹ ਵਿੱਚ ਚਲਾ ਗਿਆ ਹੋਵੇ ਤਾਂ ਗਰਮ ਪਾਣੀ ਪੀਣ ਨਾਲ ਇਹ ਵਾਇਰਸ ਆਪਣੇ ਆਪ ਤੁਹਾਡੇ ਪੇਟ ਅੰਦਰ ਚਲਾ ਜਾਂਦਾ ਹੈ ਤੇ ਪੇਟ ਦੇ ਵਿੱਚ ਬਣਿਆ ਤੇਜ਼ਾਬ ਇਸ ਵਾਇਰਸ ਨੂੰ ਖਤਮ ਕਰ ਦਿੰਦਾ ਹੈ। ਇਸ ਲਈ ਹਰ 15 ਤੋਂ 20 ਮਿੰਟ ਬਾਅਦ ਗਰਮ ਪਾਣੀ ਦੇ ਦੋ- ਦੋ ਘੁੱਟ ਪੀਂਦੇ ਰਹੋ।
  6. ਬਾਹਰ ਦੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ । ਠੰਢੀਆਂ ਚੀਜ਼ਾਂ ਨਾ ਖਾਵੋ। ਗਰਮ ਖਾਣਾ ਖਾਵੋ। ਕੋਲਡ ਡਰਿੰਕ ਅਤੇ ਆਈਸਕ੍ਰੀਮ ਦੀ ਵਰਤੋਂ ਨਾ ਕਰੋ, ਕਿਉਂਕਿ ਇਹ ਵਾਇਰਸ ਠੰਡ ਵਿੱਚ ਜ਼ਿਆਦਾ ਫੈਲਦਾ ਹੈ । ਫਰਿੱਜ ਦੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ। ਕਾਲੀ ਮਿਰਚ, ਹਲਦੀ, ਅਦਰਕ, ਚਾਹ, ਨਿੰਬੂ , ਫਲ ਆਦਿ ਵਾਇਰਸ ਨਾਲ ਲੜਨ ਦੀ ਤਾਕਤ ਵਧਾਉਂਦੇ ਹਨ, ਇਨ੍ਹਾਂ ਚੀਜ਼ਾਂ ਦਾ ਸੇਵਨ ਕਰੋ।

ਭਾਰਤ ਵਿੱਚ ਕਰੋਨਾ ਵਾਇਰਸ ਨਾਲ ਸਬੰਧਿਤ ਮਾਮਲੇ 23 ਹਜ਼ਾਰ ਤੋਂ ਵੱਧ ਹਨ ਤੇ 4750 ਲੋਕ ਉਹ ਹਨ ਜੋ ਠੀਕ ਹੋ ਚੁੱਕੇ ਹਨ, ਜਿਨ੍ਹਾਂ  ਦੀ ਇਮਿਊਨਿਟੀ ਸ਼ਕਤੀ ਵਧੀਆ ਸੀ ਅਤੇ ਉਹ ਕਰੋਨਾ ਵਾਇਰਸ ਨਾਲ ਲੜੇ ਤੇ ਜਿੰਦਗੀ ਦੀ ਜੰਗ ਜਿੱਤ ਗਏ, ਪਰ 715 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ। ਅਜਿਹੇ ਨਾਜ਼ੁਕ ਸਮੇਂ ਵਿੱਚ ਲੋਕੀ ਘਰਾਂ ਤੋਂ  ਬਾਹਰ ਜਾ ਰਹੇ ਹਨ, ਜਿਨ੍ਹਾਂ ਵਿੱਚ ਕੁਝ ਪ੍ਰਸਿੱਧ ਲੋਕ ਵੀ ਹਨ ਜੋ ਕਰਫਿਊ ਪਾਸ ਲੈ ਕੇ ਇੱਕ ਦੂਜੇ ਸ਼ਹਿਰ ਜਾਣ ਤੋਂ ਨਹੀਂ ਟਲ ਰਹੇ। ਉਹ ਲੋਕ ਖੁਦ ਤਾ ਕੋਰੋਨਾ ਵਾਇਰਸ ਦੇ ਸ਼ਿਕਾਰ ਹੁੰਦੇ ਹੀ ਨੇ ਸਗੋਂ ਦੂਜਿਆਂ ਲਈ ਵੀ ਮੁਸੀਬਤਾਂ ਸਹੇੜਦੇ ਹਨ। ਇਸ ਦੀ ਤਾਜ਼ਾ ਉਦਾਹਰਣ ਪਟਿਆਲਾ ਸ਼ਹਿਰ ਵਿੱਚ ਇੱਕ ਸਮਾਜ ਸੇਵਕ ਅਤੇ ਕਿਤਾਬਾਂ ਵੇਚਣ ਵਾਲਾ ਵਿਅਕਤੀ ਹੈ। ਜਿਸ ਤੋਂ ਪਟਿਆਲਾ ਵਿੱਚ 31 ਵਿਅਕਤੀ ਕੋਵਿਡ-19 ਪਾਜ਼ਿਟਿਵ ਪਾਏ ਗਏ ਹਨ । ਹੁਣ ਤੁਸੀਂ ਸਾਰੇ ਆਪਣੀ ਸਮਝਦਾਰੀ, ਦੱਸੋ! ਅਗਰ ਇਸ ਤਰਾਂ ਹੀ ਘੁੰਮਣਾ ਹੈ ਅਤੇ ਇੱਕ ਦੂਸਰੇ ਨੂੰ ਮਿਲਣਾ ਹੈ ਤਾਂ ਲਾਕਡਾਉਨ ਦਾ ਕੀ ਫਾਇਦਾ ਹੈ ? ਸਾਡੀ ਜਨਤਾ ਦਾ ਉਹ ਹਾਲ ਹੈ ਕਿ ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ’ ਅਸੀਂ ਆਪਣੇ ਆਪ ਹੀ ਘਰ ਤੋਂ ਬਾਹਰ ਜਾ ਕੇ ਕੋਰੋਨਾ ਵਾਇਰਸ ਨੂੰ ਘਰ ਆਉਣ ਦੀ ਦਾਵਤ ਦੇ ਰਹੇ ਹਾਂ। ਦੇਖੋ! ਜਦੋਂ ਅਸੀਂ ਬਾਹਰ ਜਾ ਰਹੈ ਹਾ ਤਾਂ ਕੋਰੋਨਾ ਸੰਕ੍ਰਮਿਤ ਹੋਣ ਦਾ ਖ਼ਤਰਾ ਅਸੀਂ ਆਪ ਹੀ ਮੁੱਲ ਲੈ ਰਹੇ ਹਾਂ। ਜਿਸ ਤਰ੍ਹਾਂ ਚਾਹੇ ਖਰਬੂਜਾ ਛੁਰੀ ਉੱਪਰ ਗਿਰੇ, ਚਾਹੇ ਖ਼ਰਬੂਜੇ ‘ਤੇ ਛੁਰੀ ਗਿਰੇ, ਨੁਕਸਾਨ ਖਰਬੂਜੇ ਦਾ ਹੀ ਹੈ। ਇਸੇ ਤਰ੍ਹਾਂ ਚਾਹੇ ਪਰਿਵਾਰ ਦਾ ਇੱਕ ਮੈਂਬਰ ਘਰੋਂ ਬਾਹਰ ਜਾਵੇ ,ਚਾਹੇ ਸਾਰਾ ਪਰਿਵਾਰ ਬਾਹਰ ਨਿਕਲੇ ਨੁਕਸਾਨ ਤਾਂ ਸਾਰੇ ਪਰਿਵਾਰ ਦਾ ਹੀ ਹੈ। ਫਿਰ ਕਿਉਂ ਮੌਤ ਨੂੰ ਮਾਸੀ ਸਮਝ ਕੇ ਅਣਗਹਿਲੀ ਵਰਤੀ ਜਾ ਰਹੀ ਹੈ ਜੇ ਜ਼ਿੰਦਗੀ ਹੀ ਨਾ ਰਹੀ ਤਾਂ ਕਿਸ ਨੂੰ ਮਿਲੋਗੇ। ਇਸ ਲਈ ਅਜੇ ਵੀ ਵਕਤ ਹੈ ਸੰਭਲ ਜਾਵੋ ਅਤੇ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਘਰਾਂ ਵਿੱਚ ਰਹੋ । ਕਿਤੇ ਇਹ ਨਾ ਹੋਵੇ ਕਿ ਘਰ ਤਾਂ ਹੋਣ ਪਰ ਘਰ ਦੇ ਮੈਂਬਰ ਹੀ ਨਾ ਹੋਣ । ਸੋ ਖੁਦ ਆਪ ਨਾ ਕਿਸੇ ਨੂੰ ਮਿਲੋ ਅਤੇ ਨਾ ਕਿਸ ਦੇ ਘਰ ਜਾਉ ਅਤੇ ਨਾ ਹੀ ਕਿਸੇ ਨੂੰ ਘਰ ਬੁਲਾਉ।

ਕ੍ਰਿਪਾ ਕਰਕੇ ਡਰੋ ਨਾ ਪ੍ਰਹੇਜ਼ ਕਰੋ। ਸਿਰਫ਼ ਆਪਣਾ ਅਤੇ ਆਪਣਿਆਂ ਦਾ ਖਿਆਲ ਰੱਖੋ ਤੇ ਪ੍ਰਮਾਤਮਾ ‘ਤੇ ਭਰੋਸਾ ਰੱਖੋ। ਜਿਸ ਤਰ੍ਹਾਂ ਹਰ ਇੱਕ ਜਿੰਦੇ ਦੀ ਇੱਕ ਚਾਬੀ ਜ਼ਰੂਰ ਹੁੰਦੀ ਹੈ, ਇਸੇ ਤਰ੍ਹਾਂ ਹਰ ਪ੍ਰੇਸ਼ਾਨੀ ਦਾ ਹੱਲ ਵੀ ਜ਼ਰੂਰ ਹੁੰਦਾ ਹੈ। ਜੇ ਇਹ ਵਾਇਰਸ ਆਇਆ ਹੈ, ਤਾਂ ਇਸ ਦਾ ਇਲਾਜ ਵੀ ਮਿਲ ਜਾਏਗਾ,ਕਿਉਂਕਿ ਲੋੜ ਕਾਢ ਦੀ ਮਾਂ ਹੈ। ਇਸ ਲਈ ਆਪਣੇ ਖੁਦ ਲਈ ਅਤੇ ਆਪਣੇ ਪਰਿਵਾਰ ਦੀ ਭਲਾਈ ਲਈ ਜਨਤਾ ਕਰਫਿਊ ਨਾਲ ਭਾਰਤ ਨੂੰ ਵਾਇਰਸ ਮੁਕਤ ਬਣਾਉਣ ਵਿੱਚ ਆਪਣਾ ਸਹਿਯੋਗ ਦਿਓ। ਜੇਕਰ ਚੀਨ, ਇਟਲੀ ਵਰਗੇ ਦੇਸ਼ਾਂ ਜਿਨ੍ਹਾਂ ਕੋਲ ਸਾਡੇ ਤੋਂ ਜ਼ਿਆਦਾ ਸੁਵਿਧਾਵਾਂ ਹਨ, ਜਦੋਂ ਉਨ੍ਹਾਂ ਦੇ ਹਸਪਤਾਲਾਂ ਦੇ ਹੱਥ ਖੜ੍ਹੇ ਹੋ ਗਏ, ਤਾਂ ਅਸੀਂ ਭਾਰਤੀ ਜਿਨ੍ਹਾਂ ਕੋਲ ਹਾਲੇ ਪੁਰਾਣੀਆਂ ਬਿਮਾਰੀਆਂ ਦੇ ਵੀ ਪੂਰੇ ਇਲਾਜ ਨਹੀਂ, ਇਸ ਵਾਇਰਸ ਦਾ ਮੁਕਾਬਲਾ ਕਿਵੇਂ ਕਰ ਸਕਦੇ ਹਾਂ। ਦੂਜਾ ਸਾਡੇ ਦੇਸ਼ ਵਿੱਚ ਗਰੀਬ ਵਰਗ ਦੀ ਗਿਣਤੀ ਜ਼ਿਆਦਾ ਹੈ। ਜਿਵੇਂ ਕਿ ਝੋਪੜ ਪੱਟੀ ਵਾਲੇ, ਉਹ ਲੋਕ ਜਿਨ੍ਹਾਂ ਕੋਲ ਸਿਰ ਉੱਤੇ ਛੱਤ ਵੀ ਨਹੀਂ। ਕਿੰਨੀ ਸੰਖਿਆ ਵਿੱਚ ਅਜਿਹੇ ਲੋਕ ਨੇ ਜਿਨ੍ਹਾਂ ਦਾ ਘਰ ਹੀ ਸੜਕਾਂ ਦੇ ਕਿਨਾਰੇ ਹਨ। ਜੇਕਰ ਉਹਨਾਂ ਲੋਕ ਵਿੱਚ ਇਹ ਵਾਇਰਸ ਫੈਲ ਗਿਆ ਤਾਂ  ਕਿੰਨਾ ਕੁ ਨੁਕਸਾਨ ਹੋਵੇਗਾ ਇਹ ਤੁਸੀਂ ਸੋਚ ਵੀ ਨਹੀਂ ਸਕਦੇ। ਜੇਕਰ ਇਹ ਵਾਇਰਸ ਸਾਡੇ ਤੋਂ ਵੱਸ ਵਿੱਚ ਨਾ ਕੀਤਾ ਗਿਆ ਤਾਂ ਸਾਡੇ ਹਾਲਾਤ ਵੱਦ ਤੋਂ ਬੱਤਰ ਬਣਨ ਵਿੱਚ  ਦੇਰ ਨਹੀਂ ਲੱਗੇਗੀ। ਜਰਾ ਸੋਚੋ! ਤੇ ਇਹ ਦੱਸੋ, ਵੀ ਤੁਸੀਂ ਲੋਕ ਇਹ ਖਿਲਵਾੜ ਕਰ ਕਿਸ ਨਾਲ ਰਹੇ ਹੋ? ਆਪਣੇ ਅਤੇ ਆਪਣੇ ਪਰਿਵਾਰ ਨਾਲ। ਫਿਰ ਕਿਉਂ ਨਹੀਂ ਕੁਝ ਦਿਨ ਸ਼ੋਸ਼ੇਬਾਜ਼ੀਆਂ ਛੱਡ ਕੇ ਆਪਣੇ ਆਪ ਨੂੰ ਘਰਾਂ ਵਿੱਚ ਲਾਕਡਾਊਨ ਕਰ ਲੈਂਦੇ । ਪਰ ਜੇਕਰ ਅਸੀਂ ਕੁਝ ਦਿਨਾਂ ਲਈ ਆਪਣੇ ਆਪ ਨੂੰ ਘਰਾਂ ਵਿੱਚ ਲਾਕਡਾਊਨ ਕਰ ਲੈਂਦੇ ਹਾਂ ਅਤੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਤਾਂ ਅਸੀਂ ਇਸ ਵਾਇਰਸ ਨੂੰ ਕਾਫੀ ਹੱਦ ਤੱਕ ਖਤਮ ਕਰ ਸਕਦੇ ਹਾਂ ਕਿਉਂਕਿ ਇਸ ਵਾਇਰਸ ਨੂੰ ਜੇਕਰ 12 ਘੰਟੇ ਤੱਕ ਇਨਸਾਨੀ ਸਰੀਰ ਨਾ ਮਿਲੇ ਤਾਂ ਇਹ ਵਾਇਰਸ ਵਾਤਾਵਰਣ ਵਿੱਚ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ । ਪਰ ਅਫਸੋਸ ਕਿ ਜਨਤਾ ਨੂੰ ਅਜੇ ਵੀ ਨਹੀਂ ਸਮਝ ਆ ਰਹੀ। ਅਜੇ ਵੀ ਵਕਤ ਆ ਸਮਝ ਜਾਵੋ ਨਾ ਨਿਕਲੋ ਘਰ ਤੋਂ ਬਾਹਰ। ਸਾਰੇ ਪੜ੍ਹੇ ਲਿਖੇ ਅਨਪੜ੍ਹਾ ਵਾਲੀਆਂ ਹਰਕਤਾਂ ਬੰਦ ਕਰੋ ਅਤੇ ਜਨਤਾ ਕਰਫਿਊ ਦਾ ਸਮਰਥਨ ਕਰੋ।

ਮੈਂ ਇਹ ਸਾਰਾ ਕੁਝ ਇਸ ਲਈ ਲਿਖ ਰਹੀ ਹਾਂ ਕਿ ਸ਼ਾਇਦ ਕਿਸੇ ਨਾ ਕਿਸੇ ਉੱਪਰ ਮੇਰੀਆਂ ਗੱਲਾਂ ਦਾ ਅਸਰ ਹੋ ਜਾਵੇ। ਮੈਂ ਆਪਣੇ ਵੱਲੋਂ ਇਹ ਇਕ ਛੋਟੀ ਜਿਹੀ ਕੋਸ਼ਿਸ਼ ਕਰ ਰਹੀ ਹੈ। ਕਿਤੇ  ਇਹ ਨਾ ਹੋਵੇ ਕਿ ਕੱਲ੍ਹ ਹਾਲਾਤ ਇੰਨੇ ਵਿਗੜ ਜਾਣ ਕੇ ਅਸੀਂ ਆਪਣੇ ਆਪ ਆਪ ਨੂੰ ਸ਼ੀਸ਼ੇ ਵਿੱਚ ਹੀ ਨਾ ਦੇਖ ਸਕੀਏ ਤੇ ਸਾਨੂੰ ਆਪਣੇ ਆਪ ਤੋਂ ਹੀ ਨਫਰਤ ਹੋ ਜਾਵੇ। ਸਭ ਕੁੱਝ ਵਾਪਰਨ ਤੋਂ  ਬਾਅਦ ਇਹ ਸੋਚੀਏ ਕਿ ਕਾਸ਼!  ਮੈਂ  ਪਹਿਲਾਂ ਹੀ ਕੁੱਝ ਨਾ ਕੁੱਝ ਕਦਮ ਚੁਕਿਆਂ ਹੁੰਦਾ। ਸੋ ਸੰਭਲ ਜਾਵੋ! ਨਹੀਂ ਤਾਂ ਉਹ ਕੰਮ ਹੋ ਜਾਵੇਗਾ” ਅਬ ਪਛਤਾਏ ਹੋਤ ਕਿਆ ,ਜਬ ਚਿੜੀਆ ਚੁੱਗ ਗਈ ਖੇਤ।” ਸੋ ਆਉ ਅਸੀਂ  ਸਭ ਮਿਲ ਕੇ ਪ੍ਰਹੇਜ਼ ਕਰੀਏ ਅਤੇ ਪਰਮਾਤਮਾ ਅੱਗੇ ਇਹੀ ਅਰਦਾਸ ਆ ਕਿ ਸਭ ਕੁੱਝ ਜਲਦੀ ਠੀਕ ਹੋ ਜਾਵੇ। ਇਹ ਸਾਡੀ ਸਭ ਦੀ ਸਮੱਸਿਆ ਹੈ ਅਤੇ ਅਸੀਂ ਇਸ ਸਮੱਸਿਆ ਤੋਂ ਸਾਰੇ ਮਿਲ ਕੇ ਹੀ ਨਿਜਾਤ ਪਾ ਸਕਦੇ ਹਾਂ । ਗੰਗਾ ਰਾਮ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਲਾਕਡਾਊਨ ਖੁਲ੍ਹ ਜਾਣ ਤੋਂ ਬਾਅਦ ਵੀ ਕੁੱਝ ਚੀਜ਼ਾਂ ਧਿਆਨ ਵਿੱਚ ਰੱਖਣਾ, ਜਿਵੇਂ ਕਿ:-

  1. ਵਿਦੇਸ਼ੀ ਯਾਤਰਾ 2 ਸਾਲਾਂ ਤੱਕ ਨਾ ਕਰੋ।
  2. 1 ਸਾਲ ਬਾਹਰ ਦਾ ਖਾਣਾ ਨਾ ਖਾਓ।
  3. ਕੋਸ਼ਿਸ਼ ਕਰੋ ਕਿ ਵਿਆਹ ਜਾਂ ਹੋਰ ਅਜਿਹੇ ਸਮਾਰੋਹ ਤੇ ਨਾ ਜਾਓ ਜੋ ਜ਼ਿਆਦਾ ਜਰੂਰੀ ਨਾ ਹੋਵੇ।
  4. ਬੇਲੋੜੀ ਯਾਤਰਾ ਨਾ ਕਰੋ।
  5. ਘੱਟੋ- ਘੱਟ 1 ਸਾਲ ਲਈ ਭੀੜ ਵਾਲੀ ਜਗ੍ਹਾ ਉੱਤੇ ਨਾ ਜਾਉ।
  6. ਸਮਾਜਕ ਦੂਰੀਆਂ ਬਣਾ ਕੇ ਰੱਖੋ।
  7. ਉਸ ਵਿਅਕਤੀ ਤੋਂ ਦੂਰ ਰਹੋ ਜਿਸ ਨੂੰ ਖੰਘ ਹੈ।
  8. ਮੂੰਹ ‘ਤੇ ਮਾਸਕ ਲਗਾ ਕੇ ਰੱਖੋ।
  9. ਮੌਜੂਦਾ ਇਕ ਹਫਤੇ ਵਿਚ ਬਹੁਤ ਸਾਵਧਾਨ ਰਹੋ।
  10. ਸ਼ਾਕਾਹਾਰੀ ਭੋਜਨ ਖਾਉ।
  11. 6 ਮਹੀਨਿਆਂ ਲਈ ਸਿਨੇਮਾ, ਮਾਲ, ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਨਾ ਜਾਓ। ਜੇ ਹੋ ਸਕੇ ਤਾਂ ਪਾਰਕ, ​​ਪਾਰਟੀ, ਆਦਿ ਤੋਂ ਵੀ ਪਰਹੇਜ਼ ਕਰੋ।
  12. ਇਮਿਊਨਟੀ ਵਧਾਓ।
  13. ਨਾਈ ਦੀ ਦੁਕਾਨ ਜਾਂ ਬਿਉਟੀ ਪਾਰਲਰ ਜਾਂਦੇ ਹੋਏ ਬਹੁਤ ਸਾਵਧਾਨ ਰਹੋ।
  14. ਬੇਲੋੜੀਆਂ ਮੁਲਾਕਾਤਾਂ ਤੋਂ ਪਰਹੇਜ਼ ਕਰੋ।
  15. ਕੋਰੋਨਾ ਦੀ ਬਿਮਾਰੀ ਜਲਦੀ ਖ਼ਤਮ ਹੋਣ ਵਾਲੀ ਨਹੀਂ ਹੈ, ਕਿਉਂਕਿਸਾਡੇ ਕੋਲ ਅਜੇ ਤੱਕ ਇਸਦਾ ਕੋਈ ਪੱਕਾ ਇਲਾਜ ਨਹੀਂ। ਇਸ ਲਈ ਇਸ ਦਾ ਅਸਰ 1 ਸਾਲ ਤੱਕ ਨਜ਼ਰ ਆਵੇਗਾ। ਇਸ ਨੇ ਸਾਰੇ ਸੰਸਾਰ ਦੀ ਮਾਨਸਿਕ,ਆਰਥਿਕ ਅਤੇ ਸਮਾਜਿਕ ਅਵਸਥਾ ਨੂੰ ਤਹਿਸ-ਨਹਿਸ ਕਰ ਦਿੱਤਾ ਹੈ ਜਿਸ ਨੂੰ ਕਿ ਸੰਭਲਣ ਲਈ ਇੱਕ ਸਾਲ ਤੱਕ ਦਾ ਸਮਾਂ ਵੀ ਲੱਗ ਸਕਦਾ ਹੈ।

ਮਿਲਣਾ ਚਾਹੁੰਦੇ ਹੋ ਜੇ ਲੰਮੇ ਸਮੇਂ ਲਈ,

ਤਾਂ ਮਿਲਣਾ ਛੱਡ ਦਿਓ ਥੋੜ੍ਹੇ ਸਮੇਂ ਲਈ।

ਜ਼ਿੰਦਗੀ ਜਿਉਣੀ ਚਾਹੁੰਦੇ ਹੋ ਜੇ ਪਰਿਵਾਰਾਂ ਦੇ ਨਾਲ

ਤਾਂ ਕੁੱਝ ਦਿਨਾਂ ਲਈ  ਇਕਾਂਤਵਾਸ ਹੋ ਜੋ ਪਰਿਵਾਰਾਂ ਦੇ ਨਾਲ।

ਮੌਜਾਂ ਮਾਨਣੀਆਂ ਜੇ ਇਸ ਰੰਗਲੀ ਦੁਨੀਆਂ ਦੀਆਂ

ਤਾ ਕੁੱਝ ਕੁ ਦਿਨਾਂ ਲਈ ਹਨੇਰਿਆਂ ਨਾਲ ਝੁਲ ਜਾ।

ਆਵੇਗਾ ਖੁਸ਼ੀਆਂ ਚਾਨਣ ਇਕ ਦਿਨ ਜ਼ਰੂਰ।

ਬਸ ਕੁੱਝ ਦਿਨਾਂ ਦੇ ਲਈ ਤੂੰ ਇਹ ਮੌਜ ਮਸਤੀ ਭੁਲ ਜਾਹ।

ਸਭ ਰਿਸ਼ਤੇ-ਨਾਤੇ, ਦੋਸਤ-ਮਿੱਤਰ ਤਾਂ ਹੀ ਨੇ ਜੇ ਤੇਰੇ ਵਿੱਚ ਜਾਨ ਏ।

ਇਹ ਤਾਂ ਸਾਰੇ ਕਹਿੰਦੇ ਜਾਨ ਨਾਲ ਜਹਾਨ ਏ,

ਫਿਰ ਤੂੰ  ਕਿਉਂ ਕਮਲਾ ਹੋਇਆ ਬਾਹਰ ਫਿਰਦਾ,

ਬਾਹਰ ਤੇ ਲਾਕਡਾਉਨ ਏ।

ਸੁਧਰ ਜਾ ! ਸੰਭਲ ਜਾ!

ਨਹੀਂ ਤਾਂ ਕਰੋਨਾ ਐਸੀ ਮੌਤ ਮਾਰੇਗਾ।

ਫਿਰ  ਇਹ ਵੇਲਾ ਨਾ ਹੱਥ ਤੇਰੇ ਆਵੇਗਾ ।

ਸੰਪਰਕ : 9872178404

Share This Article
Leave a Comment