ਚੰਡੀਗੜ੍ਹ ਨੇ ਵੱਡੀ ਮਾਤਰਾ ‘ਚ ਫੜੀ ਨਜਾਇਜ਼ ਸ਼ਰਾਬ: 4 ਗ੍ਰਿਫਤਾਰ, ਗੋਦਾਮ ‘ਚ ਕਰਨ ਲੱਗੇ ਸੀ ਸ਼ਿਫਟ

Prabhjot Kaur
2 Min Read

ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਦੀ ਟੀਮ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਵਲੋਂ ਲਗਭਗ 80 ਲੱਖ ਰੁਪਏ ਦੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਚਾਰ ਵਿਅਕਤੀਆਂ ਨੂੰ ਨਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ। ਜਿਸ ਦੇ ਖਿਲਾਫ ਪੁਲਿਸ ਨੇ ਸੈਕਟਰ-17 ਥਾਣੇ ‘ਚ ਧਾਰਾ 61-1-14 ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮੁਹਾਲੀ ਫੇਜ਼-11 ਵਾਸੀ ਰਾਕੇਸ਼ ਕੁਮਾਰ, ਯੂਪੀ ਵਾਸੀ ਨਵੀਨ, ਸੰਤ ਪ੍ਰਕਾਸ਼ ਅਤੇ ਹਰਿਆਣਾ ਵਾਸੀ ਕਰਮਬੀਰ ਸਿੰਘ ਵਜੋਂ ਹੋਈ ਹੈ।

ਪੁਲਿਸ ਨੇ ਕੁੱਲ 640 ਅੰਗਰੇਜ਼ੀ ਸ਼ਰਾਬ/ਵਾਈਨ ਅਤੇ 2468 ਵੱਖ-ਵੱਖ ਬਰਾਂਡਾਂ ਦੀ ਬੀਅਰ ਦੇ ਬਰਾਮਦ ਕੀਤੀ ਹੈ। ਜਿਸ ਨੂੰ ਬੇਸਮੈਂਟ ਵੇਅਰਹਾਊਸ/ਬੇਸਮੈਂਟ SCO ਨੰਬਰ 2469, ਸੈਕਟਰ 22/C ਵਿੱਚ ਰੱਖਿਆ ਗਿਆ ਸੀ।

ਸੈਕਟਰ-22 ਵਿੱਚ ਆਪਰੇਸ਼ਨ ਸੈੱਲ ਦਾ ਛਾਪਾ

ਜਾਣਕਾਰੀ ਅਨੁਸਾਰ ਚੰਡੀਗੜ੍ਹ ਆਪ੍ਰੇਸ਼ਨ ਸੈੱਲ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-22 ਸਥਿਤ ਬੇਸਮੈਂਟ ‘ਚ ਵੱਡੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਪਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉੱਥੇ ਛਾਪਾ ਮਾਰਿਆ ਤਾਂ ਦੇਖਿਆ ਕਿ ਉਥੇ ਸ਼ਰਾਬ ਦੀਆਂ ਕਈ ਪੇਟੀਆਂ ਪਈਆਂ ਸਨ। ਜਦੋਂ ਪੁਲਿਸ ਨੇ ਉਥੇ ਮੌਜੂਦ ਲੋਕਾਂ ਤੋਂ ਪਰਮਿਟ ਜਾਂ ਲਾਇਸੰਸ ਮੰਗੇ ਤਾਂ ਉਹ ਵਿਖਾ ਨਹੀਂ ਸਕੇ, ਜਿਸ ਤੋਂ ਬਾਅਦ ਪੁਲਿਸ ਨੇ ਸ਼ਰਾਬ ਦੀਆਂ ਸਾਰੀਆਂ ਪੇਟੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ |

- Advertisement -

ਸੈਕਟਰ-35 ਦੇ ਗੋਦਾਮ ਵਿੱਚ ਸ਼ਿਫਟ ਕੀਤੀ ਜਾਣੀ ਸੀ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਬਰਾਮਦ ਕੀਤੀ ਨਾਜਾਇਜ਼ ਸ਼ਰਾਬ ਸੈਕਟਰ-35 ਸਥਿਤ ਇੱਕ ਗੋਦਾਮ ਵਿੱਚ ਭੇਜੀ ਜਾਣੀ ਸੀ। ਹੁਣ ਪੁਲਿਸ ਸੈਕਟਰ-35 ਸਥਿਤ ਗੋਦਾਮ ਦਾ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ। ਇਹ ਕਿਸਦਾ ਗੋਦਾਮ ਹੈ, ਪੁਲਿਸ ਫੜੇ ਗਏ ਮੁਲਜ਼ਮਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਕਿ ਉਹ ਇਸ ਤੋਂ ਪਹਿਲਾਂ ਕਿੰਨੀ ਨਾਜਾਇਜ਼ ਸ਼ਰਾਬ ਸਪਲਾਈ ਕਰ ਚੁੱਕੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment