Home / ਮਨੋਰੰਜਨ ਤੇ ਜੀਵਨ ਢੰਗ / ਜੇਕਰ ਤੁਹਾਡਾ ਬੱਚਾ ਹੈ ਬਹੁਤ ਸ਼ਰਾਰਤੀ ਤਾਂ ਉਹ ADHD ਮਾਨਸਿਕ ਸਮੱਸਿਆ ਨਾਲ ਹੋ ਸਕਦਾ ਹੈ ਪੀੜਤ?

ਜੇਕਰ ਤੁਹਾਡਾ ਬੱਚਾ ਹੈ ਬਹੁਤ ਸ਼ਰਾਰਤੀ ਤਾਂ ਉਹ ADHD ਮਾਨਸਿਕ ਸਮੱਸਿਆ ਨਾਲ ਹੋ ਸਕਦਾ ਹੈ ਪੀੜਤ?

ਨਿਊਜ਼ ਡੈਸਕ : ਬਹੁਤ ਸਾਰੇ ਬੱਚੇ ਸੁਭਾਅ ਤੋਂ ਬਹੁਤ ਸ਼ਰਾਰਤੀ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਤਰ੍ਹਾਂ ਦੇ ਬੱਚੇ ਇੱਕ ਮਾਨਸਿਕ ਸਮੱਸਿਆ ਦਾ ਸ਼ਿਕਾਰ ਹੁੰਦੇ ਹਨ। ਜਿਸ ਨੂੰ ਮੈਡੀਕਲ ਭਾਸ਼ਾ ‘ਚ ‘ਅਟੈਂਸ਼ਨ ਡਿਫੈਸ਼ਿਏਟ ਹਾਈਪਰਐਕਟਿਵ ਡਿਸਆਰਡਰ (Attention Deficient Hyperactive Disorder (ADHD) ਕਹਿੰਦੇ ਹਨ।

ਅਜਿਹੇ ‘ਚ ਤੁਹਾਡੇ ਮਨ ‘ਚ ਇਹ ਸਵਾਲ ਜ਼ਰੂਰ ਪੈਦਾ ਹੋਵੇਗਾ ਕਿ ਬੱਚੇ ਦੀ ਸ਼ਰਾਰਤਾਂ ਉਸ ਦੇ ਮਾਨਸਿਕ ਵਿਕਾਸ ‘ਤੇ ਕਿਸ ਤਰ੍ਹਾਂ ਪ੍ਰਭਾਵ ਪਾ ਸਕਦੀਆਂ ਹਨ? ਅਜਿਹਾ ਇਸ ਲਈ ਹੁੰਦਾ ਹੈ ਕਿਉਂ ਕਿ ਇਕਾਗਰਤਾ ਦੀ ਘਾਟ ਕਾਰਨ ਬੱਚਾ ਕਿਸੇ ਇੱਕ ਕੰਮ ਵਿੱਚ ਆਪਣਾ ਧਿਆਨ ਕੇਂਦ੍ਰਤ ਨਹੀਂ ਕਰ ਪਾਉਂਦਾ ਅਤੇ ਇਸ ਕਾਰਨ ਹੀ ਉਹ ਆਪਣੀ ਯੋਗਤਾ ਦੀ ਸਹੀ ਵਰਤੋਂ ਵੀ ਨਹੀਂ ਕਰ ਪਾਉਂਦਾ।

ਜੇਕਰ ਬਚਪਨ ਦੌਰਾਨ ਬੱਚੇ ਦੀ ਇਸ ਸਮੱਸਿਆ ਦਾ ਧਿਆਨ ਨਹੀਂ ਰੱਖਿਆ ਜਾਂਦਾ ਤਾਂ ਇਹ ਸਮੱਸਿਆ ਉਸ ਨੂੰ ਟੀਨੇਜ ਤਕ ਪਰੇਸ਼ਾਨ ਕਰ ਸਕਦੀ ਹੈ। ਜਦੋਂ ਕਿ ਕੁਝ ਬੱਚਿਆਂ ਨੂੰ ਇਹ ਸਮੱਸਿਆ 25 ਸਾਲ ਦੀ ਉਮਰ ਤਕ ਵੀ ਪ੍ਰ਼ਭਾਵਿਤ ਕਰ ਸਕਦੀ ਹੈ। ਇਸ ਉਮਰ ‘ਚ ‘ਅਟੈਂਸ਼ਨ ਡਿਫੈਸ਼ਿਏਟ ਹਾਈਪਰਐਕਟਿਵ ਡਿਸਆਰਡਰ (Attention Deficient Hyperactive Disorder (ADHD) ਦੇ ਕਾਰਨ ਬੱਚਾ ਕਿਸੇ ਵੀ ਕੰਮ ‘ਤੇ ਆਪਣਾ ਧਿਆਨ ਕੇਂਦ੍ਰਿਤ ਨਹੀਂ ਕਰ ਪਾਉਂਦਾ।

ਬੱਚਾ ਇਨ੍ਹਾਂ ਸਮੱਸਿਆ ਦਾ ਹੋ ਸਕਦਾ ਹੈ ਸ਼ਿਕਾਰ

ਐਂਟੇਸ਼ਨ ਡਿਫੈਸ਼ਿਏਟਰੈਂਸ਼ੀਅਲ ਹਾਈਪ੍ਰੈਕਟਿਵ ਡਿਸਆਰਡਰ ਬੱਚੇ ਦੀ ਨਵੀਆਂ ਚੀਜ਼ਾਂ ਸਿੱਖਣ ਦੀ ਯੋਗਤਾ ਨੂੰ ਰੋਕਦਾ ਹੈ। ਇਹ ਇਸ ਲਈ ਕਿਉਂਕਿ ਜਦੋਂ ਕੋਈ ਬੱਚਾ ਇਕ ਕੰਮ ਕਰ ਰਿਹਾ ਹੈ, ਤਾਂ ਉਹ ਇਸ ‘ਤੇ ਕੁਝ ਮਿੰਟਾਂ ਲਈ ਧਿਆਨ ਕੇਂਦ੍ਰਿਤ ਕਰਨ ਦੇ ਯੋਗ ਹੁੰਦਾ ਹੈ ਅਤੇ ਫਿਰ ਉਸਦਾ ਮਨ ਕੁਝ ਹੋਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਇਸ ਦੇ ਨਾਲ ਹੀ ਉਸਦਾ ਧਿਆਨ ਤੀਜੇ ਕੰਮ ਵੱਲ ਚਲਾ ਜਾਂਦਾ ਹੈ। ਅਜਿਹੀ ਸਥਿਤੀ ‘ਚ ਅਸੀਂ ਸੋਚਦੇ ਹਾਂ ਕਿ ਬੱਚਾ ਸ਼ਰਾਰਤ ਕਰ ਰਿਹਾ ਹੈ ਪਰ ਅਸਲ ‘ਚ ਉਹ ਮਾਨਸਿਕ ਤੌਰ ‘ਤੇ ਬੇਚੈਨ ਹੋ ਰਿਹਾ ਹੁੰਦਾ ਹੈ।

ਇਸ ਉਮਰ ਵਿੱਚ ਦਿਖਾਈ ਦਿੰਦੇ ਹਨ ਲੱਛਣ

ਏਡੀਐਚਡੀ (‘ਅਟੈਂਸ਼ਨ ਡਿਫੈਸ਼ਿਏਟ ਹਾਈਪਰਐਕਟਿਵ ਡਿਸਆਰਡਰ (Attention Deficient Hyperactive Disorder) ਤੋਂ ਪੀੜਤ ਬੱਚਿਆਂ ਅਤੇ ਸ਼ਰਾਰਤੀ ਬੱਚਿਆਂ ‘ਚ ਮਾਮੂਲੀ ਜਿਹਾ ਅੰਤਰ ਹੁੰਦਾ ਹੈ। ਪਰ ਮਾਤਾ-ਪਿਤਾ ਲਈ ਇਸ ਅੰਤਰ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਇਸ ਬਿਮਾਰੀ ਦੇ ਲੱਛਣ ਆਮ ਤੌਰ ‘ਤੇ 3 ਤੋਂ 4 ਸਾਲ ਦੀ ਉਮਰ ਦੇ ਬੱਚੇ ਵਿਚ ਦਿਖਾਈ ਦੇਣਾ ਸ਼ੁਰੂ ਹੋ ਜਾਂਦੇ ਹਨ। ਖਾਸ ਗੱਲ ਇਹ ਹੈ ਕਿ ਜ਼ਿਆਦਾਤਰ ਬੱਚਿਆਂ ਵਿਚ 12 ਤੋਂ 13 ਸਾਲ ਦੀ ਉਮਰ ਤੱਕ ਜਦ ਕਿ ਕੁਝ ਮਾਮਲਿਆਂ ਵਿੱਚ ਇਹ ਲੱਛਣ 25 ਸਾਲ ਦੀ ਉਮਰ ਤੱਕ ਦੇ ਵਿਅਕਤੀ ‘ਚ ਦਿਖਾਈ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਸਮੱਸਿਆ ਇਹ ਹੈ ਕਿ ਜਿਸ ਉਮਰ ਵਿੱਚ ਬੱਚੇ ਦੀ ਤੰਦਰੁਸਤ ਜ਼ਿੰਦਗੀ ਦੀ ਨੀਂਹ ਰੱਖੀ ਜਾਂਦੀ ਹੈ, ਉਸ ਉਮਰ ਵਿੱਚ ਬੱਚਾ ਇੱਕ ਇਸ ਬੇਚੈਨੀ ਨਾਲ ਜੀ ਰਿਹਾ ਹੁੰਦਾ ਹੈ। ਏਡੀਐਚਡੀ ਵਾਲੇ ਬੱਚੇ ਧਿਆਨ ਕੇਂਦ੍ਰਤ ਨਾ ਕਰਨ ਕਰਕੇ ਇਕੋ ਚੀਜ਼ ਸਿੱਖਣ ਵਿਚ ਬਹੁਤ ਸਾਰਾ ਸਮਾਂ ਲੈਂਦੇ ਹਨ। ਉਹ ਵਾਰ-ਵਾਰ ਉਹੀ ਗ਼ਲਤੀਆਂ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੁੰਦਾ। ਜਿਸ ਕਾਰਨ ਏਡੀਐਚਡੀ ਵਾਲੇ ਬੱਚੇ ਧਿਆਨ ਕੇਂਦ੍ਰਤ ਨਾ ਕਰਨ ਕਰਕੇ ਇਕੋ ਚੀਜ਼ ਸਿੱਖਣ ਵਿਚ ਬਹੁਤ ਸਾਰਾ ਸਮਾਂ ਲੈਂਦੇ ਹਨ। ਉਹ ਵਾਰ-ਵਾਰ ਉਹੀ ਗ਼ਲਤੀਆਂ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੁੰਦਾ। ਜਿਸ ਕਰਕੇ ਕਈ ਵਾਰ ਅਧਿਆਪਕ ਜਾਂ ਮਾਪੇ ਉਨ੍ਹਾਂ ਨੂੰ ਉਨ੍ਹਾਂ ਤੇ ਗੁੱਸੇ ਹੋਣਾ ਸ਼ੁਰੂ ਹੋ ਜਾਂਦੇ ਹਨ।

ਕੁਝ ਖਾਸ ਲੱਛਣ

ਇਹ ਸੱਚ ਹੈ ਕਿ ਇਸ ਬਿਮਾਰੀ ਤੋਂ ਪੀੜਤ ਬੱਚੇ ਕਿਸੇ ਇੱਕ ਚੀਜ ਤੇ ਧਿਆਨ ਕੇਂਦਰਿਤ ਕਰਨ ਦੇ ਅਯੋਗ ਹੁੰਦੇ ਹਨ ਪਰ ਉਹ ਆਪਣੇ ਅੰਦਰ ਇੰਨੀ ਐਨਰਜੀ ਮਹਿਸੂਸ ਕਰਦੇ ਹਨ ਕਿ ਉਹ ਬਹੁਤ ਸਾਰੇ ਕੰਮਾਂ ਨੂੰ ਇੱਕ ਸਾਥ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ।

ਇਸ ਬਿਮਾਰੀ ਨਾਲ ਪੀੜਤ ਬੱਚੇ ਬਹੁਤ ਚਿੜਚਿੜੇ ਹੁੰਦੇ ਹਨ ਅਤੇ ਚੁੱਪ ਚਾਪ ਬੈਠਣਾ ਉਨ੍ਹਾਂ ਦੇ ਕੰਟਰੋਲ ‘ਚ ਨਹੀਂ ਹੁੰਦਾ। ਅਜਿਹੇ ਬੱਚੇ ਪੂਰਾ ਦਿਨ ਸ਼ਰਾਰਤਾਂ ਜਾਂ ਖੇਡਦੇ ਟੱਪਦੇ ਰਹਿੰਦੇ ਹਨ ਅਤੇ ਹਰ ਸਮੇਂ ਇਨ੍ਹਾਂ ਦਾ ਐਨਰਜੀ ਪੱਧਰ ਵੀ ਉੱਚਾ ਰਹਿੰਦਾ ਹੈ।

ਇਹ ਬੱਚੇ ਬਹੁਤ ਐਕਟਿਵ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਬਹੁਤ ਤੇਜ਼ ਚਲਦਾ ਹੈ ਪਰ ਇਸਦੇ ਬਾਵਜੂਦ ਉਹ ਪੜ੍ਹਾਈ ਵਿੱਚ ਤੇਜ਼ ਨਹੀਂ ਹੁੰਦੇ। ਭਾਵ ਜਿਨ੍ਹਾਂ ਉੱਚਾ ਉਨ੍ਹਾਂ ਦਾ ਆਈਕਿਯੂ ਪੱਧਰ ਹੁੰਦਾ ਹੈ ਉਨੇ ਵਧੀਆਂ ਤਰੀਕੇ ਨਾਲ ਉਹ ਪੜ੍ਹਾਈ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ।

ਇਸ ਦੇ ਇਲਾਵਾ ਏਡੀਐਚਡੀ ਤੋਂ ਪੀੜਤ ਬੱਚੇ ਆਪਣੇ ਸਮਾਨ ਦੀ ਸੰਭਾਲ ਕਰਨ ਦੇ ਅਯੋਗ ਹੁੰਦੇ ਹਨ। ਜਿਸ ਤਰ੍ਹਾਂ ਬਾਕੀ ਬੱਚੇ ਆਪਣੇ ਸਮਾਨ ਜਾਂ ਖਿਡੌਣੇ ਆਦਿ ਦੀ ਸੰਭਾਲ ਰੱਖਦੇ ਹਨ ਇਸ ਦੇ ਉਲਟ ਏਡੀਐਚਡੀ ਵਾਲੇ ਬੱਚੇ ਅਕਸਰ ਆਪਣੇ ਖਿਡੌਣੇ, ਸਕੂਲ ਬੈਗ, ਕਿਤਾਬਾਂ, ਬੋਤਲਾਂ ਆਦਿ ਸਮਾਨ ਦੀ ਸੰਭਾਲ ਘੱਟ ਰੱਖਦੇ ਹਨ ਤੇ ਆਪਣੇ ਸਮਾਨ ਨੂੰ ਜਲਦੀ ਗੁਆ ਦਿੰਦੇ ਹਨ।

ਇਲਾਜ

ਏਡੀਐਚਡੀ ਬਿਮਾਰੀ ਨਾਲ ਪੀੜਤ ਬੱਚਿਆਂ ਦਾ ਇਲਾਜ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਬੱਚੇ ‘ਚ ਅਜਿਹੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਹਾਨੂੰ ਤੁਰੰਤ ਕਿਸੇ ਬਾਲ ਰੋਗ ਵਿਗਿਆਨੀ ਜਾਂ ਮਾਨਸਿਕ ਰੋਗਾਂ ਦੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਇਸ ਦੇ ਨਾਲ ਹੀ ਜੇਕਰ ਰਵੱਈਆ ਥੈਰੇਪੀ, ਕਾਊਂਸਨਿੰਗ (ਸਲਾਹ-ਮਸ਼ਵਰੇ) ਦੀ ਸਹਾਇਤਾ ਨਾਲ ਅਜਿਹੇ ਬੱਚਿਆਂ ਦੀ ਪਰਵਰਿਸ਼ ਕੀਤੀ ਜਾ ਸਕਦੀ ਹੈ। ਇਸ ਨਾਲ ਉਹ ਜ਼ਿੰਦਗੀ ਵਿਚ ਮਾਨਸਿਕ ਤੌਰ ‘ਤੇ ਫਿੱਟ ਰਹਿ ਸਕਦੇ ਹਨ ਤੇ ਆਪਣੇ ਕੰਮ ‘ਚ ਤਰੱਕੀ ਕਰ ਸਕਦੇ ਹਨ।

Check Also

ਬੰਗਾਲ ਦੇ ਮਸ਼ਹੂਰ ਕਵੀ ਦਾ ਹੋਇਆ ਦਿਹਾਂਤ

ਕੋਲਕਾਤਾ :- ਬੰਗਾਲ ਦੇ ਮਸ਼ਹੂਰ ਕਵੀ ਸ਼ੰਖ ਘੋਸ਼ ਦਾ ਬੀਤੇ ਬੁੱਧਵਾਰ ਸਵੇਰੇ ਦੇਹਾਂਤ ਹੋ ਗਿਆ। …

Leave a Reply

Your email address will not be published. Required fields are marked *