ਜੇ ਤੁਸੀਂ ਵੀ ਕਰਦੇ ਹੋ ਖ਼ੁਦ ਨੂੰ ਪਿਆਰ ਤਾਂ ਰੋਜ ਖਾਓ ਸੇਬ, ਸਿਹਤ ਦੇ ਨਾਲ ਨਾਲ ਦਿਮਾਗ ਦਾ ਵੀ ਰੱਖੇ ਖਿਆਲ

TeamGlobalPunjab
1 Min Read

ਨਿਊਜ਼ ਡੈਸਕ : ਅਕਸਰ ਕਿਹਾ ਜਾਂਦਾ ਹੈ ਕਿ ਰੋਜ਼ਾਨਾ ਇਕ ਸੇਬ ਖਾਣ ਵਾਲੇ ਵਿਅਕਤੀ ਨੂੰ ਕਦੇ ਡਾਕਟਰ ਦੇ ਕੋਲ ਨਹੀਂ ਜਾਣਾ ਪੈਂਦਾ ਹੈ, ਉਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਸੇਬ ਖਾਣ ਵਾਲੇ ਲੋਕ ਕਿਸੀ ਦੂਸਰੇ ਗ੍ਰਹਿ ’ਤੇ ਜੀਵਨ ਬਤੀਤ ਕਰਦੇ ਹਨ, ਜਿਥੇ ਉਹ ਹਮੇਸ਼ਾ ਸਿਹਤਮੰਦ ਰਹਿੰਦਾ ਹੈ। ਇਸਤੋਂ ਪਹਿਲਾਂ ਵੀ ਕਈ ਖੋਜਾਂ ’ਚ ਇਹ ਖ਼ੁਲਾਸਾ ਹੋ ਚੁੱਕਾ ਹੈ ਕਿ ਸੇਬ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ।

ਦੱਸਣਯੋਗ ਹੈ ਕਿ ਇਕ ਖੋਜ ’ਚ ਇਹ ਦੱਸਿਆ ਗਿਆ ਹੈ ਕਿ ਸੇਬ ਖਾਣ ਨਾਲ ਯਾਦ ਸ਼ਕਤੀ ਵੱਧਦੀ ਹੈ। ਖੋਜ ਅਨੁਸਾਰ ਸੇਬ ’ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਦਿਮਾਗ ਲਈ ਫਾਇਦੇਮੰਦ ਹੁੰਦੇ ਹਨ। ਇਸ ਨਾਲ ਅਲਜ਼ਾਈਮਰ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।

ਖੋਜ ਦੀ ਮੰਨੀਏ ਤਾਂ ਸੇਬ ’ਚ ਫਾਈਟੋਨਿਊਟ੍ਰੀਐਂਟਸ ਪਾਏ ਜਾਂਦੇ ਹਨ। ਫਾਈਟੋਨਿਊਟ੍ਰੀਐਂਟਸ ਅਜਿਹੇ ਕੁਦਰਤੀ ਤੱਤ ਹੁੰਦੇ ਹਨ, ਜੋ ਸਬਜ਼ੀਆਂ, ਫਲ਼ਾਂ, ਸਾਬਤ ਦਾਲਾਂ ਤੇ ਅਨਾਜਾਂ ’ਚ ਪਾਏ ਜਾਂਦੇ ਹਨ। ਇਹ ਨਿਊਟ੍ਰੀਸ਼ਸ ਦੇ ਨਾਲ ਮਿਲ ਕੇ ਕੰਮ ਕਰਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ।

ਦੱਸ ਦਈਏ ਇਸ ਪ੍ਰਕਿਰਿਆ ਨੂੰ ਨਿਊਰੋਜੇਨੇਸਿਸ ਕਿਹਾ ਜਾਂਦਾ ਹੈ। ਨਿਊਰਾਨਸ ਇਕ ਉਤੇਜਨਿਕ ਸੈੱਲ ਹੈ। ਇਸਦਾ ਕੰਮ ਦਿਮਾਗ ਤੋਂ ਸੂਚਨਾ ਦਾ ਆਦਾਨ-ਪ੍ਰਦਾਨ ਕਰਨਾ ਹੈ। ਨਾਲ ਹੀ ਇਹ ਸਰੀਰ ਦੇ ਸਾਰੇ ਹਿੱਸਿਆਂ ’ਚ ਇਲੈਕਟ੍ਰਾਨਿਕਸ ਸਿਗਨਲਸ ਭੇਜਦੇ ਹਨ।

- Advertisement -

TAGGED: , ,
Share this Article
Leave a comment