ਨਿਊਜ਼ ਡੈਸਕ : ਅੰਡਾ ਪ੍ਰੋਟੀਨ ਦਾ ਮੁੱਖ ਸਰੋਤ ਹੈ। ਇਸ ਲਈ ਅੰਡੇ ਦਾ ਸੇਵਨ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਜੇਕਰ ਅੰਡੇ ਦੀ ਗੱਲ ਕਰੀਏ ਤਾਂ ਨੌਜਵਾਨ ਸਭ ਤੋਂ ਵੱਧ ਅੰਡਾ ਖਾਣਾ ਪਸੰਦ ਕਰਦੇ ਹਨ। ਨੌਜਵਾਨ ਵਰਗ ਆਪਣੇ ਮਸਲਜ਼ ਬਣਾਉਣ ਲਈ ਅੰਡੇ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰਦੇ ਹਨ। ਇਸ ਲਈ ਜੇਕਰ ਤੁਸੀਂ ਵੀ ਅੰਡਾ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜਾਣੋ ਇਨ੍ਹਾਂ ਖਾਸ ਧਿਆਨਯੋਗ ਗੱਲਾਂ ਬਾਰੇ…
ਇੱਕ ਅੰਡਾ ਖਾਣ ਦੇ ਅਨੇਕਾਂ ਫਾਇਦੇ
ਹਰ ਰੋਜ਼ ਇੱਕ ਅੰਡੇ ਦਾ ਸੇਵਨ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਪਰ ਅੱਜ ਕੱਲ ਗਰਮੀ ਦਾ ਮੌਸਮ ਆਪਣੇ ਜ਼ੋਰਾ ‘ਤੇ ਹੈ। ਇਸ ਲਈ ਅਜਿਹੇ ‘ਚ ਤੁਹਾਨੂੰ ਅੰਡੇ ਦਾ ਸੇਵਨ ਇੱਕ ਦਿਨ ਛੱਡ ਕੇ ਕਰਨਾ ਚਾਹੀਦਾ ਹੈ। ਕਿਉਂਕਿ ਲੌਕਡਾਊਨ ਕਾਰਨ ਲੋਕ ਆਪਣੇ ਘਰਾਂ ‘ਚ ਬੰਦ ਹਨ ਤੇ ਇਸ ਦੌਰਾਨ ਉਹ ਜਿੰਮ ਜਾਂ ਪਾਰਕ ਕਸਰਤ ਲਈ ਵੀ ਨਹੀਂ ਜਾ ਰਹੇ। ਅਜਿਹੀ ਸਥਿਤੀ ‘ਚ ਅੰਡੇ ਨੂੰ ਹਜ਼ਮ ਕਰਨ ‘ਚ ਦਿੱਕਤ ਪੇਸ਼ ਆ ਸਕਦੀ ਹੈ।
ਹਾਲਾਂਕਿ ਅੰਡਾ ਖਾਣ ਨਾਲ ਸਰੀਰ ਨੂੰ ਭਰਪੂਰ ਮਾਤਰਾ ‘ਚ ਪ੍ਰੋਟੀਨ ਮਿਲਦਾ ਹੈ। ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ਵੱਡੀ ਮਾਤਰਾ ‘ਚ ਪ੍ਰੋਟੀਨ ਨਾਲ ਹੀ ਬਣੀਆਂ ਹੁੰਦੀਆਂ ਹਨ। ਪਰ ਜੇਕਰ ਅੰਡੇ ਵਿਚਲੇ ਪ੍ਰੋਟੀਨ ਦਾ ਸਹੀ ਮਾਤਰਾ ‘ਚ ਲਾਭ ਉਠਾਉਣਾ ਹੈ ਤਾਂ ਅਜਿਹੇ ‘ਚ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਅੰਡਾ ਖਾਣ ਤੋਂ ਬਾਅਦ ਉਹ ਚੰਗੀ ਤਰ੍ਹਾਂ ਹਜ਼ਮ ਹੋ ਸਕੇ ਤੇ ਸਾਡੇ ਸਰੀਰ ਦਾ ਪਾਚਨ ਤੰਤਰ ਵੀ ਮਜ਼ਬੂਤ ਬਣਿਆ ਰਹੇ। ਦਿਨ ‘ਚ ਸਿਫਰ ਇੱਕ ਅੰਡਾ ਹੀ ਖਾਓ। ਇੱਕ ਤੋਂ ਵੱਧ ਅੰਡੇ ਦਾ ਸੇਵਨ ਤੁਹਾਡੇ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ।
ਪੋਸ਼ਣ ਅਤੇ ਐਨਰਜੀ ਨਾਲ ਭਰਪੂਰ ਹੈ ਅੰਡਾ
ਅੰਡਾ ਸਰੀਰ ਨੂੰ ਜ਼ਰੂਰੀ ਪੋਸ਼ਣ ਅਤੇ ਐਨਰਜੀ ਪ੍ਰਦਾਨ ਕਰਦਾ ਹੈ। ਜਿਸ ਨਾਲ ਅਸੀਂ ਜ਼ਿਆਦਾ ਕੰਮ ਕਰਨ ਤੋਂ ਬਾਅਦ ਵੀ ਥਕਾਵਟ ਮਹਿਸੂਸ ਨਹੀਂ ਕਰਦੇ। ਹਾਈ ਪ੍ਰੋਟੀਨ ਅਤੇ ਰਿੱਚ ਨਿਊਟਰੀਸ਼ਨ ਨਾਲ ਭਰਪੂਰ ਡਾਇਟ ਨੂੰ ਹਜ਼ਮ ਕਰਨ ‘ਚ ਸਰੀਰ ਦਾ ਵੱਧ ਜੋਰ ਲੱਗਦਾ ਹੈ ਜਿਸ ਨਾਲ ਸਾਡਾ ਇਮਿਊਨ ਸਿਸਟਮ ਵਿਗੜ ਸਕਦਾ ਹੈ। ਇਸ ਲਈ ਸਿਹਤਮੰਦ ਸਰੀਰ ਲਈ ਸਾਡੇ ਇਮਿਊਨ ਸਿਸਟਮ ਦਾ ਠੀਕ ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਦਿਨ ਭਰ ਕੋਈ ਕਸਰਤ , ਯੋਗਾ ਜਾਂ ਕੋਈ ਹੋਰ ਭਾਰੀ ਮਿਹਨਤ ਵਾਲਾ ਕੰਮ ਨਹੀਂ ਕਰਦੇ ਤਾਂ ਤੁਹਾਨੂੰ ਰੋਜ਼ਾਨਾ ਅੰਡਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਜਿਹੜੇ ਲੋਕ ਹਰ ਰੋਜ਼ ਫਾਸਟ-ਫੂਡ ਜਾਂ ਡੇਅਰੀ ਪ੍ਰਾਡੈਕਟ (ਹਾਈ ਪ੍ਰੋਟੀਨ) ਖਾਣ ਦੇ ਨਾਲ-ਨਾਲ ਰੋਜ਼ਾਨਾ ਅੰਡੇ ਵੀ ਖਾਂਦੇ ਹਨ ਤਾਂ ਉਨ੍ਹਾਂ ਨੂੰ ਪੇਟ ‘ਚ ਜਲਨ, ਗੈਸ ਅਤੇ ਬਦਹਜ਼ਮੀ ਵਰਗੀ ਸਮੱਸਿਆ ਪੇਸ਼ ਆ ਸਕਦੀਆਂ ਹਨ ਕਿਉਂਕਿ ਇਨ੍ਹਾਂ ਨੂੰ ਹਜ਼ਮ ਕਰਨ ‘ਚ ਮਸਲਜ਼ ਦਾ ਵਧੇਰੇ ਜ਼ੋਰ ਲੱਗਦਾ ਹੈ।
ਧਿਆਨ ਰੱਖਣਯੋਗ ਜ਼ਰੂਰੀ ਗੱਲਾਂ
ਜਿਹੜੇ ਲੋਕ ਦਿਲ ਨਾਲ ਸਬੰਧਿਤ ਸਮੱਸਿਆਵਾਂ ਨਾਲ ਪੀੜਤ ਹਨ ਉਨ੍ਹਾਂ ਨੂੰ ਅੰਡੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਾਲੇ ਲੋਕਾਂ ਨੂੰ ਅੰਡਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਬਿਮਾਰੀਆਂ ਨਾਲ ਪੀੜਤ ਲੋਕ ਅੰਡੇ ਦਾ ਜ਼ੈਲੋ (ਪੀਲਾ) ਹਿੱਸਾ ਅਲੱਗ ਕਰਕੇ ਅੰਡੇ ਦਾ ਸੇਵਨ ਕਰ ਸਕਦੇ ਹਨ। ਦਰਅਸਲ ਅੰਡੇ ਦੇ ਪੀਲੇ ਹਿੱਸੇ ‘ਚ ਕੋਲੈਸਟ੍ਰੋਲ ਦੀ ਅਧਿਕ ਮਾਤਰਾ ਹੁੰਦੀ ਹੈ। ਇਸ ਲਈ ਇਨ੍ਹਾਂ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਅੰਡੇ ਦਾ ਜ਼ੈਲੋ (ਪੀਲਾ) ਹਿੱਸਾ ਨਹੀਂ ਖਾਣਾ ਚਾਹੀਦਾ। ਹਾਲਾਂਕਿ ਅੰਡੇ ਦੇ ਸੇਵਨ ਨਾਲ ਗੁੱਡ ਕੋਲੈਸਟ੍ਰੋਲ ਵਧਾਉਣ ‘ਚ ਮਦਦ ਮਿਲਦੀ ਹੈ।
ਇਸ ਤੋਂ ਇਲਾਵਾ ਜਿਹੜੇ ਲੋਕਾਂ ਦਾ ਸੌਂਣ ਤੇ ਜਾਗਣ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ ਉਨ੍ਹਾਂ ਨੂੰ ਵੀ ਰੋਜ਼ਾਨਾ ਅੰਡੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਅਜਿਹੇ ਲੋਕਾਂ ਦਾ ਪਾਚਨਤੰਤਰ ਆਮ ਤੌਰ ‘ਤੇ ਕਮਜ਼ੋਰ ਹੁੰਦਾ ਹੈ। ਜਿਸ ਕਾਰਨ ਉਨ੍ਹਾਂ ਨੂੰ ਮੂੰਹ ‘ਚ ਛਾਲੇ ਤੇ ਦਸਤ ਦੀ ਸਮੱਸਿਆ ਪੇਸ਼ ਆ ਸਕਦੀ ਹੈ।
ਕੁਝ ਲੋਕਾਂ ਨੂੰ ਅੰਡੇ ਤੋਂ ਐਲਰਜੀ ਵੀ ਹੁੰਦੀ ਹੈ। ਜੇਕਰ ਅੰਡਾ ਖਾਣ ਤੋਂ ਬਾਅਦ ਤੁਹਾਨੂੰ ਆਪਣੇ ਸਰੀਰ ‘ਤੇ ਲਾਲ ਨਿਸ਼ਾਨ, ਖੁਜਲੀ ਹੋਣਾ, ਪੇਟ ਵਿੱਚ ਮਰੋੜ ਹੋਣਾ ਜਾਂ ਅੱਖਾਂ ‘ਚ ਖੁਜਲੀ ਤੇ ਪਾਣੀ ਆਉਣ ਦੀ ਸਮੱਸਿਆ ਪੇਸ਼ ਆ ਰਹੀ ਹੈ ਤਾਂ ਇਹ ਐਲਰਜੀ ਦੇ ਚਿੰਨ੍ਹ ਹੋ ਸਕਦੇ ਹਨ। ਇਸ ਲਈ ਅਜਿਹੇ ਲੋਕਾਂ ਨੂੰ ਅੰਡਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇੱਕ ਹੋਰ ਜ਼ਰੂਰੀ ਗੱਲ ਜਿਹੜੀ ਧਿਆਨ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ ਕਿ ਅੰਡੇ ਦਾ ਆਮਲੇਟ (ਭੁਰਜੀ) ਹਮੇਸ਼ਾ ਚੰਗੀ ਤਰ੍ਹਾਂ ਪਕਾ ਕੇ ਹੀ ਖਾਣਾ ਚਾਹੀਦਾ ਹੈ ਕਿਉਂਕਿ ਅੱਧਪੱਕਾ ਆਮਲੇਟ ਖਾਣ ਨਾਲ ਸਰੀਰ ਨੂੰ ਫਾਇਦੇ ਦੀ ਥਾਂ ਨੁਕਸਾਨ ਹੋ ਸਕਦਾ ਹੈ। ਕਿਉਂਕਿ ਅੰਡੇ ‘ਚ ਮੌਜੂਦ ਸੋਲਮੋਨੇਲਾ ਬੈਕਟਰੀਆ ਤੁਹਾਨੂੰ ਫੂਡ ਪੁਆਇਜ਼ਨਿੰਗ ਦਾ ਮਰੀਜ਼ ਬਣਾ ਸਕਦਾ ਹੈ।
Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.