ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਸ਼ਨੀਵਾਰ ਨੂੰ 90ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਰਾਸ਼ਟਰਪਤੀ ਦੌਪਦੀ ਮੁਰਮੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਜਵਾਨਾਂ ਦਾ ਹੌਂਸਲਾ ਵਧਾਉਣ ਲਈ ਪਹੁੰਚਣਗੇ। ਅੱਜ ਭਾਰਤੀ ਹਵਾਈ ਸੈਨਾ ਨੂੰ ਇੱਕ ਨਵੀਂ ਵਰਦੀ ਵੀ ਮਿਲੀ ਹੈ ਜੋ ਕਈ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਹਵਾਈ ਸੈਨਾ ਨੂੰ ਡਿਜੀਟਲ ਲੜਾਕੂ ਵਰਦੀ (ਡੀਸੀਯੂ) ਦਿੱਤੀ ਗਈ ਹੈ।
ਭਾਰਤੀ ਹਵਾਈ ਸੈਨਾ ਦੀ ਨਵੀਂ ਵਰਦੀ ਵਿੱਚ ਪਿਕਸਲੇਟਿਡ ਡਿਜ਼ਾਈਨ ਦਿੱਤਾ ਗਿਆ ਹੈ। ਇਹ ਪਹਿਲਾਂ ਤੋਂ ਵਰਤੇ ਜਾਂਦੇ ਪੈਟਰਨ ਤੋਂ ਬਹੁਤ ਵੱਖਰਾ ਹੈ। ਇਹ ਡਿਜੀਟਲ ਪੈਟਰਨ ਸਾਰੇ ਇਲਾਕਿਆਂ ਦੇ ਹਿਸਾਬ ਨਾਲ ਅਨੁਕੂਲ ਹੈ ਜੋ ਜਵਾਨਾਂ ਨੂੰ ਰੇਗਿਸਤਾਨ, ਜੰਗਲਾਂ, ਪਹਾੜੀ ਅਤੇ ਸ਼ਹਿਰੀ ਖੇਤਰਾਂ ਵਿੱਚ ਆਸਾਨੀ ਨਾਲ ਲੁਕਣ ‘ਚ ਮਦਦ ਕਰੇਗਾ।
ਇਸ ਵਰਦੀ ਨੂੰ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਵਲੋਂ ਡਿਜ਼ਾਈਨ ਕੀਤਾ ਗਿਆ ਹੈ। ਇਸ ਨੂੰ ਭਾਰਤੀ ਹਵਾਈ ਸੈਨਾ ਦੇ ਜਵਾਨਾਂ ਦੇ ਅਨੁਸਾਰ ਬਦਲਿਆ ਜਾ ਸਕਦਾ ਹੈ। ਨਵੀਂ ਵਰਦੀ ਦਾ ਰੰਗ ਪਹਿਲਾਂ ਨਾਲੋਂ ਥੋੜ੍ਹਾ ਵੱਖਰਾ ਹੈ ਜੋ ਹਵਾਈ ਸੈਨਾ ਲਈ ਜ਼ਿਆਦਾ ਅਨੁਕੂਲ ਮੰਨਿਆ ਜਾ ਰਿਹਾ ਹੈ।
— Indian Air Force (@IAF_MCC) October 8, 2022