ਆਬਾਦੀ ਦਿਵਸ ਦੇ ਮੌਕੇ ‘ਤੇ ਅੱਜ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਆਬਾਦੀ ਨੀਤੀ 2021-30 ਕਰਨਗੇ ਜਾਰੀ

TeamGlobalPunjab
2 Min Read

ਨਵੀਂ ਦਿੱਲੀ : ਅੱਜ ਵਿਸ਼ਵ ਆਬਾਦੀ ਦਿਵਸ ਦੇ ਮੌਕੇ ‘ਤੇ ਅੱਜ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਆਬਾਦੀ ਨੀਤੀ 2021-30 ਜਾਰੀ ਕਰਨਗੇ । ਅੱਜ  ਦੇ ਦਿਨ ਯੋਗੀ ਆਦਿੱਤਿਆਨਾਥ ਸੂਬੇ ‘ਚ ‘ਟੂ ਚਾਈਲਡ ਪਾਲਸੀ’ ਦਾ ਐਲਾਨ ਕਰ ਸਕਦੇ ਹਨ।

ਉੱਤਰ ਪ੍ਰਦੇਸ਼ ’ਚ ਪ੍ਰਸਤਾਵਿਤ ਆਬਾਦੀ ਕੰਟਰੋਲ ਬਿੱਲ ਦੇ ਖਰੜੇ ਮੁਤਾਬਕ ਜਿਸ ਵਿਅਕਤੀ ਦੇ ਦੋ ਤੋਂ ਵੱਧ ਬੱਚੇ ਹੋਣਗੇ, ਉਹ ਸਥਾਨਕ ਚੋਣਾਂ ਨਹੀਂ ਲੜ ਸਕਣਗੇ ਅਤੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ।  ਇਸ ਤੋਂ ਦੋ ਦਿਨ ਪਹਿਲਾਂ ਉੱਤਰ ਪ੍ਰਦੇਸ਼ ਸੂਬਾ ਕਾਨੂੰਨ ਕਮਿਸ਼ਨ Uttar Pradesh State Law Commission ਨੇ ਸ਼ੁੱਕਰਵਾਰ ਨੂੰ ਜਨਸੰਖਿਆ ਕੰਟਰੋਲ ਬਿੱਲ ਦਾ ਪਹਿਲਾਂ ਡਰਾਫਟ ਜਾਰੀ ਕੀਤਾ ਹੈ। ਡਰਾਫਟ ਬਿੱਲ ‘ਚ ਦੋ ਤੋਂ ਜ਼ਿਆਦਾ ਬੱਚੇ ਰੱਖਣ ਵਾਲਿਆਂ ਨੂੰ ਸਰਕਾਰੀ ਨੌਕਰੀ ਤੇ ਸਰਕਾਰੀ ਯੋਜਨਾਵਾਂ ਦੇ ਲਾਭਾਂ ਤੋਂ ਵਾਂਝਾ ਕਰਨ ਦੀ ਸ਼ਿਫਾਰਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਡਰਾਫਟ ‘ਚ ਟੂ ਚਲਾਈਡ ਪਾਲਸੀ ਦਾ ਪਾਲਣ ਨਾ ਕਰਨ ਵਾਲਿਆਂ ਨੂੰ ਭੱਤਿਆਂ ਤੋਂ ਵਾਂਝਾ ਕਰਨ ਦੀ ਤਿਆਰੀ ਹੈ।

ਖਰੜੇ ਮੁਤਾਬਕ ਦੋ ਬੱਚਿਆਂ ਵਾਲੇ ਸਰਕਾਰੀ ਮੁਲਾਜ਼ਮ ਨੂੰ ਸੇਵਾਕਾਲ ਦੌਰਾਨ ਤਨਖਾਹ ’ਚ ਦੋ ਵਾਧੇ (ਇੰਕਰੀਮੈਂਟ), ਪੂਰੀ ਤਨਖ਼ਾਹ ਅਤੇ ਭੱਤਿਆਂ ਸਮੇਤ 12 ਮਹੀਨਿਆਂ ਦੀ ਪ੍ਰਸੂਤਾ ਜਾਂ ਪੈਟਰਨਿਟੀ ਛੁੱਟੀ ਤੋਂ ਇਲਾਵਾ ਨੈਸ਼ਨਲ ਪੈਨਸ਼ਨ ਸਕੀਮ ਤਹਿਤ ਮੁਲਾਜ਼ਮਾਂ ਦੇ ਯੋਗਦਾਨ ਫੰਡ ’ਚ ਤਿੰਨ ਫ਼ੀਸਦੀ ਦਾ ਵਾਧਾ ਕੀਤਾ ਜਾਵੇਗਾ। ਐਕਟ ਲਾਗੂ ਕਰਨ ਲਈ ਪ੍ਰਦੇਸ਼ ਆਬਾਦੀ ਫੰਡ ਬਣਾਇਆ ਜਾਵੇਗਾ। ਡਰਾਫਟ ਮੁਤਾਬਕ ਜੇਕਰ ਇਹ ਪਾਲਸੀ ਲਾਗੂ ਹੁੰਦੀ ਹੈ ਤਾਂ ਇਕ ਸਾਲ ਦੇ ਅੰਦਰ ਸਾਰੇ ਸਰਕਾਰੀ ਸੇਵਕਾਂ, ਸਥਾਨਕ ਨਿਗਮ ਚੋਣਾਂ ‘ਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਹਲਫ਼ਨਾਮਾ ਦੇਣਾ ਪਵੇਗਾ ਕਿ ਉਨ੍ਹਾਂ ਦੇ ਦੋ ਹੀ ਬੱਚੇ ਹਨ ਤੇ ਉਹ ਇਸ ਦਾ ਉਲੰਘਣ ਨਹੀਂ ਕਰਨਗੇ। ਜੇਕਰ ਉਨ੍ਹਾਂ ਦੇ ਤਿੰਨ ਬੱਚੇ ਹੋਏ ਤਾਂ ਸਰਕਾਰੀ ਕਰਮੀਆਂ ਦਾ ਪ੍ਰਮੋਸ਼ਨ ਰੁਕ ਸਕਦਾ ਹੈ ਤੇ ਚੁਣੇ ਗਏ ਉਮੀਦਵਾਰਾਂ ਦਾ ਚੋਣ ਰੱਦ ਹੋ ਸਕਦਾ ਹੈ।

ਬਿੱਲ ਦੇ ਖਰੜੇ ’ਚ ਕਿਹਾ ਗਿਆ ਹੈ ਕਿ ਸਾਰੇ ਪ੍ਰਾਇਮਰੀ ਸਿਹਤ ਕੇਂਦਰਾਂ ’ਚ ਮੈਟਰਨਿਟੀ ਕੇਂਦਰ ਬਣਾਏ ਜਾਣਗੇ। ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਸਾਰੇ ਸੈਕੰਡਰੀ ਸਕੂਲਾਂ ’ਚ ਆਬਾਦੀ ਕੰਟਰੋਲ ਨਾਲ ਸਬੰਧਤ ਲਾਜ਼ਮੀ ਵਿਸ਼ਾ ਤਿਆਰ ਕਰੇ।

- Advertisement -

Share this Article
Leave a comment