ਨਿਊਜ਼ ਡੈਸਕ: ਥਾਈਲੈਂਡ ਦੀ ਇਕ ਰਾਜਨੇਤਾ ਉਦੋਂ ਚਰਚਾ ਚ ਆ ਗਈ ਜਦੋ ਉਸ ਦੇ ਆਪਣੇ ਹੀ ਗੋਦ ਲਏ ਹੋਏ ਬੇਟੇ ਨਾਲ ਅਫੇਅਰ ਦੀ ਖਬਰ ਸਾਹਮਣੇ ਆਈ ਖ਼ਬਰ ਹੈ ਕਿ ਇਸ ਬਾਰੇ ਸਭ ਤੋਂ ਪਹਿਲਾਂ ਪਤਾ ਉਕਤ ਮਹਿਲਾ ਦੇ ਪਤੀ ਨੂੰ ਲੱਗਿਆ ਸੀ। ਜਦੋਂ ਉਸ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ ‘ਚ ਫੜਿਆ। ਇਸ ਨਾਲ ਜੁੜੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਥਾਈਲੈਂਡ ਤੋਂ ਇਲਾਵਾ ਚੀਨ ‘ਚ ਵੀ ਇਹ ਮਾਮਲਾ ਕਾਫੀ ਚਰਚਾ ‘ਚ ਹੈ ਅਤੇ ਮਹਿਲਾ ਸੈਂਟਰਲ ਥਾਈਲੈਂਡ ਸੂਬੇ ਦੀ ਮੰਨੀ-ਪ੍ਰਮੰਨੀ ਸਿਆਸਤਦਾਨ ਹੈ।
ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ 45 ਸਾਲਾ ਪ੍ਰਪਾਪੋਨ ਚਿਵਾਡਕੋਹ ਆਪਣੇ ਹੀ ਗੋਦ ਲਏ ਪੁੱਤਰ ਨਾਲ ਇਤਰਾਜ਼ਯੋਗ ਹਾਲਤ ‘ਚ ਫੜੀ ਗਈ ਸੀ। ਗੋਦ ਲਏ ਪੁੱਤਰ 24 ਸਾਲ ਦਾ ਜਾ ਹੈ ਅਤੇ ਉਹ ਇੱਕ ਭਿਕਸ਼ੂ ਵੀ ਹੈ। ਰਿਪੋਰਟ ਮੁਤਾਬਕ ਮਹਿਲਾ ਦੇ ਪਤੀ ਨੂੰ ਉਨ੍ਹਾਂ ਦੇ ਰਿਸ਼ਤੇ ‘ਤੇ ਸ਼ੱਕ ਸੀ, ਜਿਸ ਤੋਂ ਬਾਅਦ ਉਹ ਕਰੀਬ 5 ਘੰਟੇ ਦੇ ਸਫਰ ਤੋਂ ਬਾਅਦ ਮੌਕੇ ‘ਤੇ ਪਹੁੰਚਿਆ।
ਖਾਸ ਗੱਲ ਇਹ ਹੈ ਕਿ ਜੋੜੇ ਨੇ ਪਿਛਲੇ ਸਾਲ ਫਰਾ ਨੂੰ ਮੰਦਰ ਤੋਂ ਗੋਦ ਲਿਆ ਸੀ। ਕਿਹਾ ਜਾ ਰਿਹਾ ਹੈ ਕਿ ਰਾਜਨੇਤਾ ਨੇ ਕਿਹਾ ਸੀ ਕਿ ਉਹ ਫਰਾ ਲਈ ਬੁਰਾ ਮਹਿਸੂਸ ਕਰਦੀ ਹੈ, ਜਿਸ ਤੋਂ ਬਾਅਦ ਜੋੜੇ ਨੇ ਉਸ ਨੂੰ ਗੋਦ ਲੈਣ ਦਾ ਫੈਸਲਾ ਕੀਤਾ। ਹੁਣ ਉਹ ਭਿਕਸ਼ੂ ਨੂੰ ਦੋਸ਼ੀ ਠਹਿਰਾ ਰਹੀ ਹੈ।
ਰਿਪੋਰਟ ਮੁਤਾਬਕ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਲੋਕ ਹੈਰਾਨੀ ਪ੍ਰਗਟ ਕਰ ਰਹੇ ਹਨ। ਇਕ ਵਿਅਕਤੀ ਨੇ ਲਿਖਿਆ, ‘ਇਕ 64 ਸਾਲ ਦਾ ਪਤੀ, 45 ਸਾਲ ਦੀ ਪਤਨੀ ਅਤੇ 24 ਸਾਲ ਦਾ ਗੋਦ ਲਿਆ ਪੁੱਤਰ, ਭਿਕਸ਼ੂ ਕੌਣ ਹੈ? ਇਹ ਬਹੁਤ ਗੁੰਝਲਦਾਰ ਗੱਲ ਹੈ। ਇਹ ਗੋਦ ਲੈਣ ਨਾਲੋਂ ਖਿਡੌਣੇ ਵਰਗਾ ਲੱਗਦਾ ਹੈ। ਨਾਟਕਾਂ ਵਿੱਚ ਵੀ ਅਜਿਹੀ ਕੋਈ ਸਕਰਿਪਟ ਨਹੀਂ ਮਿਲਦੀ ਹੈ।