ਲੁਧਿਆਣਾ ’ਚ ਦਿਨ-ਦਿਹਾੜੇ ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਕੇ ਕੀਤਾ ਪੁਲਿਸ ਨੂੰ ਫੋਨ

TeamGlobalPunjab
2 Min Read

ਲੁਧਿਆਣਾ: ਲੁਧਿਆਣਾ ਸਥਿਤ ਬਸਤੀ ਜੋਧੇਵਾਲ ‘ਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਵਿਅਕਤੀ ਨੇ ਖੁਦ ਹੀ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਜਸਵਿੰਦਰ ਦਾ ਕਤਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਔਰਤ ਦਾ ਕਤਲ ਘਰੇਲੂ ਕਲੇਸ਼ ਦੇ ਚਲਦਿਆਂ ਕੀਤਾ ਗਿਆ।

ਜਸਵਿੰਦਰ ਤੇ ਰਮੇਸ਼ ਦੇ ਤਿੰਨ ਬੱਚੇ ਹਨ, ਜਿਨ੍ਹਾਂ ’ਚੋਂ ਦੋ ਬੇਟੇ ਅਤੇ ਇਕ ਬੇਟੀ ਹੈ। ਬੇਟੀ ਵਿਆਹੀ ਹੋਈ ਹੈ, ਜਸਵਿੰਦਰ ਦਾ ਇਕ ਬੇਟਾ ਦੁਬੱਈ ਵਿਖੇ ਰਹਿੰਦਾ ਹੈ ਜਦਕਿ ਘਰੇਲੂ ਕਲੇਸ਼ ਕਰਕੇ ਇਕ ਬੇਟਾ ਕਰੀਬ 15 ਦਿਨਾਂ ਪਹਿਲਾਂ ਹੀ ਘਰ ਛੱਡ ਕੇ ਚਲਾ ਗਿਆ।

ਮਿਲੀ ਜਾਣਕਾਰੀ ਮੁਤਾਬਕ ਜਸਵਿੰਦਰ ਦਾ ਪਤੀ ਰਮੇਸ਼ ਸ਼ਰਾਬੀ ਹੈ, ਜਿਸ ਕਾਰਨ ਘਰ ’ਚ ਕਲੇਸ਼ ਰਹਿੰਦਾ ਸੀ। ਬੀਤੀ ਰਾਤ ਵੀ ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਝਗੜੇ ਤੋਂ ਬਾਅਦ ਪਤਨੀ ਆਪਣੇ ਭਤੀਜੀਆਂ ਦੇ ਘਰ ਚਲੀ ਗਈ ਸੀ। ਸਵੇਰੇ ਜਦੋਂ ਵਾਪਸ ਪਰਤੀ ਤਾਂ ਵੇਖਿਆ ਪਤੀ ਸ਼ਰਾਬ ਪੀ ਰਿਹਾ ਸੀ।

ਇਸੇ ਦੌਰਾਨ ਫਿਰ ਦੋਹਾਂ ਵਿਚਾਲੇ ਮਾਮੂਲੀ ਝਗੜਾ ਹੋ ਗਿਆ ਤੇ ਪਤੀ ਰਮੇਸ਼ ਕੁਮਾਰ ਨੇ ਆਪਣੀ ਪਤਨੀ ’ਤੇ ਚਾਕੂਆਂ ਨਾਲ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਰਮੇਸ਼ ਨੇ ਪਹਿਲਾਂ ਪਤਨੀ ਦੇ ਮੂੰਹ ’ਤੇ ਚਾਕੂ ਨਾਲ ਵਾਰ ਕੀਤੇ ਅਤੇ ਬਾਅਦ ‘ਚ ਪੇਟ ’ਚ ਕਈ ਵਾਰ ਕਰਕੇ ਉਸ ਦੀਆਂ ਅੰਤੜੀਆਂ ਤੱਕ ਬਾਹਰ ਕੱਢ ਦਿੱਤੀਆਂ।

- Advertisement -

ਪੁਲਿਸ ਨੂੰ ਜਾਣਕਾਰੀ ਦੇਣ ਤੋਂ ਬਾਅਦ ਮੁਲਜ਼ਮ ਰਮੇਸ਼ ਫਰਾਰ ਹੋ ਗਿਆ। ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share this Article
Leave a comment