ਕੇਨਬਰਾ: ਆਸਟਰੇਲੀਆ ਵਿੱਚ ਜਾਣ ਬੁੱਝ ਕੇ ਜੰਗਲਾਂ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਅਣਗਿਣਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਤੰਬਰ ਮਹੀਨੇ ਤੋਂ ਲੱਗੀ ਅੱਗ ਨਾਲ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਅਣਗਿਣਤ ਜਾਨਵਰਾਂ ਆਪਣੀ ਜਾਨ ਗਵਾ ਚੁੱਕੇ ਹਨ।
ਖ਼ਬਰਾਂ ਮੁਤਾਬਕ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਿਆਂ ਨਿਊ ਸਾਊਥ ਵੇਲਸ, ਕਵੀਨਜ਼ਲੈਂਡ, ਵਿਕਟੋਰੀਆ, ਸਾਊਥ ਆਸਟਰੇਲੀਆ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਸਿਰਫ ਐਨਐਸਡਬਲਿਊ ਵਿੱਚ ਨਵੰਬਰ ਤੋਂ ਬਾਅਦ 183 ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਜਾਂ ਚਿਤਾਵਨੀ ਦਿੱਤੀ ਗਈ ਤੇ ਜਾਣ ਬੁੱਝ ਕੇ ਜੰਗਲਾਂ ਵਿੱਚ ਅੱਗ ਲਗਾਉਣ ਦੇ ਮਾਮਲੇ ‘ਚ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਥੇ ਹੀ ਵਿਕਟੋਰੀਆ ਵਿੱਚ 43 ‘ਤੇ ਮਾਮਲਾ ਦਰਜ਼ ਕੀਤਾ ਗਿਆ, ਕਵੀਨਜ਼ਲੈਂਡ ਵਿੱਚ 101 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਨ੍ਹਾਂ ਚੋਂ ਲਗਭਗ 70 ਫੀਸਦੀ ਲੋਕ ਨਾਬਾਲਗ ਸਨ।
ਸਵਿਨਬਰਨ ਯੂਨੀਵਰਸਿਟੀ ਵਿੱਚ ਫਾਰੇਂਸਿਕ ਬਿਹੇਵਿਅਰਲ ਸਾਇੰਸ ਦੇ ਨਿਰਦੇਸ਼ਕ ਜੇਮਸ ਓਗਲਾਫ ਦੇ ਅਨੁਸਾਰ, ਆਸਟਰੇਲੀਆ ਵਿੱਚ ਲਗਭਗ 50 ਫ਼ੀਸਦੀ ਅੱਗ ਜਾਣ ਬੁੱਝ ਕੇ ਲਗਾਈ ਗਈ। ਉਨ੍ਹਾਂ ਨੇ ਨਿਊਜ ਕਾਰਪ ਨੂੰ ਦੱਸਿਆ, ਉਨ੍ਹਾਂਨੂੰ ਅੱਗ ਵੇਖਣਾ ਚੰਗਾ ਲੱਗਦਾ ਹੈ, ਦੰਗੇ ਕਰਨਾ ਚੰਗਾ ਲੱਗਦਾ ਹੈ ਅਤੇ ਉਹ ਅਕਸਰ ਇਹ ਜਾਣਕਾਰੀ ਦਿੰਦੇ ਹਨ ਕਿ ਜੰਗਲ ਕਿਵੇਂ ਜਲਦਾ ਹੈ ਅਤੇ ਅੱਗ ਨੂੰ ਭੜਕਾਇਆ ਕਿਵੇਂ ਜਾਂਦਾ ਹੈ।
ਯੂਨੀਵਰਸਿਟੀ ਆਫ ਮੈਲਬੋਰਨ ਦੇ ਪ੍ਰੋਫੈਸਰ ਦੀ ਐਸੋਸੀਏਟ ਤੇ ਪ੍ਰੋਫੈਸਰ ਜੇਨੇਟ ਸਟੇਨਲੀ ਨੇ ਕਿਹਾ ਕਿ ਅੱਗ ਲਗਾਉਣ ਵਾਲੇ ਆਮ ਤੌਰ ‘ਤੇ ਨੌਜਵਾਨ ਮੁੰਡੇ ਹਨ ਜੋ 12 ਤੋਂ 24 ਸਾਲ ਦੇ ਵਿੱਚ ਦੇ ਹਨ ਜਾਂ 60 ਸਾਲ ਜਾਂ ਇਸ ਤੋਂ ਵੀ ਬਜ਼ੁਰਗ ਹਨ।