ਨੀਨਾ ਤਾਂਗੜੀ ਨੇ ਅਗਲੇ ਸਮੈਸਟਰ ਤੱਕ ਸਕੂਲ ਬੰਦ ਰੱਖਣ ਦੇ ਫੈਸਲੇ ਦਾ ਕੀਤਾ ਸਵਾਗਤ

TeamGlobalPunjab
1 Min Read

ਮਿਸੀਸਾਗਾ ਸਟ੍ਰੀਟਸਵਿਲ ਤੋਂ ਐਮਪੀਪੀ ਨੀਨਾ ਤਾਂਗੜੀ ਨੇ ਅਗਲੇ ਸਮੈਸਟਰ ਤੱਕ ਸਕੂਲ ਬੰਦ ਰੱਖਣ ਦੇ ਫੈਸਲੇ ਦਾ ਸਵਾਗਤ ਕੀਤਾ। ਜਿੰਨ੍ਹਾਂ ਕਿਹਾ ਕਿ ਇਹ ਫਸਲਾ ਔਖਾ ਸੀ। ਪਰ ਬੱਚਿਆਂ ਦੀ ਸੇਫਟੀ ਲਈ ਬਿਲਕੁੱਲ ਸਹੀ ਫੈਸਲਾ ਹੈ। ਕਾਬਿਲੇਗੌਰ ਹੈ ਕਿ ਲਏ ਗਏ ਇਸ ਫੈਸਲੇ ਨਾਲ ਬੱਚਿਆਂ ਨੂੰ ਇਸ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਨਾਲ ਹੀ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਕਿਸੇ ਪ੍ਰਕਾਰ ਦਾ ਖਤਰਾ ਨਹੀਂ ਹੋਵੇਗਾ। ਕਿਉਂ ਕਿ ਜੇਕਰ ਕਿਸੇ ਇਕ ਵੀ ਬੱਚੇ ਨੂੰ, ਅਧਿਆਪਕ ਨੂੰ ਜਾਂ ਫਿਰ ਬੱਚਿਆਂ ਦੇ ਮਾਪਿਆਂ ਨੂੰ ਜੇਕਰ ਇਸ ਬਿਮਾਰੀ ਹੈ ਤਾਂ ਸਾਰੇ ਹੀ ਸਕੂਲ ਲਈ ਖਤਰਾ ਪੈਦਾ ਹੋ ਸਕਦਾ ਹੈ। ਉਸਤੋਂ ਵੀ ਅਹਿਮ ਹੈ ਕਿ ਇਹ ਬਿਮਾਰੀ ਬੱਚਿਆਂ ਅਤੇ ਬਜੁਰਗਾਂ ਨੂੰ ਜਲਦੀ ਘੇਰਦੀ ਹੈ। ਕਿਉਂ ਕਿ ਉਹਨਾਂ ਦਾ ਇਮੂਨਟੀ ਸਿਸਟਮ ਵੀਕ ਹੁੰਦਾ ਹੈ। ਸਕੂਲਾਂ ਵਿਚ ਬੱਚੇ ਵੱਡੀ ਤਾਦਾਦ ਵਿਚ ਹੁੰਦੇ ਹਨ ਅਤੇ ਫਿਰ ਉਹਨਾਂ ਨੇ ਆਪਣੇ ਘਰਾਂ ਨੂੰ ਵੀ ਪਰਤਣਾ ਹੁੰਦਾ ਹੈ। ਸੋ ਇਸ ਤਰਾਂ ਜੇਕਰ ਇਕ ਵੀ ਬੱਚੇ ਨੂੰ ਇਹ ਬਿਮਾਰੀ ਘੇਰਦੀ ਹੈ ਤਾਂ ਇਸਦਾ ਖਾਮਿਆਜ਼ਾ ਬਹੁਤ ਸਾਰੇ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ। ਸੋ ਬੱਚਿਆਂ ਦੀ ਸੇਫਟੀ ਲਈ ਲਿਆ ਗਿਆ ਇਹ ਫੈਸਲਾ ਸ਼ਲਾਘਾਯੋਗ ਹੈ।

Share this Article
Leave a comment