ਰਿਤਿਕ ਰੌਸ਼ਨ ਦੀ ਗਰਲਫਰੈਂਡ ਨੂੰ ਕਰਨਾ ਪੈ ਰਿਹੈ ਨਫ਼ਰਤ ਦਾ ਸਹਾਮਣਾ, ਕਿਹਾ- ਮੈਂ ਕਿਸੇ ਦਾ ਕੀ ਵਿਗਾੜਿਆ ਹੈ?

Rajneet Kaur
2 Min Read

ਨਿਊਜ਼ ਡੈਸਕ: ਸਬਾ ਖਾਨ ਨੇ ਜਦੋਂ ਰਿਤਿਕ ਰੌਸ਼ਨ ਦਾ ਹੱਥ ਫੜਿਆ ਹੈ ਉਹ ਉਦੋਂ ਤੋਂ ਹੀ ਸੁਰਖੀਆਂ ‘ਚ ਬਣੀ ਹੋਈ ਹੈ। ਪਰ ਰਿਤਿਕ ਨਾਲ ਪਿਆਰ ਦੇ ਨਾਲ-ਨਾਲ ਉਸ ਨੂੰ ਨਫਰਤ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਸਬਾ ਰਿਤਿਕ ਨਾਲ ਰਿਲੇਸ਼ਨਸ਼ਿਪ ‘ਚ ਹੈ। ਅਦਾਕਾਰਾ ਨੇ ਟ੍ਰੋਲਿੰਗ ‘ਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ।

ਸਬਾ ਨੇ ਦਸਿਆ ਕਿ  ਉਹ  ਲੰਬੇ ਸਮੇਂ ਤੋਂ ਰਿਤਿਕ ਨੂੰ ਡੇਟ ਕਰ ਰਹੀ ਹੈ। ਉਸ ਸਮੇਂ ਤੋਂ ਹੀ ਉਨ੍ਹਾਂ ਦੀ ਜੋੜੀ ਸੁਰਖੀਆਂ ‘ਚ ਚੱਲ ਰਹੀ ਹੈ। ਉਹ ਫੈਮਿਲੀ ਫੰਕਸ਼ਨ ਉੱਤੇ ਵੀ ਇਕੱਠੇ ਹੁੰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਹ ਖਾਸ ਤੌਰ ਤੇ ਸਮਾਂ ਬਤੀਤ ਕਰਨ ਲਈ ਡਿਨਰ ਲੰਚ ਕਰਨ ਵੀ ਜਾਂਦੇ ਸਨ। ਪਰ ਇਸ ਪਿਆਰ ਵਿੱਚ ਨਫਰਤ ਦਾ ਵੀ ਨਿਸ਼ਾਨ ਪਾਇਆ ਜਾ ਰਿਹਾ ਹੈ। ਫੈਨਜ਼ ਵੱਲੋਂ ਇਨ੍ਹਾਂ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਰਿਹਾ ਹੈ ਪਰ ਕਈ ਵਾਰ ਦਾ ਸਾਹਮਣਾ ਕਰਨਾ ਪੈਂਦਾ ਹੈ।

- Advertisement -

ਸੋਸ਼ਲ ਮੀਡੀਆ ਉੱਤੇ ਸਬਾ ਅਤੇ ਰਿਤਿਕ ਦੇ ਪਿਆਰ ਦੀ ਗੱਲ ਜਨਤਕ ਹੋਣ ਤੋਂ ਬਾਅਦ ਸਬਾ ਨੇ ਦਸਿਆ ਉਨ੍ਹਾਂ ਨੂੰ ਕਾਫੀ ਨਫਰਤ ਦਾ ਸਾਹਮਣਾ ਕਰਨਾ ਪਿਆ ਹੈ। ਉਸ ਨੇ ਕਿਹਾ ਕਿ ਮੈਨੂੰ ਇੱਕ ਅਜਿਹੀ ਥਾਂ ਤੇ ਆਉਣ ‘ਚ ਥੋੜ੍ਹਾ ਸਮਾਂ ਲੱਗਾ ਹੈ। ਜਿੱਥੇ ਹੁਣ ਮੈਂ ਚੀਜ਼ਾਂ ਨੂੰ ਰੌਲਾ ਸਮਝ ਰਹੀ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਪੱਥਰ ਦੀ ਨਹੀਂ ਬਣੀ। ਉਨ੍ਹਾਂ ਕਿਹਾ ਕਿ ਕਈ ਦਿਨ ਐਂਵੇ ਦੇ ਹੁੰਦੇ ਨੇ ਜਦੋਂ ਜਾਗਦੇ ਹਾਂ ਤਾਂ ਸੋਚਦੇ ਹਾਂ ਕੇ ਮੈਂ ਕਿਸੇ ਦਾ ਕੀ ਵਿਗਾੜਿਆ ਹੈ? ਮੈਂ ਆਪਣੀ ਜ਼ਿੰਦਗੀ ਜੀਅ ਰਹੀ ਹਾਂ ਤੁਸੀ ਆਪਣੀ ਜੀਓ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment