ਨਿਊਜ਼ ਡੈਸਕ : ਪੈਕੇਟ ਬੰਦ ਕੁਰਕੁਰੇ ਨੂੰ ਲੈ ਕੇ ਕਈ ਲੋਕਾਂ ਦੇ ਮਨ ‘ਚ ਕਈ ਤਰ੍ਹਾਂ ਦੇ ਖਦਸ਼ੇ ਹਨ ਕਿ ਪੈਕੇਟ ਬੰਦ ਕੁਰਕੁਰੇ ਸਿਹਤ ਲਈ ਠੀਕ ਨਹੀਂ ਹੁੰਦੇ। ਤੁਹਾਨੂੰ ਵੀ ਜੇਕਰ ਅਜਿਹਾ ਲਗਦਾ ਹੈ ਤਾਂ ਤੁਸੀ ਘਰ ਵਿੱਚ ਵੀ ਕੁਰਕੁਰੇ ਬਣਾ ਸਕਦੇ ਹੋ। ਆਓ ਜਾਣਦੇ ਹਾਂ ਰੈਸਿਪੀ –
ਸਮੱਗਰੀ :
1 ਵੱਡਾ ਕੱਪ ਚਾਵਲ ਦਾ ਆਟਾ
3 ਛੋਟੇ ਚੱਮਚ ਕਾਲੀ ਦਾਲ
3 ਵੱਡੇ ਚੱਮਚ ਮੱਖਣ
1 ਵੱਡਾ ਚੱਮਚ ਲਾਲ ਮਿਰਚ ਪਾਊਡਰ
2 ਵੱਡਾ ਚੱਮਚ ਅਦਰਕ – ਲਸਣ ਦਾ ਪੇਸਟ
ਅੱਧਾ ਛੋਟਾ ਚੱਮਚ ਜੀਰਾ
2 ਛੋਟੇ ਚੱਮਚ ਹਿੰਗ
ਅੱਧਾ ਛੋਟਾ ਚੱਮਚ ਸਫੇਦ ਜਾਂ ਕਾਲੇ ਤਿਲ
ਲੂਣ ਸਵਾਦ ਅਨੁਸਾਰ
ਬਣਾਉਣ ਦਾ ਤਰੀਕਾ :
– ਘੱਟ ਗੈਸ ‘ਤੇ ਇੱਕ ਪੈਨ ਗਰਮ ਕਰਨ ਲਈ ਰੱਖੋ ।
– ਪੈਨ ਦੇ ਗਰਮ ਹੁੰਦੇ ਹੀ ਕਾਲੀ ਦਾਲ ਨੂੰ ਭੁੰਨ ਲਵੋ ਅਤੇ ਗੈਸ ਬੰਦ ਕਰ ਦਵੋ।
– ਦਾਲ ਵਿੱਚ ਚਾਵਲ ਦਾ ਆਟਾ, ਮੱਖਣ, ਲੂਣ, ਹਿੰਗ, ਜੀਰਾ, ਲਾਲ ਮਿਰਚ ਪਾਊਡਰ, ਅਦਰਕ-ਲਸਣ ਦਾ ਪੇਸਟ ਅਤੇ ਤਿਲ ਮਿਕਸਰ ‘ਚ ਗਰਾਈਂਡ ਕਰ ਕੇ ਪੀਸ ਲਵੋ, ਫਿਰ ਇਸ ਨੂੰ ਗੁੰਨ ਲਵੋ।
– ਇੱਕ ਪੈਨ ਵਿੱਚ ਤੇਲ ਗਰਮ ਕਰਨ ਲਈ ਰੱਖ ਦਵੋ।
– ਤੁਸੀਂ ਕਿਸੇ ਕੋਨ ਦੀ ਮਦਦ ਨਾਲ ਕੁਰਕੁਰੇ ਦੇ ਆਕਾਰ ਦੇ ਆਟੇ ਛੱਲੇ ਬਣਾਉਂਦੇ ਹੋਏ ਫ੍ਰਾਈ ਕਰੋ।
– ਕੁਰਕੁਰਿਆਂ ਨੂੰ ਸੁਨਹਿਰੀ ਹੋਣ ਤੱਕ ਫ੍ਰਾਈ ਕਰੋ।
– ਕਰਿਸਪੀ ਕੁਰਕੁਰੇ ਤਿਆਰ ਹਨ। ਇਸ ‘ਤੇ ਚਾਟ ਮਸਾਲਾ ਪਾ ਕੇ ਚਾਹ ਨਾਲ ਸਰਵ ਕਰੋ।
– ਤੁਸੀ ਇਸਨੂੰ ਠੰਡਾ ਕਰ ਏਇਰ ਟਾਇਟ ਡਿੱਬੇ ਵਿੱਚ ਵੀ ਸਟੋਰ ਕਰ ਸਕਦੇ ਹੋ।