ਭਾਰਤੀ ਸਿੰਘ ਨੇ ਬੱਚੇ ਦੀ ਇਸ ਛੋਟੀ ਜਿਹੀ ਚੀਜ਼ ‘ਤੇ ਖ਼ਰਚ ਕੀਤੀ ਇੰਨੀ ਵੱਡੀ ਰਕਮ 

TeamGlobalPunjab
3 Min Read

ਮੁੰਬਈ- ਸਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬੇਟੇ ਦੇ ਜਨਮ ਤੋਂ 3 ਦਿਨ ਬਾਅਦ ਹਸਪਤਾਲ ਤੋਂ ਘਰ ਚਲੇ ਗਏ ਸਨ ।ਇਸ ਦੋਰਾਨ ਭਾਰਤੀ ਦੇ ਪਤੀ ਹਰਸ਼ ਲਿੰਬਾਸੀਆ ਨੇ ਬੱਚੇ ਨੂੰ ਕੰਬਲ ’ਚ ਲਪੇਟ ਕੇ ਆਪਣੀ ਗੋਦ ‘ਚ ਚੁੱਕਿਆ ਹੋਇਆ ਸੀ । ਦੋਵਾਂ ਦੇ ਚਿਹਰਿਆ ਤੇ ਇੰਨੀ ਖੁਸ਼ੀ ਸੀ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਇਸ ਦੋਰਾਨ ਲੋਕਾਂ ਦੀਆਂ ਨਜ਼ਰਾਂ ਭਾਰਤੀ ਅਤੇ ਹਰਸ਼ ਦੇ ਬੱਚੇ ਦੇ ਕੰਬਲ ’ਤੇ ਟਿਕੀਆਂ ਹੋਇਆ ਸਨ। ੳਦੋ ਤੋਂ ਇਸ ਕੰਬਲ ਦੀ ਕੀਮਤ ਲਗਾਤਾਰ ਚਰਚਾ ’ਚ ਬਣੀ ਹੋਈ ਹੈ।

ਜਿਸ ਕੰਬਲ ਵਿੱਚ ਭਾਰਤੀ ਨੇ ਆਪਣੇ ਬੱਚੇ ਨੂੰ ਲਪੇਟਿਆ ਸੀ, ਉਸ ਨੂੰ ਬੇਬੀ ਨੇਸਟ ਵੀ ਕਿਹਾ ਜਾਂਦਾ ਹੈ। ਜਿਸ ਬੇਬੀ ਨੇਸਟ ਵਿੱਚ ਭਾਰਤੀ ਨੇ ਬੱਚੇ ਨੂੰ ਲਪੇਟਿਆ ਸੀ ਉਹ ਸਸ਼ਹੂਰ ਬ੍ਰਾਂਰਡ ਵਰਸਾਚੇ ਦਾ ਹੈ। ਜਿਸ ਦੀ ਵੈਬਸਾਈਟ ’ਤੇ ਕੀਮਤ 1765 AEDਹੈ। ਇਸ ਨੂੰ ਭਾਰਤੀ ਰੁਪਏ ’ਚ ਬਦਲਣ ‘ਤੇ ਇਸ ਦੀ ਕੀਮਤ 36100 ਰੁਪਏ ਹੋ ਜਾਂਦੀ ਹੈ। ਹਾਲਾਂਕਿ, ਵਰਸਾਚੇ ਬੇਬੀ ਇਸ ਸਮੇਂ NEST ਸਾਈਟ ’ਤੇ ਮੋਜੂਦ ਨਹੀਂ ਹੈ।

ਜਿਵੇਂ ਹੀ ਭਾਰਤੀ ਅਤੇ ਹਰਸ਼ ਹਸਪਤਾਲ ਦੇ ਬਾਹਰ ਆਏ ਤਾਂ ਉਨ੍ਹਾਂ ਨੇ ਪੈਪਰਾਜ਼ੀ ਨੂੰ ਜ਼ਬਰਦਸਤ ਪੋਜ਼ ਦਿੱਤੇ। ਇਸ ਤੋਂ ਬਾਅਦ ਕਾਰ ’ਚ ਬੈਠ ਕੇ ਘਰ ਜਾਣ ਲਗੇ। ਪੈਪਰਾਜ਼ੀ ਕਾਮਡਿੀਅਨ ਨੂੰ ਸਵਾਲ ਪੁਛਦੇ ਰਹੇ ਪਰ ਭਾਰਤੀ ਨੇ ਇਸ਼ਾਰਾ ਕੀਤਾ ਕਿ ਬੇਬੀ ਹੁਣ ਭੁੱਖਾ ਹੈ ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਾਂਗੀ ।

ਹਸਪਤਾਲ ਤੋਂ ਛੱਟੀ ਮਿਲਣ ਤੋਂ ਪਹਿਲਾਂ ਭਾਰਤੀ ਨੇ ਇੰਸਟਾ ਸਟੋਰੀ ‘ਤੇ ਇੱਕ ਸੈਲਫੀ ਵੀ ਸ਼ੇਅਰ ਕੀਤੀ ਸੀ ।ਇਸ ਸੈਲਫੀ ਨੂੰ ਸ਼ੇਅਰ ਕਰਦੇ ਹੋਏ ਭਾਰਤੀ ਨੇ ਕੈਪਸ਼ਨ ’ਚ ਲਿਖਿਆ– ‘ਹੁਣ ਨੀਂਦ ਨਹੀਂ ਜਾਗਣਾ ਹੈ ਬਸ।’

- Advertisement -

ਡਿਲੀਵਰੀ ਤੋਂ ਬਾਅਦ ਭਾਰਤੀ ਨੇ ਖੁਦ ਪੋਸਟ ਸ਼ੇਅਰ ਕਰਦੇ ਦੱਸਿਆ ਕਿ ਉੁਹ ਬੇਟੇ ਦੀ ਮਾਂ ਬਣੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ, ਜਿਸ ਦੀ ਬਹੁਤ ਚਰਚਾ ਹੋਈ ਸੀ। ਭਾਰਤੀ ਨੇ ਪ੍ਰੈਗਨੈਂਸੀ ਦੋਰਾਨ ਇੱਕ ਫੋਟੋਸ਼ੂਟ ਸ਼ੇਅਰ ਕੀਤਾ ਸੀ ਜਿਸ ਵਿੱਚ ਉਹ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਸੀ। ਇਸ ਫਟੋਸ਼ੂਟ ਨੂੰ ਸ਼ੇਅਰ ਕਰਦੇ ਹੋਏ ਭਾਰਤੀ ਨੇ ਪੋਸਟ ਕੀਤਾ ਸੀ- ‘’ਜੋ ਪੇਟ ‘ਚ ਸੀ ਉਹ ਬਾਹਰ ਆ ਗਿਆ। ਇਹ ਬੱਚਾ ਮੁੰਡਾ ਹੈ। ਲਵ ਯੂ ਗਣਪਤੀ ਬੱਪਾ ਮੋਰਿਆ।’

 Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment