ਆਯੁਸ਼ਮਾਨ ਦੀ ਫਿਲਮ ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਦੀ ਟਰੰਪ ਨੇ ਕੀਤੀ ਤਾਰੀਫ

TeamGlobalPunjab
2 Min Read

ਨਿਊਜ਼ ਡੈਸਕ: ਆਯੁਸ਼ਮਾਨ ਖੁਰਾਨਾ ਤੇ ਜਿਤੇਂਦਰ ਕੁਮਾਰ ਸਟਾਰਰ ਰੋਮਾਂਟਿਕ ਕਾਮੇਡੀ ਗੇਅ ਫਿਲਮ ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਅੱਜ ਰਿਲੀਜ਼ ਹੋ ਗਈ ਹੈ। ਜਿਥੇ ਫਿਲਮ ਨੂੰ ਦਰਸ਼ਕਾਂ ਵੱਲੋਂ ਵਧੀਆ ਹੁੰਗਾਰਾ ਮਿਲ ਹੀ ਰਿਹਾ ਉੱਥੇ ਹੀ ਇਹ ਫਿਲਮ ਆਪਣੇ ਸੰਵੇਦਨਸ਼ੀਲ ਵਿਸ਼ੇ ਦੇ ਚਲਦੇ ਇੰਟਰਨੈਸ਼ਨਲ ਪੱਧਰ ‘ਤੇ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ। ਭਾਰਤ ਦੌਰੇ ਦੇ ਚਲਦੇ ਚਰਚਾ ਵਿੱਚ ਚੱਲ ਰਹੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਫਿਲਮ ਦੀ ਤਾਰੀਫ ਕੀਤੀ ਹੈ।

ਦਰਅਸਲ ਬ੍ਰਿਟਿਸ਼ ਐਕਟਿਵਿਸਟ ਪੀਟਰ ਗੈਰੀ ਟੈਚੇਲ ਨੇ ਸ਼ੁਭ ਮੰਗਲ ਜ਼ਿਆਦਾ ਸਾਵਧਾਨ ਨਾਲ ਜੁੜਿਆ ਇੱਕ ਟਵੀਟ ਸ਼ੇਅਰ ਕੀਤਾ ਸੀ। ਉਨ੍ਹਾਂ ਨੇ ਲਿਖਿਆ ਬਾਲੀਵੁਡ ਦੀ ਇੱਕ ਰੋਮਾਂਟਿਕ ਕਾਮੇਡੀ ਰਿਲੀਜ਼ ਹੋਈ ਹੈ। ਭਾਰਤ ਵਿੱਚ ਸਮਲਿੰਗਤਾ ਨੂੰ ਵੈਧ ਕਰਨ ਤੋਂ ਬਾਅਦ ਹੁਣ ਇਸ ਫਿਲਮ ਦੇ ਸਹਾਰੇ ਦੇਸ਼ ਦੇ ਬਜ਼ੁਰਗਾਂ ਨੂੰ ਸਮਲਿੰਗਤਾ ਦੇ ਪ੍ਰਤੀ ਜਾਗਰੁਕ ਅਤੇ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਾਹ

ਪੀਟਰ ਦੇ ਇਸ ਟਵੀਟ ਨੂੰ ਟਰੰਪ ਨੇ ਵੀ ਰਿਟਵੀਟ ਕੀਤਾ ਅਤੇ ਇੱਕ ਸ਼ਬਦ ਵਿੱਚ ਇਸਨੂੰ ‘ਗਰੇਟ’ ਦੱਸਿਆ। ਇਸ ਤੋਂ ਬਾਅਦ ਪੀਟਰ ਨੇ ਵੀ ਟਰੰਪ ਦੇ ਟਵੀਟ ਨੂੰ ਰਿਟਵੀਟ ਕੀਤਾ ਅਤੇ ਲਿਖਿਆ ਮੈਂ ਉਂਮੀਦ ਕਰਦਾ ਹਾਂ ਕਿ ਇਹ ਰਾਸ਼ਟਰਪਤੀ ਟਰੰਪ ਦੇ ਐੱਲਜੀਬੀਟੀ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਸ਼ੁਰੂਆਤ ਹੈ ਅਤੇ ਉਮੀਦ ਹੈ ਕਿ ਇਹ ਕੋਈ ਪੀਆਰ ਸਟੰਟ ਨਹੀਂ ਹੈ।

- Advertisement -

ਦੱਸ ਦਈਏ ਕਿ ਪੀਟਰ ਗੈਰੀ ਟੈਚੇਲ ਬ੍ਰਿਟਿਸ਼ ਹਿਊਮਨ ਰਾਈਟਸ ਕੈਂਪੇਨਰ ਹਨ। ਉਹ ਮੂਲ ਰੂਪ ਨਾਲ ਆਸਟਰੇਲੀਆ ਦੇ ਹਨ ਤੇ ਉਹ ਐੱਲਜੀਬੀਟੀ ਭਾਈਚਾਰੇ ਦੇ ਸੋਸ਼ਲ ਮੂਵਮੈਂਟਸ ਵਿੱਚ ਕੀਤੇ ਗਏ ਆਪਣੇ ਕੰਮ ਲਈ ਪਹਿਚਾਣੇ ਜਾਂਦੇ ਹਨ। ਉਨ੍ਹਾਂ ਨੂੰ ਸਾਲ 1981 ਵਿੱਚ ਪਹਿਲੀ ਵਾਰ ਲੇਬਰ ਪਾਰਟੀ ਨੇ ਆਪਣਾ ਕੈਂਡਿਡੇਟ ਚੁਣਿਆ ਸੀ।

Share this Article
Leave a comment