Home / ਓਪੀਨੀਅਨ / ਫਰੀਦ ਖਾਨ ਤੋਂ ਕਿਵੇਂ ਬਣਿਆ ਸ਼ੇਰ ਸ਼ਾਹ ਸੂਰੀ

ਫਰੀਦ ਖਾਨ ਤੋਂ ਕਿਵੇਂ ਬਣਿਆ ਸ਼ੇਰ ਸ਼ਾਹ ਸੂਰੀ

ਅਵਤਾਰ ਸਿੰਘ 

ਸੂਰਯਵੰਸ਼ ਦੇ ਦੂਰਅੰਦੇਸ਼ ਤੇ ਤੀਖਣ ਬੁੱਧੀ ਵਾਲੇ ਯੋਧੇ ਦਾ ਜਨਮ ਸਾਸਰਾਮ, ਰੋਹਤਾਸ ਵਿੱਚ ਸੰਨ 1472 ਨੂੰ ਹੋਇਆ। ਜਦੋਂ ਸਾਹੂ ਖੇਲ ਕਬੀਲੇ ਦੇ ਸਰਦਾਰ ਬਹਿਲੋਲ ਨੇ ਦਿੱਲੀ ‘ਤੇ ਕਬਜ਼ਾ ਕੀਤਾ ਤਾਂ ਉਸਦੇ ਸੱਦੇ ‘ਤੇ ਅਫਗਾਨਿਸਤਾਨ ਦੇ ਅਨੇਕਾਂ ਪਰਿਵਾਰ ਜਿਨ੍ਹਾਂ ਵਿੱਚ ਸ਼ੇਰ ਸ਼ਾਹ ਸੂਰੀ ਦਾ ਦਾਦਾ ਇਬਰਾਹੀਮ ਵੀ ਆਪਣੇ ਪੁੱਤਰ ਸਮੇਤ ਆ ਕੇ ਰਹਿਣ ਲੱਗਾ। ਅਸਲ ‘ਚ ਇਸਦਾ ਨਾਂ ਫਰੀਦ ਖਾਨ ਸ਼ੇਰ ਸ਼ਾਹ ਸੀ, ਬਚਪਨ ਵਿੱਚ ਸ਼ਿਕਾਰ ਖੇਡਦੇ ਇਕਲੇ ਨੇ ਸ਼ੇਰ ਨੂੰ ਮਾਰਿਆ ਤੇ ਉਸਨੂੰ ਸ਼ੇਰ ਸ਼ਾਹ ਦਾ ਖਿਤਾਬ ਮਿਲਿਆ।ਪਾਣੀਪਤ ਦੀ ਲੜਾਈ ਵਿੱਚ ਇਬਰਾਹੀਮ ਲੋਧੀ ਦੇ ਹਾਰਨ ਤੇ ਮੁਗਲ ਬਾਬਰ ਦਿੱਲੀ ਦਾ ਬਾਦਸ਼ਾਹ ਬਣਿਆ। ਇਹ ਉਸ ਦੀ ਫੌਜ ਵਿੱਚ ਭਰਤੀ ਹੋ ਗਿਆ।ਬਾਬਰ ਨੇ ਉਸਦੇ ਕੰਮ ਨੂੰ ਵੇਖਦਿਆਂ ਕਿਹਾ, “ਸ਼ੇਰ ਸ਼ਾਹ ਸੂਰੀ ਦੇ ਕੰਮਾਂ ‘ਤੇ ਨਜ਼ਰ ਰੱਖੋ ਇਹ ਬਹੁਤ ਚਲਾਕ ਬੰਦਾ ਜਾਪਦਾ ਹੈ। ਉਹਦੇ ਮੱਥੇ ‘ਤੇ ਰਾਜ ਦੇ ਪਰਭੂਤਵ ਚਿੰਨ ਹਨ।” ਬਾਬਰ ਵਲੋਂ ਉਸਨੂੰ ਗ੍ਰਿਫਤਾਰ ਕਰਨ ਦੀ ਗੱਲ ਚਲੀ ਤਾਂ ਉਹ ਬਿਹਾਰ ਭੱਜ ਗਿਆ, ਉੱਥੇ ਕਬਜ਼ਾ ਕਰ ਲਿਆ।

1533 ਵਿੱਚ ਬੰਗਾਲ ਦੀ ਲੜਾਈ ਵਿੱਚ ਬਹੁਤ ਲਾਭ ਹੋਇਆ। ਬਾਬਰ ਦੀ ਮੌਤ ਤੋਂ ਬਾਅਦ ਉਸਦੇ ਬਾਦਸ਼ਾਹ ਬਣੇ ਪੁੱਤਰ ਹਮਾਯੂੰ ਨੂੰ ਦਿੱਲੀ ਤੋਂ ਭਜਾ ਕੇ ਰਾਜਭਾਗ ਸੰਭਾਲਿਆ, 1540 ਤੋਂ 1545 ਤੱਕ ਕੀਤੇ ਰਾਜ ਦੌਰਾਨ ਉਸਦੇ ਇਤਿਹਾਸਕ ਕੀਤੇ ਕੰਮਾਂ ਵਿਚ ਮੁੱਖ ਤੌਰ ‘ਤੇ 2500 ਕਿਲੋਮੀਟਰ ਲੰਮੀ ਸੜਕ ਪਿਸ਼ਾਵਰ ਤੋਂ ਪਾਕਿਸਤਾਨ, ਅੰਮਿ੍ਤਸਰ, ਜਲੰਧਰ, ਅੰਬਾਲਾ, ਕਾਨਪੁਰ, ਕਲਕੱਤਾ ਹੁੰਦੀ ਹੋਈ ਸੋਨਾਰ ਗਾਉਂ ਬੰਗਲਾਦੇਸ਼ ਤਕ ਬਣਵਾਈ ਜਿਸਨੂੰ ਜੀ ਟੀ ਰੋਡ ਜਾਂ ਸ਼ੇਰ ਸੂਰੀ ਸ਼ਾਹ ਮਾਰਗ ਕਿਹਾ ਜਾਂਦਾ ਹੈ।

ਇਸ ਸੜਕ ਉਪਰ 1700 ਸਰਾਵਾਂ ਬਣਵਾਈਆਂ ਜਿਨ੍ਹਾਂ ‘ਚੋਂ ਅੱਜ ਵੀ ਜੋ ਖਸਤਾ ਹਾਲ ‘ਚ ਵੇਖੀਆਂ ਜਾ ਸਕਦੀਆਂ ਹਨ। ਭਾਰਤੀ ਰੁਪਏ ਨੂੰ ਚਾਲੂ ਕੀਤਾ ਜੋ ਅਜੇ ਵੀ ਕਈ ਦੇਸ਼ਾਂ ਵਿੱਚ ਚਲਦਾ ਹੈ। ਹਰ ਵੱਡੇ ਨਗਰ ਵਿਚ ਨਿਆਂ ਕੇਂਦਰ ਬਣਾਏ ਗਏ। ਘੋੜਿਆਂ ਨੂੰ ਦਾਗਣ ਦੀ ਪ੍ਰਥਾ ਸ਼ੁਰੂ ਕੀਤੀ ਤਾਂ ਜੋ ਸਰਦਾਰ ਜਾਂ ਜਗੀਰਦਾਰ ਧੋਖੇ ਨਾਲ ਖਜਾਨੇ ਦੀ ਲੁੱਟ ਰੋਕੀ ਜਾ ਸਕੇ। 22 ਮਈ, 1545 ਨੂੰ ਉਸਦੀ ਮੌਤ ਕਲੰਦਰ, ਬੁਦੇਲਖੰਡ ਵਿੱਚ ਹੋਈ ਤੇ ਉਥੋਂ ਦੇ ਲਾਲਗੜ੍ਹ ਕਿਲੇ ਵਿੱਚ ਦਫਨਾਇਆ ਗਿਆ।

Check Also

ਪੰਜਾਬ ਵਿੱਚ ਕਿਉਂ ਸੁੱਕ ਰਿਹਾ ਹੈ ਰਾਜ ਰੁੱਖ

ਟਾਹਲੀ ਮੂਲ ਤੌਰ ‘ਤੇ ਭਾਰਤ ਅਤੇ ਦੱਖਣ ਏਸ਼ੀਆ ਨਾਲ ਸਬੰਧਤ ਹੈ। ਬਲੈਕਵੁੱਡ, ਸ਼ੀਸ਼ਮ, ਰੋਜਵੁੱਡ ਨਾਲ …

Leave a Reply

Your email address will not be published. Required fields are marked *