ਹਿਊਸਟਨ- ਹਿਊਸਟਨ ਵਿੱਚ ਇੱਕ ਸਟ੍ਰੀਟ ਗੋਲੀਬਾਰੀ ਵਿੱਚ ਇੱਕ 9 ਸਾਲਾ ਬੱਚੀ ਦੇ ਸਿਰ ਵਿੱਚ ਗੋਲੀ ਲੱਗਣ ਨਾਲ ਬੱਚੀ ਜ਼ਖਮੀ ਹੋ ਗਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮਾਮਲਾ ਸੜਕੀ ਲੜਾਈਆਂ ਨਾਲ ਜੁੜਿਆ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ 9 ਵਜੇ ਤੋਂ ਬਾਅਦ ਦੱਖਣ-ਪੱਛਮੀ ਹਿਊਸਟਨ ਵਿੱਚ ਅੰਤਰਰਾਜੀ ਹਾਈਵੇਅ 69 ‘ਤੇ ਵਾਪਰੀ।
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਲੜਕੀ ਦਾ ਪਰਿਵਾਰ ਇੱਕ ਐਸਯੂਵੀ ਵਿੱਚ ਸਫ਼ਰ ਕਰ ਰਿਹਾ ਸੀ, ਜੋ ਸੜਕ ਉੱਤੇ ਉਨ੍ਹਾਂ ਦੌ ਵਾਹਨਾਂ ਦੇ ਵਿੱਚ ਆ ਗਈ ਜੋ ਇੱਕ ਦੂਜੇ ਨੂੰ ਓਵਰਟੇਕ ਕਰਨ ਲਈ ਮੁਕਾਬਲਾ ਕਰ ਰਹੇ ਸੀ। ਇਨ੍ਹਾਂ ਦੋ ਵਾਹਨਾਂ ਵਿੱਚੋਂ ਇੱਕ ਚਿੱਟੇ ਰੰਗ ਦਾ ਪਿਕਅੱਪ ਟਰੱਕ ਸੀ, ਜੋ ਕਈ ਵਾਰ ਐਸ.ਯੂ.ਵੀ. ਦੇ ਸਾਹਮਣੇ ਆ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਟਰੱਕ ‘ਚ ਸਵਾਰ ਕਿਸੇ ਨੇ SUV ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਲੜਕੀ ਜ਼ਖਮੀ ਹੋ ਗਈ। ਲੜਕੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਅਜੇ ਤੱਕ ਕਿਸੇ ਸ਼ੱਕੀ ਦੀ ਪਛਾਣ ਨਹੀਂ ਹੋਈ ਹੈ ਅਤੇ ਨਾ ਹੀ ਕੋਈ ਗ੍ਰਿਫਤਾਰੀ ਹੋਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।