ਭਾਰਤ ਰੂਸ ਲਈ ਬਣਿਆ ਸਭ ਤੋਂ ਵੱਡਾ ਖਰੀਦਦਾਰ, ਹਰ ਰੋਜ਼ ਕਰਦਾ ਹੈ 1 ਮਿਲੀਅਨ ਬੈਰਲ ਕੱਚੇ ਤੇਲ ਦੀ ਦਰਾਮਦ

Global Team
2 Min Read

ਨਵੀਂ ਦਿੱਲੀ: ਭਾਰਤ ਰੂਸ ਲਈ ਕੱਚੇ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਬਣ ਗਿਆ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਰੂਸ ਤੋਂ ਸਭ ਤੋਂ ਵੱਧ ਕੱਚੇ ਤੇਲ ਦੀ ਦਰਾਮਦ ਕਰ ਰਿਹਾ ਹੈ। ਦੇਸ਼ ਨੇ ਇਕ ਸਾਲ ਪਹਿਲਾਂ ਨਾਲੋਂ 33 ਗੁਣਾ ਜ਼ਿਆਦਾ ਦਰਾਮਦ ਕੀਤੀ ਹੈ। ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਭਾਰਤ ਨੇ ਦਸੰਬਰ ‘ਚ ਪਹਿਲੀ ਵਾਰ ਰੂਸ ਤੋਂ ਪ੍ਰਤੀ ਦਿਨ 10 ਲੱਖ ਬੈਰਲ ਕੱਚੇ ਤੇਲ ਦੀ ਦਰਾਮਦ ਕੀਤੀ। ਇਸ ਦੇ ਨਾਲ ਹੀ, ਰੂਸ ਨੇ ਇਕੱਲੇ ਦਸੰਬਰ ਵਿਚ ਭਾਰਤ ਨੂੰ ਪ੍ਰਤੀ ਦਿਨ 1.19 ਮਿਲੀਅਨ ਬੈਰਲ ਕੱਚੇ ਤੇਲ ਦੀ ਸਪਲਾਈ ਕੀਤੀ ਹੈ। ਰੂਸ ਤੋਂ ਭਾਰਤ ਨੂੰ ਕੱਚੇ ਤੇਲ ਦੀ ਬਰਾਮਦ ਉਸ ਸਮੇਂ ਸਿਖਰ ‘ਤੇ ਸੀ ਜਦੋਂ ਯੂਰਪੀਅਨ ਯੂਨੀਅਨ ਅਤੇ ਅਮਰੀਕਾ ਨੇ ਰੂਸੀ ਤੇਲ ‘ਤੇ ਕੀਮਤ ਸੀਮਾ ਲਗਾ ਦਿੱਤੀ ਸੀ।

Vortexa Ltd ਦੇ ਅੰਕੜਿਆਂ ਅਨੁਸਾਰ, ਦੁਨੀਆ ਦੇ ਤੀਜੇ ਸਭ ਤੋਂ ਵੱਡੇ ਕੱਚੇ ਆਯਾਤਕ ਨੇ ਦਸੰਬਰ ਵਿੱਚ ਰੂਸ ਤੋਂ ਔਸਤਨ 1.2 ਮਿਲੀਅਨ ਬੈਰਲ ਪ੍ਰਤੀ ਦਿਨ ਖਰੀਦਿਆ। ਇਹ ਨਵੰਬਰ ਦੇ ਮੁਕਾਬਲੇ 29% ਵੱਧ ਹੈ। ਕਈ ਮਹੀਨੇ ਪਹਿਲਾਂ ਇਰਾਕ ਅਤੇ ਸਾਊਦੀ ਅਰਬ ਨੂੰ ਪਛਾੜ ਕੇ ਰੂਸ ਹੁਣ ਭਾਰਤ ਦਾ ਸਭ ਤੋਂ ਵੱਡਾ ਤੇਲ ਸਰੋਤ ਹੈ। ਨਵੰਬਰ ਵਿੱਚ ਰੂਸ ਤੋਂ ਦਰਾਮਦ ਕੀਤਾ ਗਿਆ ਕੱਚਾ ਤੇਲ 909403 ਬੈਰਲ ਪ੍ਰਤੀ ਦਿਨ ਰਿਹਾ। ਅਕਤੂਬਰ 2022 ਵਿੱਚ, ਇਹ ਪ੍ਰਤੀ ਦਿਨ 935, 556 ਬੈਰਲ ਸੀ। ਰੂਸ ਨੇ ਪਿਛਲੇ ਸਾਲ ਜੂਨ ਵਿੱਚ ਸਭ ਤੋਂ ਵੱਧ ਕੱਚੇ ਤੇਲ ਦੀ ਦਰਾਮਦ ਦਾ ਰਿਕਾਰਡ ਬਣਾਇਆ ਸੀ। ਭਾਰਤ ਨੇ ਜੂਨ ‘ਚ 942,694 ਬੈਰਲ ਪ੍ਰਤੀ ਦਿਨ ਕੱਚੇ ਤੇਲ ਦੀ ਖਰੀਦ ਕੀਤੀ ਸੀ।

Share this Article
Leave a comment