ਸ਼ਾਲਿਨ ਤੇ ਟੀਨਾ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ, ਪ੍ਰਤੀਯੋਗੀਆਂ ਨੇ ਕਿਹਾ ਇਹ ਪਿਆਰ ਝੂਠਾ

Global Team
2 Min Read

ਨਿਊਜ਼ ਡੈਸਕ: ਬਿੱਗ ਬੌਸ 16 ਦੇ ਤਾਜ਼ਾ ਐਪੀਸੋਡ ਵਿੱਚ ਸ਼ਾਲਿਨ ਭਨੋਟ ਅਤੇ ਟੀਨਾ ਦੱਤਾ ਸਭ ਭੁੱਲ ਕੇ ਕੈਮਰੇ ਦੇ ਸਾਹਮਣੇ ਇੰਨੇ ਬੇਕਾਬੂ ਹੋ ਗਏ ਕਿ ਉਹ ਇੱਕ ਦੂਜੇ ਦੇ ਬਹੁਤ ਕਰੀਬ ਆ ਗਏ। ਨਵੇਂ ਸਾਲ ਦੇ ਐਪੀਸੋਡ ਵਿੱਚ, ਬਿੱਗ ਬੌਸ ਨੇ ਸਾਰੇ ਪ੍ਰਤੀਯੋਗੀਆਂ ਲਈ ਐਮਸੀ ਸਟੈਨ ਦਾ ਲਾਈਵ ਸੰਗੀਤ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਈਵੈਂਟ ‘ਚ ਗੀਤਾਂ ਦੇ ਸ਼ੋਰ-ਸ਼ਰਾਬੇ ਵਿਚਾਲੇ ਉਹ ਪਿਆਰ ‘ਚ ਡੁੱਬੇ ਨਜ਼ਰ ਆਏ, ਦੋਵੇਂ ਹੱਦਾਂ ਪਾਰ ਕਰਦੇ ਹੋਏ ਕਈ ਵਾਰ ਨੇੜ੍ਹੇ ਵੀ ਆਏ।

ਬਿੱਗ ਬੌਸ ਨੇ ਵੀ ਟੀਨਾ ਦੱਤਾ-ਸ਼ਾਲਿਨ ਭਨੋਟ ਦੇ ਰਿਸ਼ਤੇ ਨੂੰ ਨੋਟ ਕਰਦਿਆਂ ਦੋਵਾਂ ਦੇ ਰਿਲੇਸ਼ਨਸ਼ਿਪ ਸਟੇਟਸ ਬਾਰੇ ਸਵਾਲ ਪੁੱਛ ਲਿਆ। ਮੌਕੇ ਦੇ ਹਿਸਾਬ ਨਾਲ ਸ਼ਾਲੀਨ ਭਨੋਟ ਅਤੇ ਟੀਨਾ ਦੱਤਾ ਦੀ ਵਧਦੀ ਨੇੜਤਾ ਨੂੰ ਦੇਖਦਿਆਂ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਉਨ੍ਹਾਂ ਦੇ ਪਿਆਰ ਨੂੰ ਝੂਠਾ ਦੱਸਿਆ। ਸਿਰਫ ਐਨਾ ਹੀ ਨਹੀਂ ਉਨ੍ਹਾਂ ਨੇ ਇਹ ਤੱਕ ਕਹਿ ਦਿੱਤਾ ਕਿ ਇਹ ਸਭ ਕੈਮਰੇ ਲਈ ਤੇ ਘਰ ਤੋਂ ਬੇਘਰ ਹੋਣ ਤੋਂ ਬਚਣ ਲਈ ਕੀਤਾ ਜਾ ਰਿਹਾ ਹੈ।

ਉਥੇ ਹੀ ਦੂਜੇ ਪਾਸੇ ਬਿੱਗ ਬੌਸ 16 ਦੀ ਇਸ ਜੋੜੀ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਟੀਨਾ ਦੱਤਾ ਅਤੇ ਸ਼ਾਲੀਨ ਭਨੋਟ ਦਾ ਗਿਰਗਿਟ ਵਾਂਗ ਬਦਲਦਾ ਰੰਗ ਲੋਕਾਂ ਦੀ ਸਮਝ ਤੋਂ ਬਾਹਰ ਹੋ ਗਿਆ ਹੈ। ਨੌਮੀਨੇਸ਼ਨ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਜਾਂਦਾ ਹੈ, ਜਕਿ ਟਾਸਕ ਤੋਂ ਪਹਿਲਾਂ ਦੋਵਾਂ ਵਿਚਾਲੇ ਪਿਆਰ-ਮੁਹੱਬਤ ਸ਼ੁਰੂ ਹੋ ਜਾਂਦੀ ਹੈ। ਸੋਸ਼ਲ ਮੀਡੀਆ ‘ਤੇ ਲੋਕ ਉਨ੍ਹਾਂ ਨੂੰ ਫਰਾਡ ਦੱਸ ਰਹੇ ਹਨ।

Share This Article
Leave a Comment