ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਰਹੇ ਜਿਲ੍ਹੇ ਨੇ ਕੋਰੋਨਾ ਤੋਂ ਜਿਤਿਆ ਜੰਗ ਦਾ ਵੱਡਾ ਹਿਸਾ , ਸਿਰਫ 2 ਮਰੀਜ਼ ਇਲਾਜ਼ ਅਧੀਨ

TeamGlobalPunjab
1 Min Read

ਮੁਹਾਲੀ : ਕਿਸੇ ਸਮੇ ਸਭ ਤੋਂ ਵਧੇਰੇ ਕੋਰੋਨਾ ਪ੍ਰਭਾਵਿਤ ਰਹੇ ਜਿਲ੍ਹਾ ਮੁਹਾਲੀ ਤੋਂ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈੈ। ਇਥੇ ਵਡੀ ਗਿਣਤੀ ਵਿਚ ਕੋਰੋਨਾ ਦੇ ਮਰੀਜ਼ਾਂ ਨੇ ਇਸ ਬਿਮਾਰੀ ਨੂੰ ਹਰਾ ਕੇ ਜਿੱਤ ਪ੍ਰਾਪਤ ਕਰ ਲਈ ਹੈੈ। ਹੁਣ ਸਿਰਫ ਇਥੇ 2 ਮਰੀਜ਼ ਹੀ ਜ਼ੇਰੇ ਇਲਾਜ਼ ਹਨ। ਅੱਜ ਫਿਰ ਇਥੇ 2 ਮਰੀਜ਼ਾਂ ਨੂੰ ਇਲਾਜ਼ ਉਪਰੰਤ ਘਰ ਭੇਜ ਦਿੱਤਾ ਗਿਆ ਹੈ ।

ਦਸ ਦੇਈਏ ਕਿ ਬੀਤੇ ਦਿਨੀ ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1964 ਤੋਂ ਪਾਰ ਹੋ ਗਈ ਸੀ । ਡਾਕਟਰਾਂ ਦੀ ਮੇਹਨਤ ਸਦਕਾ ਬੀਤੀ ਕਲ 109 ਮਰੀਜ਼ਾਂ ਨੂੰ ਇਲਾਜ਼ ਉਪਰੰਤ ਘਰ ਭੇਜ ਦਿੱਤਾ ਗਿਆ ਸੀ। ਹੁਣ ਜੇਕਰ ਗੱਲ ਇਕਲੇ ਮੁਹਾਲੀ ਦੀ ਕਰੀਏ ਤਾ ਇਥੇ ਕੁਲ 102 ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਵਿੱਚੋ 95 ਵਿਅਕਤੀ ਕਲ ਤਕ ਠੀਕ ਹੋ ਗਏ ਸਨ ਅਤੇ 2 ਮਰੀਜ਼ ਅੱਜ ਠੀਕ ਹੋ ਗਏ ਹਨ । ਜਦੋ ਕਿ 3 ਵਿਅਕਤੀਆਂ ਨੇ ਬੀਤੇ ਦਿਨੀ ਦਮ ਤੋੜ ਦਿੱਤਾ ਸੀ

Share this Article
Leave a comment