ਹਨੀ ਸਿੰਘ ਦੀ ਪਤਨੀ ਨੇ ਆਪਣੇ ਸਹੁਰੇ ‘ਤੇ ਲਾਏ ਗੰਭੀਰ ਦੋਸ਼, ਕਿਹਾ ਸ਼ਰਾਬ ਦੇ ਨਸ਼ੇ ‘ਚ ਗਲਤ ਤਰੀਕੇ ਨਾਲ ਫੇਰਿਆ ਸੀ ਹੱਥ

TeamGlobalPunjab
2 Min Read

ਨਿਊਜ਼ ਡੈਸਕ: ਸਿੰਗਰ ਅਤੇ ਰੈਪਰ ਯੋ ਯੋ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਹਰ ਰੋਜ਼ ਨਵੇਂ ਖੁਲਾਸੇ ਕਰ ਰਹੀ ਹੈ। ਸ਼ਾਲਿਨੀ ਨੇ ਹੁਣ ਆਪਣੇ ਸਹੁਰੇ ਨੂੰ ਲੈ ਕੇ ਅਜਿਹਾ ਦਾਅਵਾ ਕੀਤਾ ਹੈ, ਜਿਸ ਨੂੰ ਸੁਣਨ ਤੋਂ ਬਾਅਦ ਕੋਈ ਵੀ ਹੈਰਾਨ ਹੋ ਜਾਵੇਗਾ। ਪਤੀ ਹਨੀ ਸਿੰਘ ਉਰਫ ਹਿਰਦੇਸ਼ ਸਿੰਘ ‘ਤੇ ਘਰੇਲੂ ਹਿੰਸਾ, ਮਾਨਸਿਕ ਹਿੰਸਾ ਤੇ ਯੌਨ ਸ਼ੋਸ਼ਣ ਨੂੰ ਲੈ ਕੇ ਕੇਸ ਕਰਨ ਵਾਲੀ ਸ਼ਾਲਿਨੀ ਨੇ ਹੁਣ ਆਪਣੇ ਸਹੁਰੇ ਸਰਬਜੀਤ ਸਿੰਘ ‘ਤੇ ਗੰਭੀਰ ਦੋਸ਼ ਲਗਾਏ ਹਨ। ਸ਼ਾਲਿਨੀ ਨੇ ਦਾਅਵਾ ਕੀਤਾ ਹੈ ਕਿ ਇੱਕ ਦਿਨ ਜਦੋਂ ਉਹ ਕਮਰੇ ਵਿੱਚ ਕੱਪੜੇ ਬਦਲ ਰਹੀ ਸੀ ਤਾਂ ਉਸ ਦਾ ਸਹੁਰਾ ਸ਼ਰਾਬ ਦੇ ਨਸ਼ੇ ਵਿੱਚ ਕਮਰੇ ‘ਚ ਦਾਖਲ ਹੋ ਗਿਆ। ਇਹੀ ਨਹੀਂ ਸ਼ਾਲਿਨੀ ਮੁਤਾਬਕ ਸਹੁਰੇ ਨੇ ਉਸ ਨੂੰ ਗਲਤ ਤਰੀਕੇ ਨਾਲ ਹੱਥ ਵੀ ਲਗਾਇਆ ਸੀ।

ਸ਼ਾਲਿਨੀ ਤਲਵਾਰ ਵਲੋਂ ਘਰੇਲੂ ਹਿੰਸਾ ਦਾ ਕੇਸ ਦਾਇਰ ਕਰਨ ਤੋਂ ਬਾਅਦ ਦਿੱਲੀ ਕੋਰਟ ਨੇ ਯੋ ਯੋ ਹਨੀ ਸਿੰਘ ਨੂੰ 28 ਅਗਸਤ ਤੱਕ ਆਪਣਾ ਜਵਾਬ ਦਾਇਰ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਇਸ ਦੌਰਾਨ ਅਦਾਲਤ ਨੇ ਸ਼ਾਲਿਨੀ ਦੇ ਹੱਕ ’ਚ ਇਕ ਅੰਤਰਿਮ ਆਦੇਸ਼ ਵੀ ਦਿੱਤਾ ਹੈ ਤੇ ਹਨੀ ਸਿੰਘ ਨੂੰ ਉਨ੍ਹਾਂ ਦੀ ਸਾਂਝੀ ਮਲਕੀਅਤ ਵਾਲੀ ਜਾਇਦਾਦ ਦੇ ਮਾਮਲੇ ਦੇ ਨਿਪਟਾਰੇ ਤੋਂ ਰੋਕਿਆ ਹੈ।

ਰਿਪੋਰਟਾਂ ਮੁਤਾਬਕ ਸ਼ਾਲਿਨੀ ਤਲਵਾਰ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਪਤੀ ਹਿਰਦੇਸ਼ ਸਿੰਘ (ਹਨੀ ਸਿੰਘ), ਉਸ ਦੇ ਮਾਪਿਆਂ ਤੇ ਛੋਟੀ ਭੈਣ ਦੇ ਖ਼ਿਲਾਫ਼ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਹੈ। ਸ਼ਾਲਿਨੀ ਨੇ ਆਪਣੀ ਪਟੀਸ਼ਨ ’ਚ ਕਿਹਾ ਕਿ ਵਿਆਹ ਤੋਂ ਬਾਅਦ ਤੋਂ ਉਹ ਲਗਾਤਾਰ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀ ਹੈ। ਇਸ ਤੋਂ ਇਲਾਵਾ ਉਸਨੇ ਹਰਜਾਨੇ ਵਜੋਂ ਮੋਟੀ ਰਕਮ ਵੀ ਮੰਗੀ ਹੈ।

Share this Article
Leave a comment