ਮਹਾਰਾਜਾ ਫ਼ਰੀਦਕੋਟ ਵੱਲੋਂ ਕੀਤੀ ਗਈ ਵਸੀਅਤ ਰੱਦ, ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਵੀ ਮਿਲੇਗਾ ਬਣਦਾ ਹਿੱਸਾ : ਮਾਣਯੋਗ ਹਾਈਕੋਰਟ

TeamGlobalPunjab
2 Min Read

ਫ਼ਰੀਦਕੋਟ : ਫਰੀਦਕੋਟ ਰਿਆਸਤ ਦੇ ਆਖਰੀ ਸ਼ਾਸਕ ਮਹਾਰਾਜਾ ਹਰਿੰਦਰ ਸਿੰਘ ਦੀਆਂ ਜਾਇਦਾਦਾਂ ਨੂੰ ਲੈ ਕੇ ਜਾਰੀ ਵਿਵਾਦ ‘ਤੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਵਿਰਾਮ ਲਗਾ ਦਿੱਤਾ ਹੈ। ਮਾਣਯੋਗ ਹਾਈਕੋਰਟ ਵੱਲੋਂ ਫ਼ਰੀਦਕੋਟ ਰਿਆਸਤ ਨਾਲ ਸਬੰਧਿਤ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਸਬੰਧੀ ਕੀਤੇ ਗਏ ਇਤਿਹਾਸਕ ਫ਼ੈਸਲੇ ਵਿਚ ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਬੰਸ ਬਹਾਦਰ ਦੀ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦਾ ਅਸਲ ਵਾਰਿਸ ਉਨ੍ਹਾਂ ਦੀਆਂ ਸਪੁੱਤਰੀਆਂ ਐਲਾਨਦਿਆਂ ਮਹਾਰਾਜਾ ਫ਼ਰੀਦਕੋਟ ਵੱਲੋਂ ਪਹਿਲੀ ਜੂਨ 1982 ਨੂੰ ਕੀਤੀ ਗਈ ਵਸੀਅਤ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਦਿੱਤੇ ਆਪਣੇ ਫ਼ੈਸਲੇ ਵਿਚ ਹੇਠਲੀਆਂ ਅਦਾਲਤਾਂ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ। ਦੂਜੇ ਪਾਸੇ ਇਸ ਫ਼ੈਸਲੇ ਵਿਰੁੱਧ ‘ਚ ਮਹਾਰਾਵਲ ਖੇਵਾ ਜੀ ਟਰੱਸਟ ਵੱਲੋਂ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਲਿਆ ਗਿਆ ਹੈ।

ਮਾਣਯੋਗ ਹਾਈਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਕਿ 16 ਅਕਤੂਬਰ, 1989 ਨੂੰ ਮਹਾਰਾਜਾ ਹਰਿੰਦਰ ਸਿੰਘ ਦੀ ਮੌਤ ਸਮੇਂ ਉਨ੍ਹਾਂ ਦੀ ਮਾਂ ਮਹਾਰਾਣੀ ਮਹਿੰਦਰ ਕੌਰ ਜ਼ਿੰਦਾ ਸਨ। ਜਿਸ ਕਾਰਨ ਮਹਾਰਾਜਾ ਹਰਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਮਾਂ ਮਹਾਰਾਣੀ ਮਹਿੰਦਰ ਕੌਰ ਹੀ ਵਸੀਅਤ ਦੀ ਅਸਲੀ ਵਾਰਿਸ ਸੀ। ਜਿਸ ਦੇ ਚੱਲਦਿਆਂ ਅਦਾਲਤ ਨੇ 29 ਮਾਰਚ, 1989 ਨੂੰ ਬਣਾਈ ਗਈ ਮਹਾਰਾਜਾ ਦੀ ਵਸੀਅਤ ਦੇ ਆਧਾਰ ‘ਤੇ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਮਹਾਰਾਜਾ ਹਰਿੰਦਰ ਸਿੰਘ ਦੀ ਵਿਰਾਸਤ ‘ਚ ਉਨ੍ਹਾਂ ਦਾ ਬਣਦਾ ਕਾਨੂੰਨੀ ਹਿੱਸਾ ਦਿੱਤੇ ਜਾਣ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟ੍ਰਾਇਲ ਕੋਰਟ ਨੇ ਵੀ 1982 ‘ਚ ਬਣਾਈ ਗਈ ਵਸੀਅਤ ਨੂੰ ਖਾਰਜ ਕਰਦੇ ਹੋਏ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਮਹਾਰਾਣੀ ਦੀਪਇੰਦਰ ਕੌਰ ਦੇ ਨਾਲ ਮਹਾਰਾਜਾ ਹਰਿੰਦਰ ਸਿੰਘ ਦੀਆਂ ਜਾਇਦਾਦਾਂ ਦਾ ਕਾਨੂੰਨੀ ਵਾਰਿਸ ਐਲਾਨਿਆ ਸੀ।

Share this Article
Leave a comment