ਸ਼੍ਰੋਮਣੀ ਕਮੇਟੀ ‘ਤੇ 36 ਸਾਲ ਪਹਿਲਾਂ ਲਾਈ ਗਈ ਪਾਬੰਦੀ ਮੋਦੀ ਸਰਕਾਰ ਨੇ ਹਟਾਈ

TeamGlobalPunjab
1 Min Read

ਅੰਮ੍ਰਿਤਸਰ: 36 ਸਾਲ ਬਾਅਦ ਕੇਂਦਰ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਰਾਹਤ ਤਹਿਤ ਹੁਣ ਵਿਦੇਸ਼ਾਂ ‘ਚ ਬੈਠੀ ਸੰਗਤ ਵੀ ਸ਼੍ਰੋਮਣੀ ਕਮੇਟੀ ਨੂੰ ਲੰਗਰ ਅਤੇ ਹੋਰ ਕਾਰਜਾਂ ਲਈ ਮਾਇਆ ਭੇਜ ਸਕਦੀ ਹੈ। ਭਾਰਤ ਸਰਕਾਰ ਨੇ ਐੱਫ.ਸੀ.ਆਰ.ਏ. ਐਕਟ 2010 ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਐਕਟ ਦੇ ਨਾਲ ਹੁਣ ਸ੍ਰੀ ਦਰਬਾਰ ਸਾਹਿਬ ਨੂੰ ਰਜਿਸਟਰੇਸ਼ਨ ਮਿਲ ਗਈ ਹੈ ਕਿ ਵਿਦੇਸ਼ਾਂ ‘ਚ ਬੈਠੀਆਂ ਸੰਗਤਾਂ ਲੰਗਰ ਅਤੇ ਹੋਰ ਕਾਰਜਾਂ ਲਈ ਮਾਇਆ ਭੇਜ ਸਕਦੀ ਹੈ। 1984 ਤੋਂ ਬਾਅਦ ਵਿਦੇਸ਼ਾਂ ‘ਚ ਬੈਠੀ ਸੰਗਤ ਦੀ ਭੇਟਾ ਲੈਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ। ਲੌਂਗੋਵਾਲ ਨੇ ਅਪੀਲ ਕੀਤੀ ਕਿ ਜਿਹੜੇ ਵੀ ਸੰਗਤ ਸ਼੍ਰੋਮਣੀ ਕਮੇਟੀ ਨੂੰ ਮਾਇਆ ਭੇਜਣਾ ਚਾਹੁੰਦੀ ਹੈ ਉਹ ਕਮੇਟੀ ਦੀ ਆਫੀਸ਼ੀਅਲ ਵੈੱਬਸਾਈਟ ਤੋਂ ਬੈਂਕ ਖਾਤਾ ਪ੍ਰਾਪਤ ਕਰ ਸਕਦੀ ਹੈ।

Share this Article
Leave a comment