ਅਮਿਤ ਸ਼ਾਹ ਅੱਜ ਸੰਸਦ ਦੇ ਦੋਵਾਂ ਸਦਨਾਂ ‘ਚ ਦੇਣਗੇ ਬਿਆਨ, ਰਾਜ ਸਭਾ ਅਤੇ ਲੋਕ ਸਭਾ ਨੂੰ ਕਰਨਗੇ ਸੰਬੋਧਨ

TeamGlobalPunjab
2 Min Read

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM) ਦੇ ਮੁਖੀ ਅਸਦੁਦੀਨ ਓਵੈਸੀ ‘ਤੇ ਹੋਏ ਹਮਲੇ ‘ਤੇ ਸੰਸਦ ‘ਚ ਬਿਆਨ ਦੇਣਗੇ। ਅਮਿਤ ਸ਼ਾਹ ਇਸ ‘ਤੇ ਸੰਸਦ ਦੇ ਦੋਵੇਂ ਸਦਨਾਂ, ਰਾਜ ਸਭਾ ਅਤੇ ਲੋਕ ਸਭਾ ‘ਚ ਬਿਆਨ ਦੇਣਗੇ।

ਦੱਸਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਸਵੇਰੇ 10.30 ਵਜੇ ਰਾਜ ਸਭਾ ਅਤੇ ਸ਼ਾਮ 4.30 ਵਜੇ ਲੋਕ ਸਭਾ ਵਿੱਚ ਬਿਆਨ ਦੇਣਗੇ। ਦਰਅਸਲ ਪਿਲਖੁਵਾ ਦੇ NH-9 ‘ਤੇ ਸਥਿਤ ਛਿਜਰਸੀ ਟੋਲ ਪਲਾਜ਼ਾ ‘ਤੇ 3 ਜਨਵਰੀ ਦੀ ਸ਼ਾਮ ਨੂੰ ਅਸਦੁਦੀਨ ਓਵੈਸੀ ਦੀ ਕਾਰ ‘ਤੇ ਦੋ ਹਮਲਾਵਰਾਂ ਨੇ ਪੰਜ ਰਾਉਂਡ ਫਾਇਰ ਕੀਤੇ ਸਨ। ਸ਼ੁਕਰ ਹੈ ਕਿ ਕਿਸੇ ਨੂੰ ਗੋਲੀ ਨਹੀਂ ਲੱਗੀ।

ਘਟਨਾ ਤੋਂ ਬਾਅਦ ਓਵੈਸੀ ਦੂਜੀ ਕਾਰ ‘ਚ ਦਿੱਲੀ ਲਈ ਰਵਾਨਾ ਹੋ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਮਲਾਵਰਾਂ ‘ਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਇੱਕ ਹੋਰ ਨੂੰ ਗਾਜ਼ੀਆਬਾਦ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਹਮਲੇ ਵਿੱਚ ਵਰਤਿਆ ਹਥਿਆਰ ਅਤੇ ਕਾਰ ਬਰਾਮਦ ਕਰ ਲਈ ਹੈ।

ਦੂਜੇ ਪਾਸੇ ਇਸ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਓਵੈਸੀ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਸੀ, ਹਾਲਾਂਕਿ ਓਵੈਸੀ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਓਵੈਸੀ ਨੇ ਕਿਹਾ ਕਿ ਮੈਂ ਜ਼ੈੱਡ ਨਹੀਂ ਏ ਕੈਟੇਗਰੀ ‘ਚ ਇੱਕ ਆਮ ਵਿਅਕਤੀ ਵਾਂਗ ਰਹਿਣਾ ਚਾਹੁੰਦਾ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਦਿੱਲੀ ਵਿੱਚ ਆਪਣੇ ਲਈ ਬੁਲੇਟ ਪਰੂਫ਼ ਗੱਡੀ ਦੀ ਮੰਗ ਕਰਨਗੇ।Delhi, Politics,

- Advertisement -

Share this Article
Leave a comment